ਜਾਣੋ ਕਿਵੇਂ ਕਰੀਏ ਪੜ੍ਹਾਈ ਤੋਂ ਬਾਅਦ ਬਿਜ਼ਨਸ 'ਚ ਸਟਾਰਟਅਪ (Etv Bharat (ਪੱਤਰਕਾਰ, ਲੁਧਿਆਣਾ)) ਲੁਧਿਆਣਾ: ਸ਼ਹਿਰ ਦੀ ਗੁਰੂ ਅੰਗਦ ਦੇਵ ਵੈਟਰਨਰੀ ਐਨੀਮਲ ਸਾਇੰਸ ਅਤੇ ਰਿਸਰਚ ਯੂਨੀਵਰਸਿਟੀ ਵਿੱਚ ਦੋ ਦਿਨੀਂ ਸਟਾਰਟ ਅਪ ਪ੍ਰੋਗਰਾਮ ਚੱਲ ਰਿਹਾ ਹੈ ਜਿਸ ਦਾ ਅੱਜ ਦੂਜਾ ਦਿਨ ਰਿਹਾ ਹੈ। ਇਸ ਦੌਰਾਨ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਨਾਲ ਹੀ ਚੰਗੇ ਬਿਜ਼ਨਸਮੈਨ ਵੱਲੋਂ ਵਿਦਿਆਰਥੀਆਂ ਨੂੰ ਸਟਾਰਟ ਅਪ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਇਸ ਦੇ ਨਾਲ ਹੀ, ਐਮਓਯੂ ਵੀ ਸਾਈਨ ਕੀਤੇ ਗਏ, ਤਾਂ ਜੋ ਵਿਦਿਆਰਥੀਆਂ ਨੂੰ ਸਟਾਰਟ ਅਪ ਦੇ ਲਈ ਜੇਕਰ ਕਿਸੇ ਵੀ ਤਰ੍ਹਾਂ ਦੇ ਇੰਫਰਾਸਟਰਕਚਰ ਜਾਂ ਫਿਰ ਮਸ਼ੀਨਰੀ ਦੀ ਲੋੜ ਹੈ ਉਹ ਉਹਨਾਂ ਨੂੰ ਵਾਜਿਬ ਕੀਮਤਾਂ ਤੇ ਅਤੇ ਸਿਖਲਾਈ ਦੇ ਲਈ ਮੁਹਈਆ ਕਰਵਾਈਆਂ ਜਾ ਸਕਣ।
ਵਿਦਿਆਰਥੀਆਂ ਵਲੋਂ ਪਹਿਲਕਦਮੀ ਦੀ ਸ਼ਲਾਘਾ (Etv Bharat (ਪੱਤਰਕਾਰ, ਲੁਧਿਆਣਾ)) ਇੰਝ ਕਰੋ ਸਟਾਰਟ ਅਪ :ਯੂਨੀਵਰਸਿਟੀ ਦੇ ਐਡੀਸ਼ਨਲ ਡਾਇਰੈਕਟਰ ਰਿਸਰਚ ਡਾਕਟਰ ਆਰਐਸ ਸੇਠੀ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਇੱਕ ਛੱਤ ਹੇਠ ਜਿੱਥੇ ਹੁਨਰਮੰਦ ਕਿੱਤਿਆਂ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ, ਉੱਥੇ ਹੀ ਉਨ੍ਹਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਉਹ ਨੌਕਰੀਆਂ ਦੇਣ ਵੱਲ ਵਧਣ। ਉਨ੍ਹਾਂ ਕਿਹਾ ਕਿ ਐਨੀਮਲ ਸਾਇੰਸ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਸਾਰੇ ਹੀ ਸਹਾਇਕ ਧੰਦੇ ਜਿਸ ਨੂੰ ਕਿਸ ਤਰ੍ਹਾਂ ਅੱਗੇ ਆਈਡੀਆ ਵਜੋਂ ਵਰਤ ਕੇ ਸਟਾਰਟ ਅਪ ਕੀਤਾ ਜਾ ਸਕਦਾ ਹੈ, ਇਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਹੈ।
ਆਰਐਸ ਸੇਠੀ ਨੇ ਦੱਸਿਆ ਕਿ ਇਸ ਵਿੱਚ ਕਈ ਐਪਲੀਕੇਸ਼ਨ ਸਾਡੇ ਕੋਲ ਮਿਲੀਆਂ ਸਨ, ਜਿਨ੍ਹਾਂ ਵਿੱਚੋਂ ਅਸੀਂ 10 ਸ਼ਾਰਟ ਲਿਸਟ ਕੀਤੀਆਂ ਹਨ ਅਤੇ ਉਨ੍ਹਾਂ ਵਿੱਚੋਂ ਪਹਿਲੇ, ਦੂਜੇ ਅਤੇ ਤੀਜੇ ਨੰਬਰ ਉੱਤੇ ਆਉਣ ਵਾਲੇ ਆਈਡੀਆ ਨੂੰ ਕੈਸ਼ ਪ੍ਰਾਈਜ਼ ਦਿੱਤਾ ਜਾਵੇਗਾ, ਤਾਂ ਜੋ ਉਨ੍ਹਾਂ ਦੇ ਸਟਾਰਟਅਪ ਨੂੰ ਆਰਥਿਕ ਤੌਰ ਉੱਤੇ ਸਪੋਰਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਟੀਚਾ ਹੀ ਬਿਜਨਸ ਨੂੰ ਵਧਾਉਣਾ ਹੈ। ਬਿਜਨਸ ਆਈਡੀਆ ਵਿਦਿਆਰਥੀਆਂ ਨਾਲ ਸਾਂਝਾ ਕਰਨਾ ਹੈ।
ਵਿਦਿਆਰਥੀਆਂ ਵਲੋਂ ਪਹਿਲਕਦਮੀ ਦੀ ਸ਼ਲਾਘਾ: ਵਿਦਿਆਰਥੀ ਨੇ ਵੀ ਇਸ ਦੀ ਸ਼ਲਾਘਾ ਕੀਤੀ। ਇਹ ਸਟਾਰਟ ਅਪ ਪ੍ਰਤੀਯੋਗੀ ਤਾਂ ਸਿਰਫ ਪੰਜਾਬ ਤੱਕ ਹੀ ਨਹੀਂ ਸਗੋਂ ਪੂਰੇ ਦੇਸ਼ ਦੇ ਵਿਦਿਆਰਥੀਆਂ ਲਈ ਰੱਖੀ ਗਈ ਹੈ। ਵਿਦਿਆਰਥੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਥੇ ਆ ਕੇ ਜਿੱਥੇ ਨਵੇਂ ਆਈਡੀਆ ਮਿਲੇ ਹਨ, ਉੱਥੇ ਹੀ ਪਤਾ ਲੱਗਿਆ ਹੈ ਕਿ ਪੜ੍ਹਾਈ ਨੂੰ ਅੱਗੇ ਕਿਸ ਤਰ੍ਹਾਂ ਵਰਤ ਕੇ ਆਪਣੇ ਬਿਜ਼ਨਸ ਦੇ ਲਈ ਵਰਤਣਾ ਚਾਹੀਦਾ ਹੈ।