ਅੰਮ੍ਰਿਤਸਰ:-ਆਈਸਕ੍ਰੀਮ ਨੂੰ ਹਰ ਕੋਈ ਬਹੁਤ ਸ਼ੌਂਕ ਨਾਲ ਖਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਇਸ ਆਈਸਕ੍ਰੀਮ ਪਿੱਛੇ ਇੱਕ ਵੱਡਾ ਕਾਰਾ ਹੋ ਗਿਆ। ਮਾਮਲਾ ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਅਧੀਨ ਆਂਉਦੇ ਇਲਾਕੇ ਫੋਰ.ਐਸ.ਚੌਂਕ ਤੋ ਸਾਹਮਣੇ ਆਇਆ ਹੈ। ਜਿੱਥੇ ਜੀਜਾ ਅਤੇ ਸਾਲਾ ਘਰੋਂ ਆਈਸਕ੍ਰੀਮ ਦਾ ਆਨੰਦ ਲੈਣ ਆਉਂਦੇ ਨੇ ਪਰ ਉਨ੍ਹਾਂ ਨੂੰ ਕੀ ਪਤਾ ਸੀ ਇਹ ਆਈਸਕ੍ਰੀਮ ਉਨਾਂ੍ਹ ਨੂੰ ਹਮੇਸ਼ਾ ਲਈ ਇੱਕ ਦਰਦ ਭਰੀ ਯਾਦ ਛੱਡ ਦੇਵੇਗੀ।
ਆਈਸਕ੍ਰੀਮ ਨੇ ਕਰਵਾਇਆ ਵੱਡਾ ਕਾਰਾ.... ਜੀਜੇ ਅਤੇ ਸਾਲੇ ਦੀ ਮਸਾਂ ਬਚੀ ਜਾਨ! - amritsar Youths attacked - AMRITSAR YOUTHS ATTACKED
ਕਦੇ-ਕਦੇਂ ਖਾਣ-ਪੀਣ ਦਾ ਸੌਂਕ ਹੀ ਸਾਡੇ 'ਤੇ ਭਾਰੀ ਪੈ ਜਾਂਦਾ ਹੈ। ਅਜਿਹਾ ਹੀ ਇੰਨ੍ਹਾਂ ਦੋ ਨੌਜਵਾਨਾਂ ਨਾਲ ਹੋਇਆ ਪੜ੍ਹੋ ਪੂਰੀ ਖ਼ਬਰ....
Published : Jun 30, 2024, 9:28 PM IST
|Updated : Jun 30, 2024, 9:45 PM IST
ਤੇਜ਼ਧਾਰ ਹਥਿਆਰਾਂ ਨਾਲ ਹਮਲਾ: ਜਦੋਂ ਜੀਜਾ ਅਤੇ ਸਾਲਾ ਆਈਸਕ੍ਰੀਮ ਖਾਣ ਆਏ ਤਾਂ ਕੁੱਝ ਨੌਜਵਾਨਾਂ ਨੇ ਪੁਰਾਣੀ ਰੰਜਿਸ਼ ਕਾਰਨ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ। ਜ਼ਖਮੀਆਂ ਨੂੰ ਫਿਹਲਾਲ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।ਪੀੜਤਾਂ ਨੇ ਦੱਸਿਆ ਕਿ ਬੀਤੇ ਦੋ ਸਾਲ ਪਹਿਲਾਂ ਮੈਂ ਜਿਸ ਹੋਟਲ ਵਿੱਚ ਨੌਕਰੀ ਕਰਦਾ ਸੀ ।ਉਸਦੇ ਮਾਲਕ ਅਤੇ ਬਾਂਉਸਰ ਨਾਲ ਮੇਰੀ ਬਣਦੀ ਨਹੀ ਸੀ ਅਤੇ ਉਨ੍ਹਾਂ ਨੂੰ ਲਗਦਾ ਸੀ ਕਿ ਮੈਂ ਹੋਟਲ ਵਿਚ ਹੋ ਰਹੇ ਗੈਰ ਕਾਨੂੰਨੀ ਕੰਮਾਂ ਦਾ ਖੁਲਾਸਾ ਨਾ ਕਰ ਦੇਵਾ। ਇਸੇ ਕਾਰਨ ਉਨ੍ਹਾਂ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ।
- ਨਸ਼ੇ ਦੀ ਓਵਰਡੋਜ਼ ਨਾਲ 24 ਸਾਲਾ ਪੁਲਿਸ ਮੁਲਾਜ਼ਮ ਦੀ ਹੋਈ ਮੌਤ, ਇਕਲੌਤਾ ਪੁੱਤ ਸੀ ਮ੍ਰਿਤਕ - Death of policeman due to drugs
- ਅੰਮ੍ਰਿਤਸਰ 'ਚ ਦੇਰ ਰਾਤ ਦੁਕਾਨਾਂ ਖੁੱਲ੍ਹੀਆਂ ਦੇਖ ਪੁਲਿਸ ਨੇ ਦੁਕਾਨਦਾਰਾਂ 'ਤੇ ਬਰਸਾਏ ਡੰਡੇ, ਘਟਨਾ ਸੀਸੀਟੀਵੀ ਕੈਮਰੇ 'ਚ ਹੋਈ ਕੈਦ - Shopkeepers of Amritsar protested
- ਜਲੰਧਰ ਪੁਲਿਸ ਨੂੰ ਮਿਲੀ ਸਫ਼ਲਤਾ, ਅੱਤਵਾਦੀ ਲਖਬੀਰ ਲੰਡਾ ਦੇ 5 ਸਾਥੀ ਹਥਿਆਰਾਂ ਸਣੇ ਗ੍ਰਿਫਤਾਰ - lakhbir landa associates arrested
ਮਾਮਲੇ ਦੀ ਜਾਂਚ ਸ਼ੁਰੂ: ਇਸ ਮੌਕੇ ਪੁਲਿਸ ਅਧਿਕਾਰੀਆਂ ਨੇ ਆਖਿਆ ਕਿ ਉਨ੍ਹਾਂ ਵੱਲੋਂ ਮੌਕੇ 'ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਹੈ। ਇਸ ਦੇ ਨਾਲ ਹੀ ਪੀੜਤਾਂ ਦੇ ਬਿਆਨਾਂ 'ਤੇ ਮਾਮਲਾ ਵੀ ਦਰਜ ਕਰ ਲ਼ਿਆ ਗਿਆ ਅਤੇ ਜੋ ਬਣਦੀ ਕਾਰਵਾਈ ਹੋਵੇਗੀ ਉਹ ਜ਼ਰੂਰ ਕੀਤੀ ਜਾਵੇਗੀ।