ਪੰਜਾਬ

punjab

ETV Bharat / state

ਅੰਮ੍ਰਿਤਸਰ ਅਟਾਰੀ ਰੋਡ ਤੇ ਜਮੀਨ ਹਥਿਆਉਣ ਦੇ ਚੱਲਦੇ ਕਿਸਾਨ ਜੱਥੇਬੰਦੀਆ ਨੇ ਹਲਕਾ ਵਿਧਾਇਕ 'ਤੇ ਲਾਏ ਇਲਜ਼ਾਮ - Accusations on farmer organizations

Accusations On Farmer Organizations: ਅੰਮ੍ਰਿਤਸਰ ਦੇ ਅਟਾਰੀ ਰੋਡ ਤੋਂ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਲਾਟ ਨੂੰ ਲੈ ਕੇ ਲੋਕ ਭਲਾਈ ਇਨਸਾਫ ਪਾਰਟੀ ਦੇ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਕਿਸਾਨ ਜੱਥੇਬੰਦੀਆ ਨਾਲ ਮਿਲ ਕੇ ਹਲਕਾ ਵਿਧਾਇਕ ਤੇ ਪਲਾਟ ਹਥਿਆਉਣ ਦੇ ਇਲਜ਼ਾਮ ਲਾਏ ਗਏ ਹਨ। ਪੜ੍ਹੋ ਪੂਰੀ ਖਬਰ...

By ETV Bharat Punjabi Team

Published : Jun 7, 2024, 1:25 PM IST

Accusations on farmer organizations
ਕਿਸਾਨ ਜੱਥੇਬੰਦੀਆ ਨੇ ਹਲਕਾ ਵਿਧਾਇਕ ਤੇ ਲਾਏ ਇਲਜ਼ਾਮ (Etv Bharat Amritsar)

ਕਿਸਾਨ ਜੱਥੇਬੰਦੀਆ ਨੇ ਹਲਕਾ ਵਿਧਾਇਕ ਤੇ ਲਾਏ ਇਲਜ਼ਾਮ (Etv Bharat Amritsar)

ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਦੇ ਅਟਾਰੀ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪਲਾਟ ਨੂੰ ਲੈ ਕੇ ਲੋਕ ਭਲਾਈ ਇਨਸਾਫ ਪਾਰਟੀ ਦੇ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਕਿਸਾਨ ਜੱਥੇਬੰਦੀਆ ਨਾਲ ਮਿਲ ਕੇ ਹਲਕਾ ਵਿਧਾਇਕ ਤੇ ਪਲਾਟ ਹਥਿਆਉਣ ਦੇ ਇਲਜ਼ਾਮ ਲਾਏ ਗਏ ਹਨ। ਉਨ੍ਹਾਂ ਕਿਹਾ ਹੈ ਕਿ ਹਲਕਾ ਵਿਧਾਇਕ ਵੱਲੋ ਇਸ ਪਲਾਟ ਬਣਾੳਣ ਤੋ ਰੋਕਣ ਸੰਬਧੀ ਪਲਾਟ ਮਾਲਿਕ ਮਹਿਲਾ ਨੂੰ ਧਮਕਾਇਆ ਜਾ ਰਿਹਾ ਅਤੇ ਉਸਨੂੰ ਪੁਲਿਸ ਦਾ ਦਬਾਅ ਵੀ ਪਾਇਆ ਜਾ ਰਿਹਾ ਹੈ।

ਜਾਣਬੁੱਝ ਕੇ ਪਲਾਟ ਦਾ ਕੰਮ ਰੋਕਿਆ: ਇਸ ਸੰਬਧੀ ਜਾਣਕਾਰੀ ਦਿੰਦਿਆ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਦੀ ਭਣੈਵੀ ਦੇ ਪਰਿਵਾਰ ਵੱਲੋਂ ਇਹ ਪਲਾਟ ਖਰੀਦਿਆ ਗਿਆ ਸੀ ਜਿਸਦੀ ਮਾਲਕੀ ਵੀ ਇਸ ਔਰਤ ਦੇ ਨਾਮ ਤੇ ਹੈ। ਪਰ ਲਾਗਲੇ ਪਲਾਟ ਦੇ ਝਗੜੇ ਸੰਬਧੀ ਇਸ ਪਲਾਟ ਉੱਪਰ ਪੁਲਿਸ ਨੂੰ ਕਹਿ ਕੇ ਹਲਕਾ ਵਿਧਾਇਕ ਵੱਲੋਂ ਦਬਾਅ ਪਾ ਕੇ ਪਲਾਟ ਬਣਾੳਣ ਤੋ ਰੋਕਿਆ ਜਾ ਰਿਹਾ। ਅਸੀਂ ਇਸ ਵਿਧਾਇਕ ਨੂੰ ਕਹਿਣਾ ਚਾਹੁੰਦੇ ਹਾਂ ਕਿ ਆਖਿਰ ਕਿਉ ਉਸ ਵੱਲੋਂ ਜਾਣਬੁੱਝ ਕੇ ਪਲਾਟ ਦਾ ਕੰਮ ਰੋਕਿਆ ਜਾ ਰਿਹਾ ਅਤੇ ਅੱਗੇ ਵੀ ਇਸ ਵਿਧਾਇਕ ਵੱਲੋਂ ਕਈ ਪ੍ਰਾਪਰਟੀਆ ਤੇ ਨਜਾਇਜ ਕਬਜੇ ਕਰਕੇ ਸਾਨੂੰ ਅਕਾਲੀ ਦਲ ਦੇ ਜੀਜੇ ਸਾਲੇ ਦੀ ਯਾਦ ਦਿਵਾਈ ਹੈ ਪਰ ਅਸੀ ਇਹ ਧੱਕਾ ਨਹੀ ਹੋਣ ਦੇਵਾਂਗੇ।

ਡਾ. ਜਸਬੀਰ ਸਿੰਘ ਨੂੰ ਚੈਲੰਜ: ਲੋਕ ਭਲਾਈ ਇਨਸਾਫ ਪਾਰਟੀ ਦੇ ਆਗੂ ਬਲਦੇਵ ਸਿੰਘ ਸਿਰਸਾ ਨੇ ਕਿਹਾ ਤੁਸੀਂ ਪਲਾਟ ਰੁਕਵਾਇਆ ਅਤੇ ਪੁਲਿਸ ਦੇ ਰਾਹੀਂ ਧੱਮਕੀਆਂ ਦਬਾਈਆ ਤੇ ਕਿਹਾ ਕਿ ਜੋ ਕੰਮ ਤੁਸੀਂ ਸ਼ੂਰੁ ਕੀਤਾ ਹੈ ਉਸਨੂੰ ਰੋਕ ਦਿਓ ਨਹੀਂ ਤਾਂ ਪੁਲਿਸ ਵੱਲੋਂ ਕਾਰਵਾਈ ਕਰਕੇ ਪਰਚਾ ਦਰਜ ਕੀਤਾ ਜਾਵੇਗਾ। ਬਲਦੇਵ ਸਿੰਘ ਸਿਰਸਾ ਵੱਲੋਂ ਡਾ. ਜਸਬੀਰ ਸਿੰਘ ਨੂੰ ਚੈਲੈਂਜ ਕੀਤਾ ਕਿ, "ਮੈਂ ਇਸ ਟਾਈਮ ਇੱਥੇ ਹੀ ਤੇ ਤੂੰ ਆ ਹੁਣ ਇੱਥੇ ਆ ਕੇ ਪਲਾਟ ਰੁਕਵਾ ਕੇ ਦਿਖਾ।"

'ਰਾਜਨੀਤਿਕ ਦਬਾਅ ਵਾਲੀ ਗੱਲ ਬੇਬੁਨਿਆਦ ਹੈ':ਇਸ ਬਾਬਤ ਪੁਲਿਸ ਅਧਿਕਾਰੀ ਅਰਜੁਨ ਕੁਮਾਰ ਨੇ ਦੱਸਿਆ ਕਿ ਮਾਮਲਾ ਸਾਡੇ ਧਿਆਨ ਵਿੱਚ ਹੈ ਇਸ ਸੰਬਧੀ ਕੋਈ ਵੀ ਰਾਜਨੀਤਿਕ ਦਬਾਅ ਵਾਲੀ ਗੱਲ ਬੇਬੁਨਿਆਦ ਹੈ ਜੋ ਵੀ ਬਣਦੀ ਕਾਰਵਾਈ ਹੈ ਅਮਲ ਵਿੱਚ ਲਿਆਂਦੀ ਜਾਵੇਗੀ।

ABOUT THE AUTHOR

...view details