ਬਰਨਾਲਾ:ਜ਼ਿਲ੍ਹਾ ਬਰਨਾਲਾ ਦਾ ਅਕਸ਼ਦੀਪ ਸਿੰਘ ਵੀ ਅੱਜ 1 ਅਗਸਤ ਨੂੰ ਸਵੇਰੇ 11 ਵਜੇ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋ ਰਹੀਆਂ ਉਲੰਪਿਕ ਖੇਡਾਂ ਵਿੱਚ ਭਾਗ ਲੈ ਰਿਹਾ ਹੈ। ਜ਼ਿਲ੍ਹੇ ਦੇ ਪਿੰਡ ਕਾਹਨੇਕੇ ਦਾ ਨੌਜਵਾਨ ਅਕਸ਼ਦੀਪ ਸਿੰਘ ਓਲੰਪਿਕ ਵਿੱਚ 20 ਕਿੱਲੋਮੀਟਰ ਪੈਦਲ ਦੌੜ ਵਿੱਚ ਹਿੱਸਾ ਲਵੇਗਾ। ਓਲੰਪਿਕ ਖੇਡਾਂ ਲਈ ਚੁਣੇ ਜਾਣ ਕਾਰਨ ਉਸ ਦੇ ਪਿੰਡ ਅਤੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਹੈ। ਅਕਸ਼ਦੀਪ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਅਰਦਾਸ ਕੀਤੀ। ਅਕਸ਼ਦੀਪ ਦੇ ਪਰਿਵਾਰ ਦਾ ਪਿੰਡ ਵਾਸੀਆਂ ਵਲੋਂ ਸਨਮਾਨ ਵੀ ਕੀਤਾ ਗਿਆ।
ਓਲੰਪਿਕ ਲਈ ਕੁਆਲੀਫਾਈ: ਅਕਸ਼ਦੀਪ ਦੇ ਪਿਤਾ ਗੁਰਜੰਟ ਸਿੰਘ, ਮਾਂ ਰੁਪਿੰਦਰ ਕੌਰ ਅਤੇ ਕੋਚ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਕਸ਼ਦੀਪ ਸਿੰਘ 2014 ਤੋਂ ਪੈਦਲ ਦੌੜ ਦਾ ਅਭਿਆਸ ਕਰ ਰਿਹਾ ਹੈ। ਆਪਣੇ ਖੇਤਾਂ ਅਤੇ ਪਿੰਡ ਦੀਆਂ ਕੱਚੀਆਂ ਸੜਕਾਂ 'ਤੇ ਕੀਤੀ ਮਿਹਨਤ ਦਾ ਹੀ ਨਤੀਜਾ ਹੈ ਕਿ ਅਕਸ਼ਦੀਪ ਹੁਣ ਦੇਸ਼ ਲਈ ਓਲੰਪਿਕ ਖੇਡਾਂ 'ਚ ਹਿੱਸਾ ਲੈ ਰਿਹਾ ਹੈ। ਰਾਂਚੀ ਵਿੱਚ ਹੋਈ 10ਵੀਂ ਇੰਡੀਅਨ ਓਪਨ ਵਾਕਿੰਗ ਰੇਸ ਵਿੱਚ ਅਕਸ਼ਦੀਪ ਸਿੰਘ ਨੇ 1 ਘੰਟਾ 19 ਮਿੰਟ 55 ਸੈਕਿੰਡ ਵਿੱਚ 20 ਕਿਲੋਮੀਟਰ ਵਾਕਿੰਗ ਰੇਸ ਨਾ ਸਿਰਫ਼ ਜਿੱਤੀ ਸਗੋਂ ਇੱਕ ਰਾਸ਼ਟਰੀ ਰਿਕਾਰਡ ਵੀ ਬਣਾਇਆ। ਜਿਸਤੋਂ ਬਾਅਦ ਉਸ ਨੇ ਓਲੰਪਿਕ ਲਈ ਕੁਆਲੀਫਾਈ ਕੀਤਾ।
- ਜਾਣੋ ਕਿਵੇਂ ਰਹੇਗਾ ਓਲੰਪਿਕ 'ਚ ਅੱਜ ਛੇਵੇਂ ਦਿਨ ਭਾਰਤ ਦਾ ਸ਼ਡਿਊਲ , ਨਿਖਤ ਜ਼ਰੀਨ 'ਤੇ ਭਾਰਤੀ ਹਾਕੀ ਟੀਮ 'ਤੇ ਟਿਕੀਆਂ ਰਹਿਣਗੀਆਂ ਨਜ਼ਰਾਂ - 1 august India Olympic schedule
- ਪੂਵੰਮਾ ਦੇ ਪਰਿਵਾਰ ਨੂੰ ਓਲੰਪਿਕ ਵਿੱਚ ਤਮਗੇ ਦੀ ਉਮੀਦ, ਭਾਰਤ ਲਈ 4x400 ਮੀਟਰ ਰਿਲੇਅ 'ਚ ਲਵੇਗੀ ਹਿੱਸਾ - Paris Olympics 2024
- ਮਨਿਕਾ ਬੱਤਰਾ ਦੀ ਓਲੰਪਿਕ ਮੁਹਿੰਮ ਸਮਾਪਤ, ਜਾਪਾਨ ਦੇ ਮਿਉ ਹੀਰਾਨੋ ਹੱਥੋਂ 4-1 ਨਾਲ ਹਾਰ - Paris Olympics 2024