ਅੰਮ੍ਰਿਤਸਰ :ਪਿਛਲੇ ਦਿਨੀਂਂ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਨਜ਼ਦੀਕ ਪਰਾਗਾ ਚੌਂਕ ਦੇ ਕੋਲ ਇੱਕ ਨੌਜਵਾਨ ਤੋਂ ਸੋਨੇ ਦੇ ਪਾਰਸਲ ਲੁੱਟਣ ਦੀ ਵਾਰਦਾਤ ਵਿੱਚ ਫੌਰੀ ਕਾਰਵਾਈ ਕਰਦਿਆਂ ਪੁਲਿਸ ਨੇ ਜਲਦ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 13 ਸਤੰਬਰ ਦੀ ਸ਼ਾਮ ਨੂੰ ਮੁਕੇਸ਼ ਸੈਨੀ ਨਾਮਕ ਵਿਅਕਤੀ ਦੇ ਕੋਲੋਂ ਸੋਨੇ ਦੀ ਲੁੱਟ ਹੋਣ ਦੀ ਜਾਣਕਾਰੀ ਮਿਲੀ ਸੀ। ਜਿਸ 'ਤੇ ਪੁਲਿਸ ਟੀਮਾਂ ਨੇ ਕਾਰਵਾਈ ਕਰਦੇ ਹੋਏ ਚਾਰ ਆਰੋਪੀ ਕਾਬੂ ਕੀਤੇ ਹਨ, ਜਿਨਾਂ ਦੀ ਪਹਿਚਾਣ ਕਰਨਜੀਤ ਸਿੰਘ ਜਸਕਰਨ ਸਿੰਘ ਸ਼ਿਵਮਦੀਪ ਸਿੰਘ ਅਤੇ ਬਿਕਰਮਜੀਤ ਸਿੰਘ ਉਰਫ ਵਿੱਕੀ ਦੇ ਰੂਪ ਵਿੱਚ ਹੋਈ ਹੈ। ਪੁਲਿਸ ਨੇ ਦੱਸਿਆ ਕਿ ਜਸਕਰਨ ਸਿੰਘ ਅਤੇ ਕਰਨਜੀਤ ਸਿੰਘ ਪਹਿਲਾਂ ਤੋਂ ਹੀ ਸੁਨਿਆਰੇ ਦਾ ਕੰਮ ਕਰਦੇ ਸਨ।
ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 24 ਘੰਟੇ ਤੋਂ ਪਹਿਲਾਂ ਹੀ ਸੋਨਾ ਲੁੱਟਣ ਵਾਲੇ ਲੁਟੇਰਿਆਂ ਨੂੰ ਕੀਤਾ ਕਾਬੂ - AMRITSAR POLICE SOLVE ROBBERY
Gold Loot Mamla Solved: ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਨੇੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰਿਆਂ ਨੂੰ ਪੁਲਿਸ ਨੇ 24 ਘੰਟੇ ਦੇ ਅੰਦਰ ਹੀ ਕਾਬੂ ਕਰ ਲਿਆ ਹੈ।
Published : Sep 15, 2024, 2:47 PM IST
ਸੋਨੇ ਦੇ ਕਾਰੋਬਾਰ ਨਾਲ ਹੀ ਜੁੜੇ ਸਨ ਮੁਲਜ਼ਮ
ਉਹਨਾਂ ਕਿਹਾ ਕਿ ਦੋਵਾਂ ਨੌਜਵਾਨਾਂ ਨੂੰ ਪਤਾ ਸੀ ਕਿ ਮੁਕੇਸ਼ ਸੈਨੀ ਵੱਖ ਵੱਖ ਦੁਕਾਨਾਂ ਤੋਂ ਸੋਨੇ ਦੇ ਪਾਰਸਲ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਪਾਰਸਲ ਕਰਦਾ ਹੈ ਜਿਸ ਤੇ ਚਲਦੇ ਉਹਨਾਂ ਨੇ ਪੂਰੀ ਰੇਕੀ ਕਰਕੇ ਇਸ ਕੋਲੋਂ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਿਸ ਨੇ ਕਿਹਾ ਕਿ ਇਹਨਾਂ ਨੂੰ ਬੜੀ ਹੀ ਮੁਸਤੈਦੀ ਦੇ ਨਾਲ ਕਾਬੂ ਕੀਤਾ ਹੈ ਅਤੇ ਇਹਨਾਂ ਚਾਰਾਂ ਵਿਅਕਤੀਆਂ ਦੇ ਕੋਲੋਂ ਇਕ ਕਿੱਲੋ 710 ਗ੍ਰਾਮ ਸੋਨੇ ਦੇ ਗਹਿਣੇ ਅਤੇ ਇੱਕ ਪਿਸਤੌਲ ਅਤੇ ਇੱਕ ਪਾਰਸਲ ਅਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਫਿਲਹਾਲ ਮਾਮਲਾ ਦਰਜ ਕਰਕੇ ਆਰੋਪੀਆਂ ਤੋਂ ਹੋਰ ਵੀ ਬਰੀਕੀ ਨਾਲ ਪੁੱਛ ਗਿੱਛ ਜਾਰੀ ਹੈ।
- ਗੁਰੂ ਨਗਰੀ 'ਚ ਵੱਧ ਰਿਹਾ ਅਪਰਾਧ, ਸ੍ਰੀ ਦਰਬਾਰ ਸਾਹਿਬ ਨਜ਼ਦੀਕ ਵਪਾਰੀ ਕੋਲੋਂ ਹੋਈ ਸੋਨੇ ਦੀ ਲੁੱਟ - robbery of gold from a businessman
- ਅੰਮ੍ਰਿਤਸਰ 'ਚ ਪਾਸਟਰ 'ਤੇ ਲੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਲਜ਼ਾਮ, ਮੌਕੇ 'ਤੇ ਪਹੁੰਚੀ ਸਤਿਕਾਰ ਕਮੇਟੀ - desecration of Guru Granth Sahib
- ਕੰਪਨੀ ਮਾਲਕਾਂ ਤੋਂ ਪਰੇਸ਼ਾਨ ਮਾਪਿਆਂ ਦੇ ਇਕਲੌਤੇ ਪੁੱਤ ਨੇ ਕੀਤੀ ਖ਼ੁਦਕੁਸ਼ੀ - AMRITSAR YOUTH COMMIT SUICIDE