ਬਠਿੰਡਾ:ਬੀਤੇ ਦਿਨ ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਗੰਦੇ ਨਾਲ ਵਿੱਚ ਇੱਕ ਨਿੱਜੀ ਕੰਪਨੀ ਦੀ ਬੱਸ ਦੇ ਡਿੱਗਣ ਕਾਰਨ ਜਿੱਥੇ 8 ਵਿਅਕਤੀਆਂ ਦੀ ਮੌਤ ਹੋ ਗਈ ਸੀ। ਉੱਥੇ 24 ਦੇ ਕਰੀਬ ਵਿਅਕਤੀ ਜਖ਼ਮੀ ਹੋਏ ਸਨ। ਹਾਦਸੇ ਦੌਰਾਨ ਬਹਾਦੁਰੀ ਨਾਲ ਗੰਦੇ ਨਾਲੇ ਵਿੱਚ ਕੁੱਦਕੇ ਵੱਡੀ ਗਿਣਤੀ ਸਵਾਰੀਆਂ ਨੂੰ ਹਾਦਸਾਗ੍ਰਸਤ ਬੱਸ 'ਚੋਂ ਬਾਹਰ ਕੱਢਣ ਵਾਲੇ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਵਸਨੀਕ ਮਹਾਸ਼ਾ ਸਿੰਘ ਪੁੱਤਰ ਬਲਦੇਵ ਸਿੰਘ ਨੂੰ ਮਿਲਕੇ ਜਿੱਥੇ ਏ.ਡੀ.ਸੀ. ਨੇ ਸਮੁੱਚੇ ਹਾਦਸੇ ਦੀ ਜਾਣਕਾਰੀ ਲਈ ਉੱਥੇ ਗਣਤੰਤਰਤਾ ਦਿਵਸ (26 ਜਨਵਰੀ) ਮੌਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਵਿਸ਼ੇਸ ਤੌਰ 'ਤੇ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਬਚਾਅ ਕਾਰਜਾਂ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਪਿੰਡ ਜੀਵਨ ਸਿੰਘ ਵਾਲਾ ਦੇ ਕਲੱਬ ਮੈਂਬਰਾਂ ਅਤੇ ਹੋਰਨਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਬੱਸ ਪਲਟਣ ਨਾਲ ਮੱਚਿਆ ਚੀਕ ਚਿਹਾੜਾ
ਮਹਾਸ਼ਾ ਸਿੰਘ ਨੇ ਦੱਸਿਆ ਕਿ ਉਸ ਨੇ ਬੱਸ ਦੇ ਸੀਸੇ ਭੰਨ ਕੇ ਬੱਚਿਆਂ ਨੂੰ ਬਾਹਰ ਕੱਢਿਆਂ ਭਾਵੇ ਕਿ ਬੱਚਿਆਂ ਦੀ ਮਾਂ ਨੂੰ ਵੀ ਬਾਹਰ ਕੱਢਣ ਦੀ ਕੋਸ਼ਿਸ ਕੀਤੀ ਪਰ ਉਸ ਦੇ ਮੂੰਹ ਵਿੱਚ ਪਾਣੀ ਪੈਣ ਕਾਰਨ ਉਹ ਬਚ ਨਹੀ ਸਕੀ। ਮਹਾਸ਼ਾ ਸਿੰਘ ਨੇ ਦੱਸਿਆਂ ਕਿ ਪਿੰਡ ਜੀਵਨ ਸਿੰਘ ਵਾਲਾ ਦੇ ਲੋਕਾਂ ਦੇ ਮੌਕੇ 'ਤੇ ਪਹੁੰਚ ਕੇ ਬਹੁਤ ਮੱਦਦ ਕੀਤੀ ਜਦੋਂ ਕਿ ਪ੍ਰਸ਼ਾਸਨ ਕਰੀਬ ਦੇਢ ਦੋ ਘੰਟੇ ਬਾਅਦ ਪਹੁੰਚਿਆ ਹੈ। ਮਹਾਸ਼ਾ ਸਿੰਘ ਨੇ ਦੱਸਿਆਂ ਕਿ ਹਲਾਤ ਬਹੁਤ ਖਰਾਬ ਸਨ ਬੱਸ ਪਲਟਨ ਨਾਲ ਚੀਕ ਚਿਹਾੜਾ ਪੈ ਗਿਆ ਅਤੇ ਸਾਰੇ ਘਬਰਾ ਗਏ ਕਿਸੇ ਨੂੰ ਕੁਝ ਸਮਝ ਨਹੀ ਸੀ ਆ ਰਹੀ ਕਿ ਹੁਣ ਕਿ ਕੀਤਾ ਜਾਵੇ। ਮਹਾਸ਼ਾ ਸਿੰਘ ਨੇ ਪ੍ਰਸਾਸਨ ਵੱਲੋਂ ਉਸ ਨੂੰ ਸਨਮਾਨਤ ਕਰਨ ਦੇ ਐਲਾਨ 'ਤੇ ਉਸ ਨੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ।