DEATH OF A YOUNG MAN IN ITALY ਬਰਨਾਲਾ: ਬਰਨਾਲਾ ਦੇ ਪਿੰਡ ਮਹਿਲ ਖ਼ੁਰਦ ਦੇ ਨੌਜਵਾਨ ਸਵਰਨ ਸਿੰਘ ਦੀ ਇਟਲੀ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ, ਜਿਸਦੀ ਮ੍ਰਿਤਕ ਦੇਹ ਅੱਜ 20 ਦਿਨਾਂ ਬਾਅਦ ਪਿੰਡ ਲਿਆਂਦੀ ਗਈ। ਮ੍ਰਿਤਕ ਦੇ ਪਰਿਵਾਰ ਮੈਂਬਰਾਂ ਦਾ ਇਕਲੌਤੇ ਪੁੱਤ ਦੀ ਡੈਡਬਾਡੀ ਦੇਖ ਕੇ ਰੋ-ਰੋ ਬੁਰਾ ਹਾਲ ਸੀ। ਪਿੰਡ ਦੇ ਸਮਸ਼ਾਨ ਘਾਟ ਵਿੱਚ ਬੇਹੱਦ ਗਮਗੀਨ ਮਾਹੌਲ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।
DEATH OF A YOUNG MAN IN ITALY ਰੋਜ਼ੀ ਰੋਟੀ ਦੀ ਭਾਲ ਵਿੱਚ ਗਿਆ ਸੀ ਇਟਲੀ: ਪਰਿਵਾਰ ਅਨੁਸਾਰ 7 ਸਾਲਾਂ ਤੋਂ ਇਟਲੀ ਵਿਖੇ ਰੋਜ਼ੀ ਰੋਟੀ ਦੀ ਭਾਲ ਵਿੱਚ ਉਹਨਾਂ ਦਾ ਪੁੱਤਰ ਸਵਰਨ ਸਿੰਘ ਇਟਲੀ ਗਿਆ ਸੀ। ਮੌਤ ਤੋਂ ਕੁੱਝ ਦਿਨ ਪਹਿਲਾਂ ਹੀ ਉਹ ਇਟਲੀ ਵਿੱਚ ਪੱਕਾ ਹੋਇਆ ਅਤੇ ਵਿਆਹ ਕਰਵਾਉਣ ਪਿੰਡ ਆਉਣਾ ਸੀ, ਪਰ ਉਸਤੋਂ ਪਹਿਲਾਂ ਹੀ ਹਾਰਟ ਅਟੈਕ ਨਾਲ ਉਸਦੀ ਮੌਤ ਹੋ ਗਈ। ਪਿੰਡ ਵਾਸੀਆਂ ਨੇ ਡੈਡਬਾਡੀ ਲਿਆਉਣ ਵਿੱਚ ਕੇਂਦਰ ਜਾਂ ਪੰਜਾਬ ਸਰਕਾਰ ਵਲੋਂ ਕੋਈ ਮੱਦਦ ਨਾ ਕਰਨ ਤੇ ਸਰਕਾਰਾਂ ਪ੍ਰਤੀ ਨਾਰਾਜ਼ਗੀ ਵੀ ਜ਼ਾਹਰ ਕੀਤੀ।
20 ਦਿਨਾਂ ਬਾਅਦ ਪਿੰਡ ਪਹੁੰਚੀ ਡੈਡਬਾਡੀ: ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਸਵਰਨ ਸਿੰਘ ਦੀ ਹਾਰਟ ਅਟੈਕ ਨਾਲ ਇਟਲੀ ਵਿੱਚ ਮੌਤ ਹੋ ਗਈ ਸੀ। ਜਿਸਦੀ ਮ੍ਰਿਤਕ ਦੇਹ ਅੱਜ ਪਿੰਡ ਲਿਆਂਦੀ ਗਈ ਹੈ। ਉਹਨਾਂ ਕਿਹਾ ਕਿ 20 ਦਿਨਾਂ ਬਾਅਦ ਇਹ ਡੈਡਬਾਡੀ ਪਿੰਡ ਪਹੁੰਚੀ ਗਈ ਹੈ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਹਿਲਾਂ ਤਾਂ ਸਾਡਾ ਪੜ੍ਹਿਆ ਲਿਖੇ ਨੌਜਵਾਨ ਵਿਦੇਸ਼ਾਂ ਵਿੱਚ ਕੰਮ ਕਾਰ ਦੀ ਭਾਲ ਵਿੱਚ ਜਾਂਦੇ ਹਨ। ਸਵਰਨ ਸਿੰਘ ਦੀ ਮੌਤ ਵੀ ਇਟਲੀ ਵਿੱਚ ਹਾਰਟ ਅਟੈਕ ਨਾਲ ਹੋਈ।
DEATH OF A YOUNG MAN IN ITALY ਕੇਂਦਰ ਜਾਂ ਪੰਜਾਬ ਸਰਕਾਰ ਪ੍ਰਤੀ ਜਤਾਈ ਨਾਰਾਜ਼ਗੀ: ਉਹਨਾਂ ਕਿਹਾ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਦੀ ਮੌਤ ਵਿਦੇਸ਼ਾਂ ਵਿੱਚ ਹਾਰਟ ਅਟੈਕ ਹੋ ਰਹੀ ਹੈ। ਉਹਨਾਂ ਕਿਹਾ ਕਿ ਇੱਕ ਪਾਸੇ ਲੱਖਾਂ ਰੁਪਏ ਖ਼ਰਚ ਕੇ ਨੌਜਵਾਨ ਵਿਦੇਸ਼ਾਂ ਵਿੱਚ ਜਾਂਦੇ ਹਨ। ਉਥੇ ਜਾ ਕੇ ਕਰਜ਼ੇ ਕਾਰਨ ਉਹ ਟੈਂਸ਼ਨ ਵਿੱਚ ਹੁੰਦਿਆਂ ਹਾਰਟ ਅਟੈਕ ਦੀ ਭੇਂਟ ਚੜ੍ਹ ਰਹੇ ਹਨ। ਉਥੇ ਉਹਨਾਂ ਦੂਜਾ ਨੌਜਵਾਨ ਦੀ ਡੈਡਬਾਡੀ ਦੇ ਖਰਚ ਬਾਰੇ ਦੱਸਦਿਆਂ ਕਿਹਾ ਕਿ ਸਵਰਨ ਸਿੰਘ ਦਾ ਪਰਿਵਾਰ ਇੱਕ ਮਜ਼ਦੂਰ ਪਰਿਵਾਰ ਹੈ। ਇਸ ਨੌਜਵਾਨ ਦੀ ਡੈਡਬਾਡੀ ਵਿਦੇਸ਼ ਤੋਂ ਪਿੰਡ ਲਿਆਉਣ ਲਈ ਲੱਖਾਂ ਰੁਪਏ ਖ਼ਰਚਣੇ ਪਏ ਹਨ। ਕੇਂਦਰ ਜਾਂ ਪੰਜਾਬ ਸਰਕਾਰ ਵਲੋਂ ਪੀੜਤ ਪਰਿਵਾਰ ਦੀ ਕੋਈ ਮੱਦਦ ਨਹੀਂ ਕੀਤੀ ਗਈ।
ਜਿਸ ਲਈ ਸਰਕਾਰਾਂ ਨੂੰ ਕੋਈ ਅਜਿਹਾ ਨਿਯਮ ਜਾਂ ਕਾਨੂੰਨ ਬਨਾਉਣਾ ਚਾਹੀਦਾ ਹੈ ਕਿ ਘੱਟੋ ਘੱਟ ਮ੍ਰਿਤਕਾਂ ਦੀਆਂ ਡੈਡਬਾਡੀਆਂ ਵਿਦੇਸ਼ ਤੋਂ ਲਿਆਉਣ ਲਈ ਖ਼ਰਚ ਸਰਕਾਰਾਂ ਕਰਨ। ਉਥੇ ਉਹਨਾਂ ਕਿਹਾ ਕਿ ਡੈਡਬਾਡੀ ਲਿਆਉਣ ਵਿੱਚ ਦੇਰੀ ਵੀ ਬਹੁਤ ਹੁੰਦੀ ਹੈ, ਜਿਸ ਕਰਕੇ ਇਸ ਲਈ ਵੀ ਸਰਕਾਰ ਕੋਈ ਨਾ ਕੋਈ ਮੱਦਦ ਕਰੇ ਤਾਂ ਕਿ ਡੈਡਬਾਡੀ 4-5 ਦਿਨਾਂ ਵਿੱਚ ਹੀ ਭਾਰਤ ਲਿਆਂਦੀ ਜਾ ਸਕੇ। ਉਹਨਾਂ ਪੀੜਤ ਪਰਿਵਾਰ ਲਈ ਸਰਕਾਰਾਂ ਤੋਂ ਮੱਦਦ ਦੀ ਅਪੀਲ ਕੀਤੀ।