ਪੰਜਾਬ

punjab

ETV Bharat / state

ਢਾਬੇ ਤੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲਿਆਂ ਨੂੰ ਪੁਲਿਸ ਨੇ 12 ਘੰਟਿਆਂ 'ਚ ਕੀਤਾ ਕਾਬੂ, ਮੁਲਜ਼ਮ ਨਿਕਲੇ ਸਕੇ ਭਰਾ - JEWELRY THIEVES ARRESTED

ਬਰਨਾਲਾ ਪੁੁਲਿਸ ਨੂੰ ਮਿਲੀ ਵੱਡੀ ਸਫਲਤਾ, ਢਾਬੇ ਤੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ 12 ਘੰਟਿਆਂ ਵਿੱਚ ਕੀਤਾ ਕਾਬੂ।

ACCUSED STEALING JEWELERY ARRESTED
ਗਹਿਣੇ ਚੋਰੀ ਕਰਨ ਵਾਲੇ 12 ਘੰਟਿਆਂ 'ਚ ਪੁਲਿਸ ਨੇ ਕੀਤੇ ਕਾਬੂ (ETV Bharat (ਬਰਨਾਲਾ, ਪੱਤਰਕਾਰ))

By ETV Bharat Punjabi Team

Published : Dec 7, 2024, 6:51 PM IST

ਬਰਨਾਲਾ :ਬਰਨਾਲਾ ਪੁਲਿਸ ਨੇ ਢਾਬੇ ਤੋਂ ਲੱਖਾਂ ਦੇ ਗਹਿਣੇ ਚੋਰੀ ਕਰਨ ਵਾਲੇ ਮੁਲਜ਼ਮਾਂ ਨੂੰ 12 ਘੰਟਿਆਂ ਵਿੱਚ ਕਾਬੂ ਕਰਨ ਵਿੱਚ ਸਫ਼ਲਤਾ ਹਾਸਿਲ ਕੀਤੀ ਹੈ। ਮੁਲਜ਼ਮਾਂ ਨੇ ਇੱਕ ਦਿਨ ਪਹਿਲਾਂ ਬਰਨਾਲਾ ਦੇ ਕਸਬਾ ਧਨੌਲਾ ਦੇ ਰਜਵਾੜਾ ਢਾਬੇ 'ਤੇ ਖੜੀ ਸਕਾਰਪੀਓ ਗੱਡੀ ਦਾ ਸ਼ੀਸ਼ਾ ਭੰਨ ਕੇ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਸੀ। ਪੁਲਿਸ ਵਲੋਂ ਕਾਬੂ ਕੀਤੇ ਗਏ ਦੋਵੇਂ ਮੁਲਜ਼ਮ ਸਕੇ ਭਰਾ ਨਿਕਲੇ ਹਨ, ਜੋ ਜ਼ੀਰਕਪੁਰ ਵਿਖੇ ਇੱਕ ਫ਼ਲੈਟ ਵਿੱਚ ਰਹਿੰਦੇ ਸਨ। ਪਿਛਲੇ ਲੰਬੇ ਸਮੇਂ ਤੋਂ ਦੋਵੇਂ ਮੁਲਜ਼ਮ ਭਰਾ ਹਾਈਵੇਜ਼ ਉਪਰ ਢਾਬਿਆਂ 'ਤੇ ਵੱਡੀਆਂ ਚੋਰੀ ਦੀਆਂ ਘਟਨਾਵਾਂ ਨੁੰ ਅੰਜ਼ਾਮ ਦਿੰਦੇ ਆ ਰਹੇ ਸਨ। ਪੁਲਿਸ ਨੇ ਮੁਲਜ਼ਮਾਂ ਤੋਂ ਚੋਰੀ ਕੀਤੇ ਸੋਨੇ ਦੇ ਗਹਿਣੇ, ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਸ਼ੀਸ਼ੇ ਭੰਨਣ ਲਈ ਵਰਤਿਆ ਪੇਚਕਸ ਬਰਾਮਦ ਕੀਤਾ ਹੈ।

ਗਹਿਣੇ ਚੋਰੀ ਕਰਨ ਵਾਲੇ 12 ਘੰਟਿਆਂ 'ਚ ਪੁਲਿਸ ਨੇ ਕੀਤੇ ਕਾਬੂ (ETV Bharat (ਬਰਨਾਲਾ, ਪੱਤਰਕਾਰ))

ਢਾਬੇ ਤੇ ਰੈਸਟੋਰੈਂਟਾਂ ਉਪਰ ਲੁੱਟ ਤੇ ਚੋਰੀ ਦੀਆਂ ਘਟਨਾਵਾਂ

ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਹਾਈਵੇਜ਼ ਉਪਰ ਬਣੇ ਢਾਬੇ ਅਤੇ ਰੈਸਟੋਰੈਂਟਾਂ ਉਪਰ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਵਾਪਰ ਰਹੀਆਂ ਸਨ। ਇਹਨਾਂ ਵਿੱਚ ਐਨਆਰਆਈਜ਼, ਟੂਰਿਸਟ ਜਾਂ ਰਾਹਗੀਰ ਤੋਂ ਇਸ ਤਰ੍ਹਾਂ ਦੀ ਚੋਰੀ ਜਾਂ ਲੁੱਟ ਹੋਈ ਸੀ। ਕਈ ਢਾਬਿਆਂ ਉਪਰ ਇਹ ਘਟਨਾਵਾਂ ਵਾਪਰ ਚੁੱਕੀਆਂ ਸਨ। ਇਸੇ ਤਰ੍ਹਾਂ ਦੀ ਇੱਕ ਵਾਰਦਾਤ ਧਨੌਲਾ ਥਾਣੇ ਦੇ ਏਰੀਏ ਵਿੱਚ ਚੰਡੀਗੜ੍ਹ ਹਾਈਵੇ ਉਪਰ ਇੱਕ ਰਜਵਾੜਾ ਢਾਬੇ ਉਪਰ ਵਾਪਰੀ ਸੀ। ਮੋਹਾਲੀ ਨਿਵਾਸੀ ਦਿਲਬਾਗ ਸਿੰਘ ਦਾ ਪਰਿਵਾਰ ਆਪਣੀ ਬੇਟੀ ਨੂੰ ਰਾਜਸਥਾਨ ਵਿੱਚ ਛੱਡਣ ਲਈ ਜਾ ਰਹੇ ਸਨ, ਜਿਸ ਦੌਰਾਨ ਪਰਿਵਾਰ ਸਕਾਰਪੀਓ ਗੱਡੀ ਨੂੰ ਢਾਬੇ ਦੇ ਬਾਹਰ ਪਾਰਕ ਕਰਕੇ ਚਾਹ ਪੀਣ ਲਈ ਰੁਕਿਆ ਸੀ।

ਮੋਟਰਸਾਈਕਲ ਸਵਾਰ ਨੌਜਵਾਨ ਨੇ ਗੱਡੀ ਦਾ ਪਿਛਲਾ ਸ਼ੀਸ਼ਾ ਤੋੜ ਕੇ ਦੋ ਬੈਗ ਚੋਰੀ ਕਰ ਕੇ ਲੈ ਫਰਾਰ ਹੋ ਗਏ ਸੀ। ਜਿਸ ਵਿੱਚ ਪਰਿਵਾਰ ਦੇ ਸੋਨੇ ਦੇ ਗਹਿਣੇ ਅਤੇ ਨਕਦੀ ਵਗੈਰਾ ਰੱਖੀ ਸੀ। ਜਿਸ ਤੇ ਤੁਰੰਤ ਐਕਸ਼ਨ ਲੈਂਦਿਆਂ ਘਟਨਾ ਸਬੰਧੀ ਦਿਲਬਾਗ ਸਿੰਘ ਦੇ ਬਿਆਨ ਉਪਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਸੀ। ਇਸ ਉਪਰੰਤ ਲਗਾਤਾਰ ਪੁਲਿਸ ਜਾਂਚ ਜਾਰੀ ਸੀ। ਸਾਰੀ ਟੀਮ ਦੀ ਮਿਹਨਤ ਸਦਕਾ ਚੋਰਾਂ ਨੂੰ 12 ਘੰਟਿਆਂ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਇੰਨ੍ਹਾਂ ਵਿੱਚ ਉਪਿੰਦਰ ਅਤੇ ਕਾਦਰ ਨਾਮ ਦੇ ਦੋਵੇਂ ਭਰਾ ਜ਼ੀਰਕਪੁਰ ਦੇ ਰਹਿਣ ਵਾਲੇ ਹਨ। ਇਨ੍ਹਾਂ ਵੱਲੋਂ ਅਕਸਰ ਇਸ ਤਰ੍ਹਾਂ ਦੀਆ ਵਾਰਦਾਤਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਸੀ। ਇਹਨਾਂ ਉਪਰ ਪਹਿਲਾਂ ਵੀ ਕਈ ਕ੍ਰਾਈਮ ਕੇਸ ਦਰਜ ਹਨ। -ਸਤਵੀਰ ਸਿੰਘ, ਡੀਐਸਪੀ ਬਰਨਾਲਾ

ਕਾਰਾਂ ਦੇ ਸ਼ੀਸ਼ੇ ਤੋੜਨ ਲਈ ਵਰਤਿਆ ਜਾਂਦਾ ਹਥਿਆਰ ਵੀ ਬਰਾਮਦ

ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਨੇ ਰਜਵਾੜਾ ਢਾਬੇ ਤੋਂ ਜੋ ਚੋਰੀ ਕੀਤੀ ਸੀ, ਉਸ ਵਿੱਚ ਪੁਲਿਸ ਨੇ ਸੋਨੇ ਦੇ 18 ਅਲੱਗ ਅਲੱਗ ਗਹਿਣੇ ਬਰਾਮਦ ਕਰ ਲਏ ਗਏ ਹਨ ਅਤੇ ਵਾਰਦਾਤ ਸਮੇਂ ਵਰਤਿਆਂ ਗਿਆ ਇੱਕ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਗਿਆ। ਇਨ੍ਹਾਂ ਤੋਂ ਕਾਰਾਂ ਦੇ ਸ਼ੀਸ਼ੇ ਤੋੜਨ ਲਈ ਵਰਤਿਆ ਜਾਂਦਾ ਪੇਚਕੁਸ ਨੁਮਾ ਹਥਿਆਰ ਵੀ ਬਰਾਮਦ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਇਸ ਤੋਂ ਪਹਿਲਾਂ ਈਟਨ ਪਲਾਜ਼ਾ ਹੰਡਿਆਇਆ, ਗੁਰਦੁਆਰਾ ਪ੍ਰਮੇਸ਼ਵਰ ਦੁਆਰ ਨੇੜੇ ਹਵੇਲੀ ਢਾਬੇ, ਹਰਮਨ ਢਾਬਾ ਬਡਬਰ ਤੇ ਹੋਰ ਕਈ ਚੋਰੀਆਂ ਨੂੰ ਵੀ ਮੰਨਿਆ ਹੈ। ਉਨ੍ਹਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ABOUT THE AUTHOR

...view details