ਪੰਜਾਬ

punjab

ETV Bharat / state

25 ਸਾਲ ਬਾਅਦ ਪਾਕਿਸਤਾਨ ਰਹਿਣ ਵਾਲੀ ਹਮੀਦਾ ਬਾਨੋ ਪਹੁੰਚੀ ਭਾਰਤ, 'ਜ਼ਿੰਦਾਂ ਲਾਸ਼ ਵਾਂਗ ਬਿਤਾਏ ਸਾਲ' - AFTER 25 YEARS

25 ਸਾਲ ਬੀਤ ਜਾਣ ਬਾਅਦ ਭਾਰਤੀ ਮਹਿਲਾ ਹਮੀਦਾ ਬਾਨੋ ਅੰਮ੍ਰਿਤਸਰ ਦੇ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪਹੁੰਚ ਗਈ ਹੈ।

HAMIDA BANO
25 ਸਾਲ ਬਾਅਦ ਹਮੀਦਾ ਬਾਨੋ ਪਹੁੰਚੀ ਭਾਰਤ (ETV Bharat (ਅੰਮ੍ਰਿਤਸਰ, ਪੱਤਰਕਾਰ))

By ETV Bharat Punjabi Team

Published : Dec 16, 2024, 9:52 PM IST

ਅੰਮ੍ਰਿਤਸਰ:ਭਾਰਤ ਤੋਂ ਧੋਖੇ ਨਾਲ ਪਾਕਿਸਤਾਨ ਪਹੁੰਚੀ ਭਾਰਤੀ ਮਹਿਲਾ ਹਮੀਦਾ ਬਾਨੋ ਕਰੀਬ 25 ਸਾਲ ਬਾਅਦ ਅੱਜ ਬਾਅਦ ਦੁਪਹਿਰ ਅਟਾਰੀ ਵਾਹਗਾ ਸਰਹੱਦ ਰਸਤੇ ਭਾਰਤ ਪਹੁੰਚ ਗਈ ਹੈ। 25 ਸਾਲ ਬੀਤ ਜਾਣ ਬਾਅਦ ਵਤਨ ਪਰਤੀ ਭਾਰਤੀ ਮਹਿਲਾ ਨੂੰ ਅਟਾਰੀ ਸਰਹੱਦ ਵਿਖੇ ਰਿਸ਼ਤੇਦਾਰ ਅਤੇ ਫੋਕਲੋਰ ਰਿਸਰਚ ਅਕਾਦਮੀ ਰਜਿਸਟਰ ਅੰਮ੍ਰਿਤਸਰ ਦੇ ਪ੍ਰਧਾਨ ਰਮੇਸ਼ ਯਾਦਵ ਪਹੁੰਚੇ ਹੋਏ ਸਨ। ਪਾਕਿਸਤਾਨ ਤੋਂ ਭਾਰਤ ਅੰਦਰ ਦਾਖਲ ਹੁੰਦਿਆਂ ਹਮੀਦਾ ਬਾਨੋ, ਜੋ ਕਿ ਵੀਲ ਚੇਅਰ ’ਤੇ ਸੀ, ਨੂੰ ਪਾਕਿਸਤਾਨ ਇਮੀਗ੍ਰੇਸ਼ਨ ਨੇ ਭਾਰਤ-ਪਾਕਿਸਤਾਨ ਦੇਸ਼ਾਂ ਦੀ ਸਾਂਝੀ ਸਰਹੱਦ ਅਟਾਰੀ ਵਾਹਗਾ ਦੀ ਜ਼ਰੋ ਲਾਈਨ ’ਤੇ ਭਾਰਤੀ ਇਮੀਗ੍ਰੇਸ਼ਨ ਨੂੰ ਸੌਂਪਿਆ।

25 ਸਾਲ ਬਾਅਦ ਹਮੀਦਾ ਬਾਨੋ ਪਹੁੰਚੀ ਭਾਰਤ (ETV Bharat (ਅੰਮ੍ਰਿਤਸਰ, ਪੱਤਰਕਾਰ))

ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ

ਭਾਰਤੀ ਇਮੀਗ੍ਰੇਸ਼ਨ ਅਤੇ ਕਸਟਮ ਨੇ ਆਪਣੀ ਕਾਗਜ਼ੀ ਕਾਰਵਾਈ ਮੁਕੰਮਲ ਕਰਦਿਆਂ ਮਹਿਲਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਤਹਿਸੀਲਦਾਰ ਅਟਾਰੀ ਦੇ ਹਵਾਲੇ ਕੀਤਾ ਗਿਆ, ਉਪਰੰਤ ਹਮੀਦਾ ਬਾਨੋ ਦਾ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਵਿੱਚ ਮੈਡੀਕਲ ਕਰਵਾਇਆ ਗਿਆ ਹੈ। ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਮੀਦਾ ਬਾਨੋ ਨੇ ਕਿਹਾ ਕਿ ਉਸ ਨੇ ਪਾਕਿਸਤਾਨ ਦੇ ਵਿੱਚ 25 ਸਾਲ ਇੱਕ ਜ਼ਿੰਦਾ ਲਾਸ਼ ਦੇ ਵਾਂਗ ਬਿਤਾਏ ਹਨ। ਉਸ ਨੇ ਇਹ ਵੀ ਕਿਹਾ ਕਿ ਉਸ ਨੂੰ ਪਾਕਿਸਤਾਨ ਧੋਖੇ ਨਾਲ ਲੈ ਕੇ ਗਏ ਸਨ ਜਦਕਿ ਉਹ ਨਹੀਂ ਜਾਣਾ ਚਾਹੁੰਦੀ ਸੀ। ਬੰਬਈ ਦਾ ਬਹਾਨਾ ਲਾ ਕੇ ਉਸ ਨੂੰ ਪਾਕਿਸਤਾਨ ਲੈ ਕੇ ਗਏ।

ਪਾਕਿਸਤਾਨ ਦੇ ਵਿੱਚ ਇੱਕ ਸਿੰਧੀ ਵਿਅਕਤੀ ਦੇ ਨਾਲ ਨਿਕਾਹ ਕਰਾਇਆ

ਹਮੀਦਾ ਬਾਨੋ ਨੇ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੇ ਵਿੱਚ ਇੱਕ ਸਿੰਧੀ ਵਿਅਕਤੀ ਦੇ ਨਾਲ ਨਿਕਾਹ ਕਰਾਇਆ ਸੀ ਅਤੇ ਉਸ ਵਿਅਕਤੀ ਦੇ ਚਾਰ ਬੱਚੇ ਸਨ ਅਤੇ ਉਨ੍ਹਾਂ ਬੱਚਿਆਂ ਦੀ ਦੇਖਭਾਲ ਕਰਕੇ ਹੀ ਮੈਂ ਆਪਣੇ 25 ਸਾਲ ਬਿਤਾਏ ਹਨ ਅਤੇ ਫਿਰ ਇੱਕ ਵੀਡੀਓ ਦੇ ਰਾਹੀ ਮੈਂ ਭਾਰਤ ਸੰਪਰਕ ਕੀਤਾ ਅਤੇ ਬਾਅਦ ਵਿੱਚ ਮੇਰੇ ਪਰਿਵਾਰ ਨੇ ਅੰਬੈਸੀ ਨਾਲ ਸੰਪਰਕ ਕਰਕੇ ਮੈਨੂੰ ਭਾਰਤ ਲਿਆਉਣ ਦੇ ਵਿੱਚ ਮੇਰੀ ਮਦਦ ਕੀਤੀ ਹੈ। ਹੁਣ ਮੈਂ ਭਾਰਤ ਦੇਸ਼ ਆਈ ਹਾਂ ਅਤੇ ਬਹੁਤ ਜਿਆਦਾ ਖੁਸ਼ ਹਾਂ।

ABOUT THE AUTHOR

...view details