ਪੰਜਾਬ

punjab

ETV Bharat / state

ਤੁਸੀਂ ਵੀ ਦੇਖੋ ਕਿਹੋ ਜਿਹਾ ਹੁੰਦਾ ਸੀ ਸਿੱਖ ਰਾਜ ਦਾ ਸਿੱਕਾ, ਬਾਬਾ ਬੰਦਾ ਬਹਾਦੁਰ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਪ੍ਰਦਰਸ਼ਿਤ - THE COIN OF THE SIKH KINGDOM

ਲੁਧਿਆਣਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਕੇਕੇ ਬਾਵਾ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਸਿੱਕਾ ਪ੍ਰਦਰਸ਼ਿਤ ਕੀਤਾ ਗਿਆ।

Baba Banda Singh Bahadur Ji's birthday will be celebrated on October 27
ਤੁਸੀਂ ਵੀ ਦੇਖੋ ਕਿਹੋ ਜਿਹਾ ਹੁੰਦਾ ਸੀ ਸਿੱਖ ਰਾਜ ਦਾ ਸਿੱਕਾ (ਲੁਧਿਆਣਾ ਪੱਤਰਕਾਰ)

By ETV Bharat Punjabi Team

Published : Oct 18, 2024, 5:31 PM IST

ਲੁਧਿਆਣਾ:ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ ਦਿਹਾੜਾ 27 ਅਕਤੂਬਰ ਨੂੰ ਰਕਬਾ ਭਵਨ ਵਿਖੇ ਮਨਾਇਆ ਜਾਣਾ ਹੈ ਉਸ ਤੋਂ ਪਹਿਲਾਂ ਅੱਜ ਲੁਧਿਆਣਾ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵੱਲੋਂ ਉਹਨਾਂ ਦਾ ਇੱਕ ਸਿੱਕਾ ਪ੍ਰਦਰਸ਼ਿਤ ਕੀਤਾ ਗਿਆ। ਇਸ ਦੌਰਾਨ ਫਾਊਂਡੇਸ਼ਨ ਦੇ ਆਗੂਆਂ ਵੱਲੋਂ ਮੰਗ ਕੀਤੀ ਗਈ ਕਿ ਪੀਏਯੂ ਦਾ ਨਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਂ ਤੇ ਰੱਖਿਆ ਜਾਵੇ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨਾਲ ਸੰਬੰਧਿਤ ਸਰਹੰਦ ਦੀ ਫਤਿਹ ਦਾ ਜ਼ਿਕਰ ਸਕੂਲ ਦੀਆਂ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਵੇ।

ਤੁਸੀਂ ਵੀ ਦੇਖੋ ਕਿਹੋ ਜਿਹਾ ਹੁੰਦਾ ਸੀ ਸਿੱਖ ਰਾਜ ਦਾ ਸਿੱਕਾ (ਲੁਧਿਆਣਾ ਪੱਤਰਕਾਰ)

ਛੁੱਟੀ ਦੀ ਬਜਾਏ ਬੱਚਿਆਂ ਨੂੰ ਪੜ੍ਹਾਇਆ ਜਾਵੇ ਸਿੱਖ ਇਤਿਹਾਸ

ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਉਹਨਾਂ ਦੇ ਜਨਮ ਦਿਹਾੜੇ ਮੌਕੇ ਸਾਰੇ ਹੀ ਯੂਨੀਵਰਸਿਟੀਆਂ ਅਤੇ ਸਕੂਲਾਂ ਦੇ ਵਿੱਚ ਘੱਟੋ ਘੱਟ ਦੋ-ਦੋ ਘੰਟੇ ਦਾ ਸੈਮੀਨਾਰ ਕਰਵਾਇਆ ਜਾਵੇ, ਤਾਂ ਜੋ ਸਾਡੀ ਆਉਣ ਵਾਲੀ ਪੀੜੀ ਨੂੰ ਉਹਨਾਂ ਦੀ ਕੁਰਬਾਨੀਆਂ ਦਾ ਅਤੇ ਸਿੱਖ ਕੌਮ ਲਈ ਖਾਸ ਕਰਕੇ ਪੰਜਾਬ ਲਈ ਕੀਤੇ ਗਏ ਉਹਨਾਂ ਦੇ ਕੰਮਾਂ ਬਾਰੇ ਜਾਣਕਾਰੀ ਮਿਲ ਸਕੇ। ਫਾਊਂਡੇਸ਼ਨ ਦੇ ਮੁਖੀ ਬਾਬਾ ਬੰਦਾ ਬਹਾਦੁਰ ਨੇ ਕਿਹਾ ਕਿ ਅੱਜ ਜੋ ਕਿਸਾਨ ਵੱਡੀਆਂ ਗੱਲਾਂ ਕਰਦੇ ਹਨ ਉਹਨਾਂ ਨੂੰ ਇਹ ਸ਼ਾਇਦ ਨਹੀਂ ਪਤਾ ਕਿ ਜ਼ਮੀਨਾਂ ਦੇ ਮਾਲਕ ਬਾਬਾ ਬੰਦਾ ਸਿੰਘ ਬਹਾਦਰ ਨਹੀਂ ਉਹਨਾਂ ਨੂੰ ਬਣਾਇਆ ਹੈ।

ਉਹਨਾਂ ਕਿਹਾ ਕਿ ਜਗੀਰਦਾਰੀ ਪ੍ਰਥਾ ਨੂੰ ਖਤਮ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਹੀ ਆਮ ਛੋਟੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ ਸੀ। ਉਹਨਾਂ ਕਿਹਾ ਪਰ ਅੱਜ ਸਾਡੇ ਕਿਸਾਨ ਹੀ ਨਹੀਂ ਸਗੋਂ ਸਾਰੇ ਹੀ ਲੋਕ ਬਾਬਾ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਨੂੰ ਭੁੱਲਦੇ ਜਾ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਵੀ ਉਹਨਾਂ ਨੂੰ ਯਾਦ ਨਹੀਂ ਰੱਖਿਆ ਜਾਂਦਾ ਨਾ ਹੀ ਕੋਈ ਸੂਬਾ ਪੱਧਰੀ ਸਮਾਗਮ ਮਨਾਇਆ ਜਾਂਦਾ ਹੈ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਵੱਲੋਂ ਹੀ ਉਹਨਾਂ ਦੇ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਵਿਸ਼ਾਲ ਸਮਾਗਮ ਰਕਬਾ ਭਵਨ ਵਿਖੇ ਕਰਵਾਏ ਜਾਂਦੇ ਹਨ ਅਤੇ ਇਸ ਸਾਲ ਵੀ ਵੱਡੀ ਗਿਣਤੀ ਚ ਸੰਗਤ ਪਹੁੰਚੇਗੀ। ਕੌਮ ਦੇ ਮਹਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਰਧਾਂਜਲੀ ਦੇਵੇਗੀ।

ABOUT THE AUTHOR

...view details