ਲੁਧਿਆਣਾ: ਆਮ ਆਦਮੀ ਪਾਰਟੀ ਦੀ ਆਗੂ ਅਤੇ ਪੰਜਾਬ ਦੀ ਜਨਰਲ ਸੈਕਟਰੀ ਮਹਿਲਾ ਵਿੰਗ ਨੀਤੂ ਵੋਹਰਾ ਦੀ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਹ ਇੱਕ ਬੱਸ ਦੇ ਵਿੱਚ ਖੜੀ ਹੈ ਅਤੇ ਕੁਝ ਸਵਾਰੀਆਂ ਉਸ ਦੇ ਨਾਲ ਬਹਿਸਬਾਜ਼ੀ ਕਰ ਰਹੀਆਂ ਹਨ। ਬੱਸ ਦੇ ਕੰਡਕਟਰ ਅਤੇ ਡਰਾਈਵਰ ਵੀ ਉਸ ਨਾਲ ਗੱਲਬਾਤ ਕਰ ਰਹੇ ਹਨ ਅਤੇ ਇੱਕ ਸਵਾਰੀ ਉਸ ਨੂੰ ਬੱਸ ਤੋਂ ਹੇਠਾਂ ਉਤਰਨ ਲਈ ਕਹਿ ਰਹੀ ਹੈ ਅਤੇ ਉਸ ਨਾਲ ਕਾਫੀ ਜਿਆਦਾ ਬਹਿਸ ਕਰ ਰਹੀ ਹੈ। ਇਹ ਪੂਰਾ ਮਾਮਲਾ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ
ਇਸ ਮਾਮਲੇ ਨੂੰ ਲੈ ਕੇ ਲੁਧਿਆਣਾ ਦੀ ਮਹਿਲਾ ਵਿੰਗ ਦੀ ਆਗੂ ਨੀਤੂ ਵੋਹਰਾ ਨਾਲ ਅਸੀਂ ਗੱਲਬਾਤ ਕੀਤੀ, ਤਾਂ ਉਨ੍ਹਾਂ ਕਿਹਾ ਕਿ ਮੈਂ ਜਦੋਂ ਬੱਸ ਵਿੱਚ ਚੜਨ ਲੱਗੀ ਸੀ ਤਾਂ ਡਰਾਈਵਰ ਨੇ ਬੱਸ ਚਲਾ ਲਈ ਜਿਸ ਕਰਕੇ ਉਹ ਡਿੱਗਣ ਤੋਂ ਵਾਲ ਵਾਲ ਬਚੇ। ਜਦੋਂ ਉਨ੍ਹਾਂ ਨੇ ਆ ਕੇ ਕੰਡਕਟਰ ਨੂੰ ਕਿਹਾ ਤਾਂ ਕੰਡਕਟਰ ਨੇ ਉਲਟਾ ਉਨ੍ਹਾਂ ਨਾਲ ਬਹਿਸਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਉਹ 52 ਸਵਾਰੀਆਂ ਹੀ ਲਿਜਾ ਸਕਦੇ ਹਾਂ। ਜਦਕਿ, ਬੱਸ ਵਿੱਚ ਸੀਟ ਵੀ ਮੌਜੂਦ ਸੀ। ਇੰਨੀ ਦੇਰ ਵਿੱਚ ਇੱਕ ਸਵਾਰੀ ਉਨ੍ਹਾਂ ਨੂੰ ਉਲਟਾ ਸਿੱਧਾ ਬੋਲਣ ਲੱਗ ਗਈ ਅਤੇ ਉਨ੍ਹਾਂ ਦਾ ਨੰਬਰ ਵੀ ਜਨਤਕ ਤੌਰ ਉੱਤੇ ਮੰਗਿਆ ਗਿਆ। ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਉਨ੍ਹਾਂ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਦੇ ਦਿੱਤੀ ਹੈ।
ਲੁਧਿਆਣਾ 'ਚ ਬੱਸ ਅੰਦਰੋਂ 'ਆਪ' ਮਹਿਲਾ ਆਗੂ ਦੀ ਵੀਡੀਓ ਵਾਇਰਲ ਹੋਣ ਦਾ ਮਾਮਲਾ, ਮਹਿਲਾ ਆਗੂ ਨੂੰ ਦਿੱਤੀ ਸਫਾਈ - ਵੀਡੀਓ ਲਗਾਤਾਰ ਵਾਇਰਲ
ਬੀਤੇ ਦਿਨ ਇੱਕ ਬੱਸ ਅੰਦਰੋਂ ਆਮ ਆਦਮੀ ਪਾਰਟੀ ਦੀ ਇੱਕ ਮਹਿਲਾ ਆਗੂ ਦੀ ਵੀਡੀਓ ਵਾਇਰਲ ਹੋਈ। ਵਾਇਰਲ ਵੀਡੀਓ ਵਿੱਚ ਮਹਿਲਾ ਆਗੂ ਸਵਾਰੀਆਂ ਅਤੇ ਬੱਸ ਕੰਡਕਟਰ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਸੀ। ਇਸ ਮਾਮਲੇ ਉੱਤੇ ਹੁਣ ਮਹਿਲਾ ਨੇ ਸਫਾਈ ਦਿੱਤੀ ਹੈ।
Published : Feb 8, 2024, 11:57 AM IST
ਆਪ ਦੀ ਮਹਿਲਾ ਆਗੂ ਕਿਹਾ ਕਿ ਉਸ ਸ਼ਖ਼ਸ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਵਾਈ ਜਾਵੇਗੀ, ਕਿਉਂਕਿ ਜਨਤਕ ਤੌਰ ਉੱਤੇ ਇੱਕ ਮਹਿਲਾ ਦੇ ਨਾਲ ਇਸ ਤਰ੍ਹਾਂ ਦਾ ਸਲੂਕ ਅਤੇ ਫਿਰ ਉਸ ਦਾ ਨੰਬਰ ਲੈ ਕੇ ਸੋਸ਼ਲ ਮੀਡੀਆ ਉੱਤੇ ਉਸ ਨੂੰ ਵਾਇਰਲ ਕਰਨਾ ਕਿਸੇ ਵੀ ਢੰਗ ਦੇ ਨਾਲ ਸਹੀ ਨਹੀਂ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਵਿਰੋਧੀਆਂ ਵੱਲੋਂ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਵੀਡੀਓ ਦੇ ਵਿੱਚ ਮੈਂ ਚੁੱਪ ਤਾਂ ਹੀ ਖੜੀ ਰਹੀ ਕਿਉਂਕਿ ਸਾਡੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਬਹਿਸਬਾਜ਼ੀ ਕਰਨ ਦਾ ਰਿਵਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਮਹਿਲਾਵਾਂ ਬੱਸ ਉੱਤੇ ਸਫਰ ਕਰਦੀਆਂ ਹਨ, ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਵੇਗਾ।