ਪੰਜਾਬ

punjab

ETV Bharat / state

ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਖਬੀਰ ਬਾਦਲ ਨੂੰ ਤਨਖਾਹੀਆਂ ਕਰਾਰ ਦੇਣ ਤੋਂ ਬਾਅਦ ਭਖੀ ਸਿਆਸਤ, 'ਆਪ' ਪਾਰਟੀ ਨੇ ਚੁੱਕੇ ਸਵਾਲ ਅਕਾਲੀ ਦਲ ਨੇ ਦਿੱਤਾ ਜਵਾਬ - politics in Ludhiana exploded - POLITICS IN LUDHIANA EXPLODED

POLITICS IN LUDHIANA EXPLODED : ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆਂ ਐਲਾਨੇ ਜਾਣ ਮਗਰੋਂ ਲੁਧਿਆਣਾ ਵਿੱਚ ਸਿਆਸੀ ਪਾਰਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਨੇ ਜਿੱਥੇ ਅਕਾਲੀ ਦਲ ਉੱਤੇ ਨਿਸ਼ਾਨੇ ਸਾਧੇ ਨੇ ਉੱਥੇ ਹੀ ਅਕਾਲੀ ਆਗੂ ਨੇ ਵੀ ਜਵਾਬ ਦਿੱਤੇ ਹਨ।

aap on sad
ਸੁਖਬੀਰ ਬਾਦਲ ਨੂੰ ਤਨਖਾਹੀਆਂ ਕਰਾਰ ਦੇਣ ਤੋਂ ਬਾਅਦ ਭਖੀ ਸਿਆਸਤ (ETV BHARAT PUNJAB (ਰਿਪੋਟਰ,ਲੁਧਿਆਣਾ))

By ETV Bharat Punjabi Team

Published : Aug 30, 2024, 3:33 PM IST

ਆਮ ਆਦਮੀ ਪਾਰਟੀ ਨੇ ਚੁੱਕੇ ਸਵਾਲ ਅਕਾਲੀ ਦਲ ਨੇ ਦਿੱਤਾ ਜਵਾਬ (ETV BHARAT PUNJAB (ਰਿਪੋਟਰ,ਲੁਧਿਆਣਾ))

ਲੁਧਿਆਣਾ: ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਅਕਾਲੀ ਦਲ ਤੋਂ ਬਾਗੀ ਹੋਏ ਧੜੇ ਵੱਲੋਂ ਸੁਖਬੀਰ ਬਾਦਲ ਉੱਤੇ ਡੇਰਾ ਮੁਖੀ ਰਾਮ ਰਹੀਮ ਨੂੰ ਮਾਫੀ ਦੇਣ ਦੇ ਇਲਜ਼ਾਮ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਲਗਾਏ ਗਏ ਸਨ। ਜਿਸ ਤੋਂ ਬਾਅਦ ਪੰਜ ਸਿੰਘਾਂ ਦੀ ਇੱਕਤਰਤਾ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਜਿਸ ਨੂੰ ਲੈ ਕੇ ਸਿਆਸਤ ਭਖੀ ਹੋਈ ਦਿਖਾਈ ਦੇ ਰਹੀ ਹੈ।

ਵਿਰੋਧੀਆਂ ਦਾ ਵਾਰ:ਆਮ ਆਦਮੀ ਪਾਰਟੀ ਦੇ ਵਿਧਾਇਕ ਅਸ਼ੋਕ ਪਰਾਸ਼ਰ ਨੇ ਕਿਹਾ ਹੈ ਕਿ ਜਿਸ ਤਰ੍ਹਾਂ ਦੇ ਕੰਡੇ ਬੀਜੇ ਜਾਂਦੇ ਹਨ ਉਸ ਤਰ੍ਹਾਂ ਦੇ ਹੀ ਬਾਅਦ ਵਿੱਚ ਕੱਟਣੇ ਪੈਂਦੇ ਹਨ। ਉਹਨਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਗਈ, ਇਸ ਦਾ ਹਿਸਾਬ ਤਾਂ ਦੇਣਾ ਹੀ ਪਵੇਗਾ, ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਬਲਵਿੰਦਰ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਲਗਾਇਆ ਗਿਆ ਹੈ ਪਰ ਉਹ ਕਾਗਜ਼ੀ ਪ੍ਰਧਾਨ ਹਨ। ਗੱਲ ਤਾਂ ਬਣਦੀ ਜੇਕਰ ਸੁਖਬੀਰ ਬਾਦਲ ਖੁਦ ਅਸਤੀਫਾ ਦਿੰਦੇ ਅਤੇ ਪਾਰਟੀ ਵਿੱਚੋਂ ਕਿਸੇ ਹੋਰ ਨੂੰ ਪ੍ਰਧਾਨ ਲਾਉਂਦੇ।

ਅਕਾਲੀ ਦਲ ਦੀ ਪਰੰਪਰਾ: ਲੁਧਿਆਣਾ ਵਿੱਚ ਸੀਨੀਅਰ ਅਕਾਲੀ ਨੇਤਾ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਫੈਸਲੇ ਦੀ ਸ਼ਲਾਘਾ ਕੀਤੀ ਕੀਤੀ ਹੈ। ਉਹਨਾਂ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖਤ ਵੱਲੋਂ ਤਨਖਾਹੀਆ ਐਲਾਨੇ ਜਾਣ ਸਬੰਧੀ ਕਿਹਾ ਕਿ ਇਹ ਅਕਾਲ ਤਖਤ ਦਾ ਫੈਸਲਾ ਹੈ ਅਤੇ ਉਹ ਇਸ ਫੈਸਲੇ ਦਾ ਸਤਿਕਾਰ ਕਰਦੇ ਹਨ। ਇਸ ਤੋਂ ਇਲਾਵਾ ਉਹਨਾਂ ਬਾਗੀ ਧੜੇ ਦੇ ਵੱਲੋਂ ਸੁਖਬੀਰ ਬਾਦਲ ਦੇ ਅਸਤੀਫੇ ਦੀ ਮੰਗ ਉੱਤੇ ਬੋਲਦੇ ਹੋਏ ਕਿਹਾ ਕਿ ਹੁਣ ਸੁਖਬੀਰ ਸਿੰਘ ਬਾਦਲ ਦੇ ਬਿਨਾਂ ਬਾਗੀ ਧੜਾ ਚਾਰ ਜਿਮਨੀ ਚੋਣਾਂ ਵਿੱਚ ਜਿੱਤ ਹਾਸਲ ਕਰਕੇ ਵਿਖਾਏ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨਾਂ ਦੀ ਪਰੰਪਰਾ ਰਹੀ ਹੈ, ਉਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਵੀ ਹੁਕਮ ਦਿੱਤਾ ਜਾਂਦਾ ਹੈ ਉਸ ਨੂੰ ਸਿਰ ਝੁਕਾ ਕੇ ਨਿਭਾਉਂਦੇ ਹਨ। ਅਜਿਹਾ ਹੀ ਸੁਖਬੀਰ ਬਾਦਲ ਦੇ ਨਾਲ ਹੋਇਆ ਹੈ।

ABOUT THE AUTHOR

...view details