ਬਰਨਾਲਾ: ਜ਼ਿਲ੍ਹੇ ਦੇ ਹਲਕਾ ਮਹਿਲ ਕਲਾਂ ਦੇ ਪਿੰਡ ਹਮੀਦੀ ਦੇ ਛੁੱਟੀ ’ਤੇ ਆਏ ਫ਼ੌਜੀ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਰ ਨਾਇਕ ਬਲਵਿੰਦਰ ਸਿੰਘ ਰਾਣੂੰ (52) ਪੁੱਤਰ ਭਗਵਾਨ ਸਿੰਘ ਡੀਐਸਸੀ ਆਰਮੀ ਵਿੱਚ ਤੈਨਾਤ ਸੀ ਅਤੇ ਕੁੱਝ ਦਿਨ ਪਹਿਲਾਂ ਪਿੰਡ ਛੁੱਟੀ ’ਤੇ ਆਇਆ ਹੋਇਆ ਸੀ। ਬੀਤੇ ਕੱਲ੍ਹ ਉਸਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮਿ੍ਤਕ ਦੇ ਭਰਾ ਜਸਪਾਲ ਰਾਣੂੰ ਨੇ ਦੱਸਿਆ ਕਿ ਬਲਵਿੰਦਰ ਸਿੰਘ 1993 ਵਿੱਚ 61 ਇੰਜਨੀਅਰ ਆਰਮੀ ਵਿੱਚ ਭਰਤੀ ਹੋਇਆ ਸੀ ਅਤੇ 18 ਸਾਲ ਦੀ ਨੌਕਰੀ ਤੋਂ ਬਾਅਦ ਸੇਵਾ ਮੁਕਤ ਹੋ ਗਿਆ। ਇਸ ਉਪਰੰਤ ਮੁੜ ਉਹ 2013 ਵਿੱਚ ਭਾਰਤੀ ਫ਼ੌਜੀ ਦੀ ਡੀਐਸਸੀ ਆਰਮੀ ਵਿੱਚ ਭਰਤੀ ਹੋ ਗਿਆ। ਇਸ ਵੇਲੇ ਉਹ ਬਠਿੰਡਾ ਛਾਉਣੀ ਵਿੱਚ ਨੌਕਰੀ ’ਤੇ ਤੈਨਾਤ ਸੀ।
ਛੁੱਟੀ ’ਤੇ ਫ਼ੌਜੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ, ਗਮਗੀਨ ਮਾਹੌਲ ਵਿੱਚ ਹੋਇਆ ਅੰਤਿਮ ਸੰਸਕਾਰ - BARNALA SOLDIER DEATH
ਮਹਿਲ ਕਲਾਂ ਦੇ ਪਿੰਡ ਹਮੀਦੀ ਦੇ ਬਲਵਿੰਦਰ ਸਿੰਘ ਦੀ ਲਾਸ਼ ਨੂੰ ਸਲਾਮੀ ਦੇ ਕੇ ਸ਼ਰਧਾਂਜਲੀ ਭੇਂਟ ਕੀਤੀ।

Published : Nov 24, 2024, 11:03 PM IST
ਅੱਜ ਆਰਮੀ ਦੀ ਬਠਿੰਡਾ ਯੂਨਿਟ ਤੋਂ ਲੈਂਫ਼ਟੀਨੈਂਟ ਜਨਰਲ ਅਨੁਰਾਗ ਅਤੇ ਸੂਬੇਦਾਰ ਕਮਲੇਸ਼ ਸਿੰਘ ਦੀ ਅਗਵਾਈ ਵਿੱਚ ਪਹੁੰਚੀ ਫ਼ੌਜੀ ਦੀ ਟੁੱਕੜੀ ਨੇ ਬਲਵਿੰਦਰ ਸਿੰਘ ਦੀ ਲਾਸ਼ ਨੂੰ ਸਲਾਮੀ ਦੇ ਕੇ ਸ਼ਰਧਾਂਜਲੀ ਭੇਂਟ ਕੀਤੀ। ਉਥੇ ਇਸ ਮੌਕੇ ਮਿ੍ਤਕ ਦੀ ਪਤਨੀ ਹਰਪਾਲ ਕੌਰ ਪੁੱਤਰ ਜਸ਼ਨਦੀਪ ਸਿੰਘ ਅਤੇ ਬੇਟੀ ਗੁਰਪ੍ਰੀਤ ਕੌਰ ਭਰਾ ਰੁਸ਼ਤਮ ਸਿੰਘ ਤਾਇਆ ਸੁਖਦੇਵ ਸਿੰਘ ਅਤੇ ਹਰਦੇਵ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀਆਂ ਨੇ ਪਹੁੰਚ ਕੇ ਸ਼ਰਧਾਂਜਲੀ ਭੇਂਟ ਕੀਤੀ। ਥਾਣਾ ਠੁੱਲ੍ਹੀਵਾਲ ਦੇ ਐਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਮਿ੍ਤਕ ਦੀ ਪਤਨੀ ਹਰਪਾਲ ਕੌਰ ਦੇ ਬਿਆਨ ਦੇ ਆਧਾਰ ’ਤੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ 194 ਬੀਐਨਐਸ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।