ਲੁਧਿਆਣਾ: ਇੱਕ ਪਾਸੇ ਜਿੱਥੇ ਲਗਾਤਾਰ ਕਿਸਾਨ ਜਥੇਬੰਦੀਆਂ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਭਾਜਪਾ ਦੇ ਸਾਰੇ ਹੀ ਉਮੀਦਵਾਰਾਂ ਦਾ ਵਿਰੋਧ ਡੱਟ ਕੇ ਕੀਤਾ ਜਾਵੇਗਾ ਅਤੇ ਹੋਰਨਾਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਸਵਾਲ ਪੁੱਛੇ ਜਾਣਗੇ। ਉੱਥੇ ਹੀ ਦੂਜੇ ਪਾਸੇ ਅੱਜ ਭਾਜਪਾ ਵੱਲੋਂ ਇਹ ਸਵਾਲ ਕੀਤਾ ਗਿਆ ਹੈ ਕਿ, ਕੀ ਕਿਸਾਨਾਂ ਕੋਲ ਹੀ ਅਜਿਹਾ ਹੱਕ ਹੈ ਜੋ ਕਿਸੇ ਦਾ ਰਾਹ ਰੋਕ ਸਕਦੇ ਹਨ। ਉਹਨਾਂ ਕਿਹਾ ਕਿ ਕਿਸੇ ਵੀ ਮਸਲੇ ਦਾ ਹੱਲ ਵਿਰੋਧ ਦੇ ਨਾਲ ਨਹੀਂ ਹੋ ਸਕਦਾ।
ਰਾਹ ਡੱਕਣਾ ਨਹੀਂ ਮਸਲੇ ਦਾ ਹੱਲ:ਭਾਜਪਾ ਦੇ ਬੁਲਾਰੇ ਅਨਿਲ ਸਰੀਨ ਵੱਲੋਂ ਅੱਜ ਲੁਧਿਆਣਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਸਵਾਲ ਖੜੇ ਕੀਤੇ ਗਏ ਉੱਥੇ ਹੀ ਉਹਨਾਂ ਕਿਹਾ ਕਿ ਅਸੀਂ ਕਿਸਾਨਾਂ ਨੂੰ ਪੰਜ ਫਸਲਾਂ ਜੋ ਪੰਜਾਬ ਦੇ ਵਿੱਚ ਹੁੰਦੀਆਂ ਹਨ ਉਹਨਾਂ ਉੱਤੇ ਐਮਐਸਪੀ ਦੇਣ ਨੂੰ ਭਾਜਪਾ ਤਿਆਰ ਹੈ ਅਤੇ ਸਾਡੇ ਮੰਤਰੀ ਕਈ ਵਾਰ ਇਸ ਮਸਲੇ ਉੱਤੇ ਕਿਸਾਨਾਂ ਨਾਲ ਮੀਟਿੰਗਾਂ ਵੀ ਕਰ ਚੁੱਕੇ ਹਨ ਪਰ ਹਰ ਵਾਰ ਕਿਸਾਨਾਂ ਜਥੇਬੰਦੀਆਂ ਵੱਲੋਂ ਕੋਈ ਨਾ ਕੋਈ ਰੇੜਕਾ ਪਾਇਆ ਜਾਂਦਾ ਹੈ। ਉਨ੍ਹਾਂ ਆਖਿਆ ਕਿ ਕਿਸੇ ਵੀ ਮਸਲੇ ਦਾ ਹੱਲ ਸਿਰਫ ਵਿਰੋਧ ਕਰਨ ਜਾਂ ਰਾਹ ਡੱਕਣ ਨਾਲ ਨਹੀਂ ਹੋ ਸਕਦਾ ਕਿਉਂਕਿ ਹਰ ਛੋਟੇ-ਵੱਡੇ ਮਸਲੇ ਦਾ ਹੱਲ ਅਖਾਰ ਵਿੱਚ ਟੇਬਲ ਟਾਕ ਰਾਹੀਂ ਹੀ ਹੋ ਸਕਦਾ ਹੈ।
- ਪਤੰਗ ਉਡਾਣ ਨੂੰ ਲੈਕੇ ਦੋ ਗਰੁੱਪਾਂ ਵਿਚਾਲੇ ਹੋਈ ਤਕਰਾਰ ਤੋਂ ਬਾਅਦ ਚੱਲੀ ਗੋਲੀ, ਇੱਕ ਨੌਜਵਾਨ ਦਾ ਕਤਲ, ਪੁਲਿਸ ਨੇ ਮੁਲਜ਼ਮ ਕੀਤੇ ਕਾਬੂ - young man died in Amritsar
- ਅੰਮ੍ਰਿਤਸਰ 'ਚ ਹੋਇਆ ਗੁੰਡਾਗਰਦੀ ਦਾ ਨੰਗਾ-ਨਾਚ, ਘਟਨਾ ਸੀਸੀਟੀਵੀ 'ਚ ਕੈਦ - Hooliganism in Amritsar
- ਭਾਜਪਾ ਨੇ ਚੰਡੀਗੜ੍ਹ ਤੋਂ ਕਿਰਨ ਖੇਰ ਦੀ ਕੱਟੀ ਟਿਕਟ, ਨਵੇਂ ਉਮੀਦਵਾਰ ਉੱਤੇ ਖੇਡਿਆ ਦਾਅ - Lok Sabha Election 2024