ਪੰਜਾਬ/ਨਵੀਂ ਦਿੱਲੀ:ਲਗਾਤਾਰ ਵੱਧ ਰਹੀ ਗਰਮੀ ਕਰਕੇ ਪਸ਼ੂਆਂ ਦਾ ਦੁੱਧ ਵੀ ਘੱਟਦਾ ਜਾ ਰਿਹਾ ਹੈ, ਜਿਸ ਕਰਕੇ ਦੁੱਧ ਦੀਆਂ ਕੰਪਨੀਆਂ ਵੱਲੋਂ ਚੋਣਾਂ ਤੋਂ ਤੁਰੰਤ ਬਾਅਦ ਦੁੱਧ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਵੱਖ-ਵੱਖ ਦੁੱਧ ਦੀਆਂ ਕਿਸਮਾਂ ਵਿੱਚ ਵਾਧਾ ਹੋਇਆ ਹੈ। ਇਸ ਸਬੰਧੀ ਬਕਾਇਦਾ ਵੇਰਕਾ ਵੱਲੋਂ ਅਤੇ ਅਨੰਦਾਂ ਵੱਲੋਂ ਵਧੀਆ ਕੀਮਤਾਂ ਸਬੰਧੀ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਗਏ ਹਨ। ਅੱਧਾ ਕਿੱਲੋ ਦੁੱਧ ਦੇ ਪੈਕਟ 'ਤੇ ਇੱਕ ਰੁਪਏ, ਇੱਕ ਕਿੱਲੋ ਦੁੱਧ ਦੇ ਪੈਕਟ 'ਤੇ ਦੋ ਰੁਪਏ ਪ੍ਰਤੀ ਪੈਕਟ ਦੇ ਹਿਸਾਬ ਨਾਲ ਵਾਧਾ ਕੀਤਾ ਗਿਆ ਹੈ। ਦੇਸ਼ 'ਚ ਮਹਿੰਗਾਈ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਹੁਣ ਲੋਕਾਂ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਅਮੂਲ ਨੇ ਦੇਸ਼ ਭਰ 'ਚ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਜਾਣਕਾਰੀ ਅਨੁਸਾਰ, ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ ਸੋਮਵਾਰ ਤੋਂ ਅਮੂਲ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ।
ਦੱਸ ਦੇਈਏ ਕਿ ਅਮੂਲ ਗੋਲਡ ਮਿਲਕ ਦੀ ਕੀਮਤ ਵਿੱਚ ਦੋ ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦੇ ਨਾਲ ਹੀ ਅਮੂਲ ਸ਼ਕਤੀ ਅਤੇ ਟੀ ਸਪੈਸ਼ਲ ਦੀਆਂ ਕੀਮਤਾਂ ਵਿੱਚ ਵੀ ਇੰਨੇ ਹੀ ਰੁਪਏ ਦਾ ਵਾਧਾ ਕੀਤਾ ਗਿਆ ਹੈ। ਸਾਰੀਆਂ ਵਧੀਆਂ ਕੀਮਤਾਂ ਅੱਜ ਸੋਮਵਾਰ ਤੋਂ ਲਾਗੂ ਹੋ ਗਈਆਂ ਹਨ।
Amul Hike Milk Prices (Etv Bharat) ਇਸ ਸਬੰਧੀ ਵੇਰਕਾ ਦੇ ਜਨਰਲ ਮੈਨੇਜਰ ਨੇ ਵਧੀਆ ਕੀਮਤਾਂ ਸਬੰਧੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾਡੀ ਟੀਮ ਦੇ ਨਾਲ ਸਾਂਝੀਆਂ ਕੀਤੀਆਂ ਹਨ, ਜਿਸ ਵਿੱਚ ਨਾ ਸਿਰਫ ਵੇਰਕਾ ਸਗੋਂ ਅਮੂਲ ਅਤੇ ਅਨੰਦਾ ਵੱਲੋਂ ਵੀ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਅਮੂਲ ਗੋਲਡ ਦੁੱਧ ਦਾ ਨਵਾਂ ਰੇਟ 64 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 66 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਸ ਦੇ ਨਾਲ ਹੀ, ਅਮੂਲ ਟੀ ਸਪੈਸ਼ਲ ਦੀ ਕੀਮਤ 62 ਰੁਪਏ ਤੋਂ ਵਧ ਕੇ 64 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਇਸ ਵਾਧੇ 'ਤੇ ਅਮੂਲ ਨੇ ਕਿਹਾ ਕਿ ਵਧੀਆਂ ਕੀਮਤਾਂ 'ਚ ਸਿਰਫ 3 ਤੋਂ 4 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਜੋ ਕਿ ਖੁਰਾਕੀ ਮਹਿੰਗਾਈ ਤੋਂ ਘੱਟ ਹੈ। ਅਮੂਲ ਨੇ ਅੱਗੇ ਕਿਹਾ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਫਰਵਰੀ 2023 'ਚ ਕੀਮਤਾਂ ਵਧਾਈਆਂ ਗਈਆਂ ਸੀ। ਇਸ ਲਈ ਹੁਣ ਕੀਮਤਾਂ ਵਧਾਉਣੀਆਂ ਜ਼ਰੂਰੀ ਸਨ। ਅਮੂਲ ਨੇ ਕਿਹਾ ਕਿ ਦੁੱਧ ਉਤਪਾਦਨ ਅਤੇ ਲਾਗਤ ਵੱਧਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਇਸ ਤੋਂ ਇਲਾਵਾ, ਦਹੀਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ, ਪਰ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
Amul Hike Milk Prices (Etv Bharat) ਗਾਂ ਦੇ ਦੁੱਧ ਦੀ ਡੇਢ ਲੀਟਰ ਥੈਲੀ ਜੋ ਪਹਿਲਾਂ 80 ਰੁਪਏ ਦੀ ਸੀ, ਹੁਣ 83 ਰੁਪਏ ਕਰ ਦਿੱਤੀ ਗਈ ਹੈ। ਹਾਲਾਂਕਿ, ਬਾਕੀ ਪ੍ਰੋਡਕਟਸ ਦੀਆਂ ਕੀਮਤਾਂ ਵਿੱਚ ਕਿਸੇ ਤਰ੍ਹਾਂ ਦੇ ਵਾਧੇ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਵੇਰਕਾ ਵੱਲੋਂ ਪੂਰੇ ਪੰਜਾਬ ਭਰ ਵਿੱਚ ਇਹ ਵਧੀਆ ਕੀਮਤਾਂ ਲਾਗੂ ਕਰ ਦਿੱਤੀਆਂ ਗਈਆਂ ਹਨ।
Amul Hike Milk Prices (Etv Bharat) ਦੁੱਧ ਦੀਆਂ ਕੀਮਤਾਂ ਦੇ ਵਿੱਚ ਇਜਾਫਾ ਲੜੀਵਾਰ ਕੀਤਾ ਗਿਆ ਹੈ ਕਾਫੀ ਸਮੇਂ ਬਾਅਦ ਇਹ ਇਜ਼ਾਫਾ ਚੋਣਾਂ ਤੋਂ ਤੁਰੰਤ ਬਾਅਦ ਕੀਤਾ ਗਿਆ ਹੈ। ਦਰਅਸਲ ਗਰਮੀਆਂ ਦੇ ਵਿੱਚ ਦੁੱਧ ਦੀਆਂ ਕੀਮਤਾਂ ਦੇ ਵਿੱਚ ਅਕਸਰ ਹੀ ਜਾਫਾ ਵੇਖਣ ਨੂੰ ਮਿਲਦਾ ਹੈ ਕਿਉਂਕਿ ਗਰਮੀ ਦੇ ਕਰਕੇ ਪਸ਼ੂਆਂ ਦਾ ਦੁੱਧ 10 ਤੋਂ 20 ਫੀਸਦੀ ਤੱਕ ਘੱਟ ਜਾਂਦਾ ਹੈ ਜਿਸ ਕਰਕੇ ਡੇਅਰੀ ਮਾਲਕਾਂ ਵੱਲੋਂ ਦੁੱਧ ਦੀ ਸਪਲਾਈ ਵੀ ਪਲਾਂਟਾਂ ਦੇ ਵਿੱਚ ਘਟਾ ਦਿੱਤੀ ਜਾਂਦੀ ਹੈ ਅਤੇ ਇਸ ਦੁੱਧ ਦੀ ਸਪਲਾਈ ਨੂੰ ਪੂਰਾ ਕਰਨ ਲਈ ਪਲਾਂਟ ਵੱਲੋਂ ਹੋਰ ਵਾਧੂ ਦੁੱਧ ਖ਼ਰੀਦਿਆ ਜਾਂਦਾ ਹੈ ਜਿਸ ਕਰਕੇ ਦੁੱਧ ਦੀਆਂ ਕੀਮਤਾਂ ਦੇ ਵਿੱਚ ਇਜਾਫਾ ਕੀਤਾ ਗਿਆ ਹੈ। ਉਸਦਾ ਡੇਅਰੀ ਮਾਲਕਾਂ ਨੇ ਵੀ ਦੁੱਧ ਦੀਆਂ ਕੀਮਤਾਂ ਦੇ ਵਿੱਚ ਇਜਾਫੇ ਨੂੰ ਲੈ ਕੇ ਮੀਟਿੰਗ ਕੀਤੀ ਹੈ। ਦੁੱਧ ਦੀਆਂ ਕੀਮਤਾਂ ਡੇਅਰੀ ਮਾਲਕਾਂ ਵੱਲੋਂ ਵੀ ਵਧਾਈਆਂ ਜਾ ਰਹੀਆਂ ਹਨ।