ਆਈਸੀਡੀਐਸ ਦਾ ਬਣਦਾ ਬਜਟ ਤੁਰੰਤ ਕੀਤਾ ਜਾਵੇ ਜਾਰੀ (Etv Bharat (ਰਿਪੋਰਟ- ਪੱਤਰਕਾਰ, ਰੂਪਨਗਰ)) ਰੂਪਨਗਰ:ਅੱਜ ਆਲ ਇੰਡੀਆ ਫੈਡਰੇਸ਼ਨ ਆਫ ਆਂਗਨਵਾੜੀ ਵਰਕਰਜ ਹੈਲਪਰਜ ਦੇ ਸੱਦੇ 'ਤੇ ਦੇਸ਼ ਭਰ ਦੇ ਜ਼ਿਲ੍ਹਾ ਹੈਡਕੁਆਇਰ ਤੋਂ ਲੱਖਾਂ ਦੀ ਗਿਣਤੀ ਵਿੱਚ ਆਪਣੀ ਮੰਗ ਸਬੰਧੀ ਇਕੱਠੇ ਹੋ ਕੇ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਦੇ ਵਿੱਤ ਮੰਤਰੀ ਸੀਤਾ ਰਮਨ ਅਤੇ ਇਸਤਰੀ ਤੇ ਬਾਲ ਵਿਕਾਸ ਮੰਤਰੀ ਸ੍ਰੀ ਮਤੀ ਅਨਪੂਰਨਾ ਨੂੰ ਦੇਸ਼ ਭਰ ਤੋਂ ਮੰਗ ਪੱਤਰ ਭੇਜੋ ਗਏ।
ਆਂਗਣਵਾੜੀ ਵਰਕਰ ਹੈਲਪਰ:ਆਲ ਇੰਡੀਆ ਫੈਡਰੇਸ਼ਨ ਦੇ ਫੈਸਲੇ ਅਨੁਸਾਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵੱਲੋਂ ਇਸ ਸੱਦੇ ਨੂੰ ਜ਼ਿਲ੍ਹਾ ਦੇ ਪ੍ਰਧਾਨ ਅੱਜ ਦੀ ਅਗਵਾਈ ਵਿੱਚ ਪੂਰੇ ਜੋਸ਼ਓ ਖਰੋਸ਼ ਨਾਲ ਮੰਗਾਂ ਦੇ ਨਾਰੇ ਲਾਉਂਦੇ ਹੋਏ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਨਯੋਗ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਆਂਗਣਵਾੜੀ ਵਰਕਰ ਹੈਲਪਰ ਨੂੰ ਸੰਵਿਧਾਨਿਕ ਲਾਭ ਦਿੱਤੇ ਜਾਣ ਤੇ ਘੱਟੋ-ਘੱਟ ਉਜਰਤ 26000 ਕੀਤੀ ਜਾਵੇ।
ਡਿਜੀਟਲ ਕਰਨ ਲਈ ਸਾਧਨਾ ਦਾ ਪ੍ਰਬੰਧ:ਇਸ ਤੋਂ ਇਲਾਵਾ ਪ੍ਰੀ ਪ੍ਰਾਇਮਰੀ ਐਜੂਕੇਸ਼ਨ ਆਂਗਨਵਾੜੀ ਕੇਂਦਰਾਂ ਵਿੱਚ ਦੇਣੀ ਯਕੀਨੀ ਬਣਾਈ ਜਾਵੇ। ਇਸ ਨੂੰ ਆਂਗਣਵਾੜੀਆਂ ਤੋਂ ਖੋਹ ਕੇ 49 ਸਾਲਾਂ ਤੋਂ ਕੰਮ ਕਰਦੀ ਆ ਰਹੀ ਸਕੀਮ ਨੂੰ ਖੋਰਾਂ ਨਾ ਲਾਇਆ ਜਾਵੇ। ਲਗਾਤਾਰ ਡਿਜੀਟਲ ਲਾਈਜ਼ ਦੇ ਨਾਮ 'ਤੇ ਆਂਗਨਵਾੜੀ ਵਰਕਰਾਂ ਨੂੰ ਪਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਡਿਜੀਟਲ ਕਰਨ ਦੇ ਲਈ ਸਾਧਨਾ ਦਾ ਪ੍ਰਬੰਧ ਕੀਤਾ ਜਾਵੇ।
ਸੰਘਰਸ਼ ਨੂੰ ਹੋਰ ਤਿੱਖਾ ਕਰਨਾ:ਉਨ੍ਹਾਂ ਨੇ ਕਿਹਾ ਕਿ ਜੇਕਰ ਨੈਸ਼ਨਲ ਸਰਵੇ ਦੀਆਂ ਰਿਪੋਰਟਾਂ ਵੇਖੀਆਂ ਜਾਣ ਤਾਂ ਅੱਜ ਦੇਸ਼ ਵਿੱਚ ਕਪੋਸ਼ਨ ਵਰਗੀ ਲਾ ਇਲਾਜ ਬਿਮਾਰੀ ਪਸਰ ਰਹੀ ਹੈ। ਪਰ ਸਰਕਾਰ ਇਸ ਨੂੰ ਖਤਮ ਕਰਨ ਲਈ ਸਿਰਫ ਗੱਲੀ ਬਾਤੀ ਸਾਰ ਰਹੀ ਹੈ। ਜੇਕਰ ਸੱਚਮੁੱਚ ਸਰਕਾਰ ਆਈਸੀਡੀਐਸ ਨੂੰ ਵੀ ਚਲਾਉਣਾ ਚਾਹੁੰਦੀ ਹੈ ਤਾਂ ਆਈਸੀਡੀਐਸ ਦਾ ਬਣਦਾ ਬਜਟ ਤੁਰੰਤ ਜਾਰੀ ਕੀਤਾ ਜਾਵੇ। ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ ਵਰਕਰ ਹੈਲਪਰ ਨੂੰ ਘੱਟੋ-ਘੱਟ ਉਜਰਤ ਅਤੇ ਗੈਜੂਟੀ ਵਿੱਚ ਸ਼ਾਮਿਲ ਕੀਤਾ ਜਾਵੇ। ਜੇਕਰ ਸਰਕਾਰ ਨੇ ਇਹ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਹੋਰ ਤਿੱਖਾ ਕਰਨਾ ਪਵੇਗਾ।