ਲੁਧਿਆਣਾ: ਅੱਜ ਆਂਗਨਵਾੜੀ ਵਰਕਰਾਂ ਵੱਲੋਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਘਰ ਬਾਹਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਆਂਗਨਵਾੜੀ ਵਰਕਰਾਂ ਇਕੱਠੀਆਂ ਹੋਈਆਂ। ਜਿਨ੍ਹਾਂ ਵੱਲੋਂ ਕੇਂਦਰ ਸਰਕਾਰ ਅਤੇ ਰਵਨੀਤ ਬਿੱਟੂ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਆਂਗਨਵਾੜੀ ਵਰਕਰਾਂ ਨੇ ਕਿਹਾ ਕਿ ਪਿਛਲੀਆਂ ਪੰਜਾਬ ਦੀਆਂ ਕਈ ਸਰਕਾਰਾਂ ਆਈਆਂ ਅਤੇ ਕਈ ਚਲੀ ਗਈਆਂ ਪਰ ਸਾਡੀਆਂ ਮੰਗਾਂ ਵੱਲ ਕਿਸੇ ਨੇ ਵੀ ਗੌਰ ਨਹੀਂ ਫਰਮਾਇਆ। ਉਹਨਾਂ ਕਿਹਾ ਕਿ ਨਾ ਹੀ ਕਾਂਗਰਸ ਦੇ ਵੇਲੇ ਅਤੇ ਨਾ ਹੀ ਅਕਾਲੀ ਦਲ ਦੇ ਵੇਲੇ ਸਾਡੀਆਂ ਤਨਖਾਹਾਂ ਵਧਾਈਆਂ ਗਈਆਂ।
ਪੰਜ ਦਹਾਕਿਆਂ ਤੋਂ ਹੋ ਰਿਹਾ ਸ਼ੋਸ਼ਣ
ਆਂਗਨਵਾੜੀ ਵਰਕਰ ਯੂਨੀਅਨ ਦੀ ਆਗੂ ਨੇ ਕਿਹਾ ਕਿ ਅੱਜ ਆਂਗਨਵਾੜੀ ਐਕਟ ਨੂੰ ਬਣੇ 50 ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਬੀਤੇ 50 ਸਾਲ ਤੋਂ ਆਂਗਨਵਾੜੀ ਵਰਕਰਾਂ ਦਾ ਸ਼ੋਸ਼ਣ ਹੋ ਰਿਹਾ ਹੈ। 4500 ਰੁਪਏ ਪ੍ਰਤੀ ਮਹੀਨੇ ਦੀ ਤਨਖਾਹ ਉੱਤੇ ਉਹ ਕੰਮ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਇਸ ਵਿੱਚ 40 ਫੀਸਦੀ ਹਿੱਸਾ ਸੂਬਾ ਸਰਕਾਰ ਪਾਉਂਦੀ ਹੈ ਅਤੇ 60 ਫੀਸਦੀ ਹਿੱਸਾ ਕੇਂਦਰ ਸਰਕਾਰ ਪਾਉਂਦੀ ਹੈ। ਉਹਨਾਂ ਕਿਹਾ ਕਿ ਸਾਨੂੰ ਨਾ ਹੀ ਕੋਈ ਭੱਤਾ ਮਿਲ ਰਿਹਾ ਹੈ ਅਤੇ ਨਾ ਹੀ ਸਾਡੀਆਂ ਤਨਖਾਹਾਂ ਵਧਾਈਆਂ ਗਈਆਂ ਹਨ, ਅਸੀਂ ਰਵਨੀਤ ਬਿੱਟੂ ਨੂੰ ਕਈ ਵਾਰ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਾਡੀ ਗੱਲ ਉਹਨਾਂ ਨੇ ਵੀ ਅੱਗੇ ਤੱਕ ਨਹੀਂ ਪਹੁੰਚਾਈ। ਉਹਨਾਂ ਕਿਹਾ ਕਿ ਸਾਡੀ ਮੰਗਾਂ ਵੱਲ ਕੋਈ ਗੌਰ ਨਹੀਂ ਫਰਮਾ ਰਿਹਾ ਜਿਸ ਕਰਕੇ ਮਜਬੂਰੀ ਵਿੱਚ ਸਾਨੂੰ ਅੱਜ ਆਪਣੇ ਘਰ ਛੱਡ ਕੇ ਛੁੱਟੀ ਵਾਲੇ ਦਿਨ ਵੀ ਧਰਨਾ ਪ੍ਰਦਰਸ਼ਨ ਕਰਨਾ ਪੈ ਰਿਹਾ।
- ਕਿਸਾਨ ਆਗੂ ਵਲੋਂ ਰੇਲ ਰੋਕੋ ਅੰਦੋਲਨ ਦਾ ਐਲ਼ਾਨ, ਜਾਣੋ ਭਲਕੇ ਕਿੰਨੇ ਸਮੇਂ ਲਈ ਕਿੱਥੇ-ਕਿੱਥੇ ਰੋਕੀਆਂ ਜਾਣਗੀਆਂ ਰੇਲਾਂ - Rail Roko Andolan
- ਵਿਧਾਨ ਸਭਾ ਹਲਕਾ ਗਿੱਲ ਦੇ ਇਸ ਪਿੰਡ ਵਿੱਚ ਹੋਈ ਸਰਬ ਸੰਮਤੀ, ਹਰਪ੍ਰੀਤ ਕੌਰ ਨੂੰ ਚੁਣਿਆ ਗਿਆ ਸਰਬਸੰਮਤੀ ਨਾਲ ਸਰਪੰਚ - panchayat Unanimous election
- ਪੰਚਾਇਤੀ ਚੋਣਾਂ ਦੌਰਾਨ ਰੰਜਿਸ਼ ਦੇ ਚੱਲਦੇ ਮਾਨਸਾ ’ਚ ਕਤਲ, 9 ਖਿਲਾਫ਼ ਮਾਮਲਾ ਦਰਜ - Murder in Mansa