ਪੰਜਾਬ

punjab

ਲੜਕੀ ਦੀ ਮੌਤ ਤੋਂ ਬਾਅਦ ਗੁੱਸੇ ਦੇ ਵਿੱਚ ਆਏ ਪਰਿਵਾਰ ਵੱਲੋਂ ਪੁਲਿਸ 'ਤੇ ਲਗਾਏ ਗਏ ਇਲਜ਼ਾਮ, ਜਾਮ ਕਰ ਦਿੱਤਾ ਰੋਡ - Allegations made against police

By ETV Bharat Punjabi Team

Published : Sep 11, 2024, 3:02 PM IST

Allegations made against Ludhiana police: ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਵਿੱਚ ਲੜਕੀ ਦੀ ਮੌਤ ਹੋ ਗਈ ਹੈ। ਲੜਕੀ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆ ਵੱਲੋਂ ਰੋਡ 'ਤੇ ਧਰਨਾ ਲਾਇਆ ਗਿਆ ਇਸ ਦੌਰਾਨ ਲੁਧਿਆਣਾ ਮਲਹਾਰ ਰੋਡ 'ਤੇ ਕਾਫੀ ਵੱਡਾ ਜਾਮ ਵੀ ਲੱਗ ਗਿਆ। ਪੁਲਿਸ ਅਤੇ ਪਰਿਵਾਰ ਦੇ ਮੈਂਬਰਾਂ ਵਿਚਕਾਰ ਜੰਮ ਕੇ ਹੰਗਾਮਾ ਹੋਇਆ। ਪੜ੍ਹੋ ਪੂਰੀ ਖਬਰ...

Allegations made against Ludhiana police
ਪਰਿਵਾਰ ਵੱਲੋਂ ਲਗਾਏ ਪੁਲਿਸ 'ਤੇ ਇਲਜ਼ਾਮ (Etv Bharat (ਪੱਤਰਕਾਰ, ਲੁਧਿਆਣਾ))

ਪਰਿਵਾਰ ਵੱਲੋਂ ਲਗਾਏ ਪੁਲਿਸ 'ਤੇ ਇਲਜ਼ਾਮ (Etv Bharat (ਪੱਤਰਕਾਰ, ਲੁਧਿਆਣਾ))

ਲੁਧਿਆਣਾ :ਲੁਧਿਆਣਾ ਦੇ ਸਰਾਭਾ ਨਗਰ ਇਲਾਕੇ ਦੇ ਵਿੱਚ ਅੱਜ ਇੱਕ ਲੜਕੀ ਦੀ ਮੌਤ ਤੋਂ ਬਾਅਦ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ। ਜਦੋਂ ਪੀੜਿਤ ਪਰਿਵਾਰ ਵੱਲੋਂ ਪੁਲਿਸ 'ਤੇ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਾਉਂਦੇ ਹੋਏ ਸੜਕ ਉੱਤੇ ਜਾਮ ਲਗਾ ਦਿੱਤਾ ਗਿਆ ਹੈ।

ਪੁਲਿਸ ਦੇ ਨਾਲ ਪੀੜਤ ਪਰਿਵਾਰ ਅਤੇ ਹੋਰ ਮੈਂਬਰ ਧੱਕਾ-ਮੁੱਕੀ

ਇਸ ਦੌਰਾਨ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਅਤੇ ਪਰਿਵਾਰ ਦੇ ਮੈਂਬਰਾਂ ਵਿਚਕਾਰ ਜੰਮ ਕੇ ਹੰਗਾਮਾ ਹੋਇਆ ਅਤੇ ਹੱਥੋਪਾਈ ਵੀ ਹੋਈ। ਇਸ ਦੌਰਾਨ ਇੱਕ ਮਹਿਲਾ ਐਸਐਚਓ ਵੀ ਡਿੱਗ ਗਈ ਅਤੇ ਪੁਲਿਸ ਦੇ ਨਾਲ ਪੀੜਤ ਪਰਿਵਾਰ ਅਤੇ ਹੋਰ ਮੈਂਬਰ ਧੱਕਾ-ਮੁੱਕੀ ਕਰਦੇ ਦਿਖਾਈ ਦਿੱਤੇ।

ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਜਾਂਚ ਨਹੀਂ ਕਰ ਰਹੀ

ਇਸ ਦੌਰਾਨ ਪੀੜਿਤ ਪਰਿਵਾਰ ਨੇ ਇਲਜ਼ਾਮ ਲਗਾਏ ਕਿ ਪਹਿਲਾ ਪੁਲਿਸ ਨੇ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਹੈ। ਉਹ ਇਨਸਾਫ ਦੀ ਮੰਗ ਲਈ ਇੱਥੇ ਪਹੁੰਚੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੀ ਬੇਟੀ ਦੇ ਨਾਲ ਧੱਕਾ ਹੋਇਆ ਹੈ ਉਸ ਨੇ ਖੁਦਕੁਸ਼ੀ ਨਹੀਂ ਕੀਤੀ ਉਸਦਾ ਕਤਲ ਹੋਇਆ ਹੈ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਪੂਰੀ ਤਰ੍ਹਾਂ ਜਾਂਚ ਨਹੀਂ ਕਰ ਰਹੀ ਹੈ।

ਪ੍ਰਦਰਸ਼ਨ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਨਾਲ ਹੱਥੋਪਾਈ ਵੀ ਕੀਤੀ

ਇਸ ਦੌਰਾਨ ਮੌਕੇ 'ਤੇ ਪਹੁੰਚੇ ਏਸੀਪੀ ਜਤਿਨ ਬੰਸਲ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਧੱਕਾ-ਮੁੱਕੀ ਜਰੂਰ ਹੋਈ ਹੈ ਪਰ ਜੋ ਵੀ ਕਾਨੂੰਨ ਦੇ ਮੁਤਾਬਿਕ ਕਾਰਵਾਈ ਹੋਵੇਗੀ ਉਸ ਨੂੰ ਅਸੀਂ ਅਮਲ ਦੇ ਵਿੱਚ ਲਿਆ ਰਹੇ ਹਨ। ਪੀੜਤ ਪਰਿਵਾਰ ਨੇ ਇਲਜ਼ਾਮ ਲਗਾਏ ਕਿ ਜਦੋਂ ਅਸੀਂ ਇਨਸਾਫ਼ ਦੀ ਮੰਗ ਕੀਤੀ ਅਤੇ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਤਾਂ ਪੁਲਿਸ ਨੇ ਉਨ੍ਹਾ ਨਾਲ ਧੱਕਾ-ਮੁੱਕੀ ਕੀਤੀ। ਉਨ੍ਹਾਂ ਨੂੰ ਪ੍ਰਦਰਸ਼ਨ ਕਰਨ ਤੋਂ ਰੋਕਿਆ ਅਤੇ ਉਨ੍ਹਾਂ ਨਾਲ ਹੱਥੋਪਾਈ ਵੀ ਕੀਤੀ।

ਪੁਲਿਸ ਵੱਲੋਂ ਨਾਲ ਕੀਤੀ ਗਈ ਕੁੱਟਮਾਰ

ਜਤਿਨ ਬੰਸਲ ਨੇ ਕਿਹਾ ਕਿ ਸਾਡੇ ਕੁਝ ਲੜਕੇ ਜਖ਼ਮੀ ਵੀ ਹੋਏ ਹਨ। ਉੱਥੇ ਹੀ ਪੁਲਿਸ ਵੱਲੋਂ ਜ਼ਖਮੀ ਨੌਜਵਾਨ ਨੂੰ ਪੀਸੀਆਰ ਦੇ ਵਿੱਚ ਬਿਠਾ ਕੇ ਲਿਆਂਦਾ ਗਿਆ ਤਾਂ ਉਸ ਨੇ ਕਿਹਾ ਕਿ ਪੁਲਿਸ ਵੱਲੋਂ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਦੇ ਸੀਨੀਅਰ ਅਫਸਰ ਵੀ ਪਹੁੰਚੇ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਲੁਧਿਆਣਾ ਮਲਹਾਰ ਰੋਡ 'ਤੇ ਕਾਫੀ ਵੱਡਾ ਜਾਮ ਵੀ ਲੱਗ ਗਿਆ।

ABOUT THE AUTHOR

...view details