ਬਠਿੰਡਾ: ਇੱਕ ਪਾਸੇ ਤਾਂ ਨੌਜਵਾਨ ਆਪਣਾ ਘਰ-ਬਾਰ ਛੱਡ ਕੇ ਵਿਦੇਸ਼ਾਂ ਦਾ ਰੁਖ ਕਰ ਰਹੇ ਨੇ ਤਾਂ ਦੂਜੇ ਪਾਸੇ ਕੁੱਝ ਨੌਜਵਾਨ ਅਜਿਹੇ ਵੀ ਨੇ ਜੋ ਕੈਨੇਡਾ ਦੀ ਪੀ.ਆਰ. ਹੁਣ ਮਗਰੋਂ ਵੀ ਮੁਵ ਆਪਣੇ ਵਤਨ ਪਰਤ ਆਉਂਦੇ ਨੇ ਅਤੇ ਕੁੱਝ ਅਜਿਹਾ ਕਰਦੇ ਨੇ ਜੋ ਬਾਕੀਆਂ ਲਈ ਮਿਸਾਲ ਬਣ ਜਾਂਦੀ ਹੈ। ਅਜਿਹਾ ਹੀ ਬਠਿੰਡਾ ਦੇ ਨੌਜਵਾਨ ਇੰਦਰ ਨੇ ਕਰਕੇ ਵਿਖਾਇਆ ਹੈ। ਇੰਦਰ ਤਕਰੀਬਨ 6 ਸਾਲ ਪਹਿਲਾਂ ਸਟੱਡੀ ਵੀਜੇ 'ਤੇ ਕੈਨੇਡਾ ਗਿਆ। ਉੱਥੇ ਜਾ ਕੇ ਪੜਾਈ ਕੀਤੀ ਅਤੇ ਫਿਰ ਹੋਟਲ 'ਚ ਭਾਂਡੇ ਸਾਫ਼ ਕਰਦਾ-ਕਰਦਾ ਸ਼ੈਫ਼ ਬਣ ਗਿਆ।
ਲੋਕਾਂ ਦੇ ਤਾਹਨੇ: ਇੰਦਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਆਪਣੇ ਦਿਲ ਅਤੇ ਆਤਮਾ ਦੀ ਆਵਾਜ਼ ਸੁਣ ਮੁੜ ਪੰਜਾਬ ਆ ਗਿਆ ਪਰ ਇਹ ਰਾਹ ਇੰਨਾ ਆਸਾਨ ਨਹੀਂ ਸੀ ਕਿਉਂਕਿ ਕੈਨੇਡਾ ਤੋਂ ਆ ਪੰਜਾਬ 'ਚ ਵਸਣਾ ਕੋਈ ਸੌਖਾ ਨਹੀਂ ਸੀ। ਰਿਸ਼ਤੇਦਾਰਾਂ ਅਤੇ ਪਿੰਡ ਦੇ ਲੋਕਾਂ ਨੇ ਰੋਜ਼ ਤਾਹਨੇ ਮਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਮੁਤਾਬਿਕ ਪਿੰਡ 'ਚ ਰਹਿਣ ਨਾਲੋਂ ਕੈਨੇਡਾ ਰਹਿਣਾ ਜਿਆਦਾ ਵਧੀਆ ਸੀ। ਦੂਜੇ ਪਾਸੇ ਮਾਪਿਆਂ ਦੇ ਸਹਿਯੋਗ ਨਾਲ ਮੈਂ ਬਿਨ੍ਹਾਂ ਕਿਸੇ ਦੀ ਪਰਵਾਹ ਕੀਤੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਅਤੇ ਇਸ ਨੂੰ ਸਫ਼ਲ ਬਣਾਉਣ ਲਈ ਕੈਨੇਡੇ 'ਚ ਸਿੱਖੇ ਕੰਮ ਦਾ ਬਹੁਤ ਵੱਡਾ ਯੋਗਦਾਨ ਹੈ।