ਪੰਜਾਬ

punjab

ETV Bharat / state

ਪਿੰਡ ਜੰਗੀਰਾਣਾ ਦੇ ਫੌਜੀ ਜਵਾਨ ਦੀ ਡਿਊਟੀ ਦੌਰਾਨ ਹੋਈ ਮੌਤ - Jangirana army soldier died - JANGIRANA ARMY SOLDIER DIED

ਬਠਿੰਡਾ ਦੇ ਪਿੰਡ ਜੰਗੀਰਾਣਾ ਦੇ ਫੌਜੀ ਨੌਜਵਾਨ ਦੀ ਡਿਊਟੀ ਦੌਰਾਨ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦਾ ਅਗਲੇ ਹੀ ਮਹੀਨੇ ਵਿਆਹ ਸੀ।

ਫੌਜੀ ਨੌਜਵਾਨ ਦੀ ਡਿਊਟੀ ਦੌਰਾਨ ਹੋਈ ਮੌਤ
ਫੌਜੀ ਨੌਜਵਾਨ ਦੀ ਡਿਊਟੀ ਦੌਰਾਨ ਹੋਈ ਮੌਤ (ETV BHARAT)

By ETV Bharat Punjabi Team

Published : Oct 4, 2024, 10:09 AM IST

ਬਠਿੰਡਾ: ਜ਼ਿਲ੍ਹਾ ਬਠਿੰਡਾ ਦੇ ਸੰਗਤ ਮੰਡੀ ਅਧੀਨ ਪੈਂਦੇ ਪਿੰਡ ਜੰਗੀਰਾਣਾ ਵਿਖੇ ਅੱਜ ਉਸ ਸਮੇਂ ਮਾਤਮ ਛਾ ਗਿਆ। ਜਦੋਂ ਇੱਕ ਫੌਜੀ ਦੀ ਮ੍ਰਿਤਕ ਦੇਹ ਨੂੰ ਲੈ ਕੇ ਫੌਜੀ ਜਵਾਨ ਉਹਨਾਂ ਦੇ ਪਿੰਡ ਪਹੁੰਚ ਗਏ।

ਫੌਜੀ ਨੌਜਵਾਨ ਦੀ ਡਿਊਟੀ ਦੌਰਾਨ ਹੋਈ ਮੌਤ (ETV BHARAT)

ਡਿਊਟੀ ਦੌਰਾਨ ਜਵਾਨ ਨੂੰ ਪਿਆ ਦਿਲ ਦਾ ਦੌਰਾ

ਇਸ ਮੌਕੇ ਮ੍ਰਿਤਕ ਦੀ ਦੇਹ ਨੂੰ ਲੈ ਕੇ ਆਏ ਨਾਇਬ ਸੂਬੇਦਾਰ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਨੌਜਵਾਨ ਗੁਰਦੀਪ ਸਿੰਘ ਜੋ ਕਿ ਸਿੱਖ ਰੈਜੀਮੈਂਟ ਵਿੱਚ ਝਾਰਖੰਡ ਵਿਖੇ ਡਿਊਟੀ ਨਿਭਾ ਰਿਹਾ ਸੀ ਤਾਂ ਜਵਾਨ ਗੁਰਦੀਪ ਸਿੰਘ ਕੁਝ ਸਮੇਂ ਤੋਂ ਬਿਮਾਰ ਸੀ ਅਤੇ ਦਿਲ ਦਾ ਦੌਰਾ ਆਉਣ ਕਾਰਨ ਇਸ ਦੀ ਮੌਤ ਹੋ ਗਈ।

ਅਗਲੇ ਮਹੀਨੇ ਸੀ ਫੌਜੀ ਦਾ ਵਿਆਹ

ਇਸ ਮੌਕੇ ਪਿੰਡ ਵਾਸੀ ਜ਼ਲੌਰ ਸਿੰਘ, ਕੇਵਲ ਸਿੰਘ, ਜਗਤਾਰ ਸਿੰਘ, ਭੋਲਾ ਸਿੰਘ, ਤਾਰਾ ਸਿੰਘ ਨੇ ਦੱਸਿਆ ਹੈ ਕਿ ਇਸ ਫੌਜੀ ਨੌਜਵਾਨ ਦਾ ਨਵੰਬਰ ਮਹੀਨੇ ਵਿੱਚ ਵਿਆਹ ਰੱਖਿਆ ਸੀ, ਪਰ ਪਰਮਾਤਮਾ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਪਿੰਡ ਵਾਸੀਆਂ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਫੌਜੀ ਨੌਜਵਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ।

ਪਿੰਡ ਵਾਸੀਆਂ ਨੇ ਕੀਤੀ ਸਰਕਾਰਾਂ ਤੋਂ ਅਪੀਲ

ਉਨ੍ਹਾਂ ਨਾਲ ਹੀ ਕਿਹਾ ਕਿ ਇਸ ਫੌਜੀ ਜਵਾਨ ਦੇ ਨਾਮ 'ਤੇ ਪਿੰਡ ਵਿੱਚ ਯਾਦਗਾਰ ਬਣਾਈ ਜਾਵੇ ਤਾਂ ਜੋ ਕਿ ਇਸ ਨੌਜਵਾਨ ਦੀ ਯਾਦ ਨੂੰ ਹਮੇਸ਼ਾ ਹੀ ਤਾਜ਼ਾ ਰੱਖਿਆ ਜਾ ਸਕੇ ਅਤੇ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ ਬਣ ਸਕਣ। ਇਸ ਮੌਕੇ ਫੌਜੀ ਟੁਕੜੀ ਵੱਲੋਂ ਅੰਤਿਮ ਸਸਕਾਰ ਮੌਕੇ ਸਲਾਮੀ ਦਿੱਤੀ ਗਈ।

ABOUT THE AUTHOR

...view details