ਪੰਜਾਬ

punjab

ETV Bharat / state

ਫਰੀਦਕੋਟ 'ਚ ਭਖਿਆ ਸਿਆਸੀ ਅਖਾੜਾ, ਕਰਮਜੀਤ ਅਨਮੋਲ ਦੇ ਹੱਕ 'ਚ ਇੰਨ੍ਹਾਂ ਅਦਾਕਾਰਾਂ ਨੇ ਮੰਗੇ ਵੋਟ - Lok Sabha Elections

ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪ੍ਰਚਾਰ ਸਿਖਰਾਂ 'ਤੇ ਹੈ। ਹਰ ਕੋਈ ਉਮੀਦਵਾਰ ਜਿੱਤਣ ਲਈ ਆਪਣਾ ਜੋਰ ਲਗਾ ਰਿਹਾ ਹੈ। ਇਸ ਦੇ ਚੱਲਦੇ ਬੀਤੇ ਦਿਨੀਂ ਮੋਗਾ ਦੇ ਬਾਘਾਪੁਰਾਣਾ 'ਚ ਜਿਥੇ ਮੁੱਖ ਮੰਤਰੀ ਮਾਨ ਕਰਮਜੀਤ ਅਨਮੋਲ ਦੇ ਹੱਕ ਪ੍ਰਚਾਰ ਲਈ ਗਏ ਤਾਂ ਉਥੇ ਹੀ ਅਦਾਕਾਰਾਂ ਵਲੋਂ ਵੀ ਵੋਟ ਮੰਗੇ ਗਏ।

By ETV Bharat Punjabi Team

Published : Apr 28, 2024, 8:07 AM IST

ਕਰਮਜੀਤ ਅਨਮੋਲ ਦੇ ਹੱਕ 'ਚ ਪ੍ਰਚਾਰ
ਕਰਮਜੀਤ ਅਨਮੋਲ ਦੇ ਹੱਕ 'ਚ ਪ੍ਰਚਾਰ

ਕਰਮਜੀਤ ਅਨਮੋਲ ਦੇ ਹੱਕ 'ਚ ਪ੍ਰਚਾਰ

ਮੋਗਾ: ਲੋਕ ਸਭਾ ਚੋਣਾਂ ਨੂੰ ਲੈਕੇ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਜਿਆਦਾਤਰ ਐਲਾਨ ਕਰ ਦਿੱਤਾ ਹੈ। ਜਿਸ ਤੋਂ ਬਾਅਦ ਉਹ ਆਪਣੇ ਪ੍ਰਚਾਰ 'ਚ ਰੁਝੇ ਹੋਏ ਹਨ। ਇਸ ਦੇ ਚੱਲਦਿਆਂ ਆਮ ਆਦਮੀ ਪਾਰਟੀ ਵਲੋਂ ਫਰੀਦਕੋਟ ਤੋਂ ਕਰਮਜੀਤ ਅਨਮੋਲ ਨੂੰ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ। ਜਿਸ ਤੋਂ ਬਾਅਦ ਉਨ੍ਹਾਂ ਵਲੋਂ ਲੋਕਾਂ 'ਚ ਵਿਚਰ ਕੇ ਆਪਣੀ ਪੈੜ ਕਾਇਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕਰਮਜੀਤ ਅਨਮੋਲ ਦੇ ਹੱਕ 'ਚ ਅਦਾਕਾਰ: ਇਸ ਦੇ ਚੱਲਦੇ ਜਿਥੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਉਨ੍ਹਾਂ ਦੇ ਹੱਕ 'ਚ ਬੀਤੇ ਦਿਨੀਂ ਪ੍ਰਚਾਰ ਕੀਤਾ ਗਿਆ ਤਾਂ ਉਥੇ ਹੀ ਕਈ ਅਦਾਕਾਰ ਵੀ ਕਰਮਜੀਤ ਅਨਮੋਲ ਦੇ ਹੱਕ 'ਚ ਵੋਟ ਮੰਗਦੇ ਨਜ਼ਰ ਆ ਰਹੇ ਹਨ। ਮੋਗਾ ਦੇ ਬਾਘਾਪੁਰਾਣਾ 'ਚ ਪੰਜਾਬੀ ਕਲਾਕਾਰ ਬੀਨੂ ਢਿੱਲੋ ਤੇ ਦੇਵ ਖਰੌੜ ਵਲੋਂ ਕਰਮਜੀਤ ਅਨਮੋਲ ਦੇ ਹੱਕ 'ਚ ਚੋਣ ਪ੍ਰਚਾਰ ਕੀਤਾ ਗਿਆ। ਜਿਥੇ ਉਨ੍ਹਾਂ ਵਲੋਂ ਇੱਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ ਗਿਆ।

ਮਿਹਨਤੀ ਇਨਸਾਨ ਹੈ ਕਰਮਜੀਤ ਅਨਮੋਲ: ਉਥੇ ਹੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਪੰਜਾਬੀ ਕਲਾਕਾਰ ਬੀਨੂ ਢਿੱਲੋ ਨੇ ਕਿਹਾ ਕਿ ਮੈਨੂੰ ਭਾਸ਼ਣ ਨਹੀਂ ਦੇਣਾ ਆਉਂਦਾ, ਮੈਂ ਦੇਸੀ ਜਿਹਾ ਬੰਦਾ ਹਾਂ ਤੇ ਤੁਹਾਡੇ ਨਾਲ ਕਰਮਜੀਤ ਅਨਮੋਲ ਬਾਰੇ ਕੁਝ ਦੇਸੀ ਗੱਲਾਂ ਹੀ ਕਰਾਂਗਾ। ਉਨ੍ਹਾਂ ਕਿਹਾ ਕਿ ਮੈਂ ਤੇ ਕਰਮਜੀਤ ਅਨਮੋਲ ਕਰੀਬ 35 ਸਾਲ ਇਕੱਠਿਆਂ ਨੇ ਕੱਟੇ ਤੇ ਕੰਮ ਕੀਤਾ। ਮੈਂ ਸੀਐਮ ਭਗਵੰਤ ਮਾਨ ਦਾ ਬਹੁਤ ਹੀ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਆਪਣੇ ਵਰਗਾ ਸ਼ਰੀਫ ਤੇ ਵਧੀਆ ਇਨਸਾਨ ਫਰੀਦਕੋਟ ਲੋਕ ਸਭਾ ਲਈ ਉਮੀਦਵਾਰ ਦਿੱਤਾ ਹੈ। ਕਰਮਜੀਤ ਅਨਮੋਲ ਨਾਲੋਂ ਵਧੀਆ ਉਮੀਦਵਾਰ ਫਰੀਦਕੋਟ ਵਾਸੀਆਂ ਲਈ ਨਹੀਂ ਹੋ ਸਕਦਾ ਸੀ। ਉਨ੍ਹਾਂ ਕਿਹਾ ਕਿ ਅਸੀਂ ਕੋਈ ਜੱਦੀ ਹੀ ਕਾਰਾਂ ਤੇ ਗੱਡੀਆਂ ਨਹੀਂ ਲੈ ਲਈਆਂ, ਅਸੀਂ ਦੋਵਾਂ ਨੇ ਹੀ ਬਹੁਤ ਮਿਹਨਤ ਕੀਤੀ ਹੈ, ਜਿਸ ਕਾਰਨ ਅੱਜ ਇਹ ਮੁਕਾਮ ਹਾਸਲ ਕੀਤੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਰਿਕਸ਼ਿਆਂ 'ਤੇ ਵੀ ਚੜਨਾ ਆਉਂਦਾ ਤੇ ਸਾਇਕਲਾਂ ਅਤੇ ਬੱਸਾਂ 'ਤੇ ਵੀ ਅਸੀਂ ਧੱਕੇ ਖਾਧੇ ਹਨ। ਤੁਸੀਂ ਲੋਕਾਂ ਨੇ ਹੀ ਸਾਨੂੰ ਇਸ ਕਾਬਲ ਬਣਾਇਆ ਹੈ ਜੋ ਅਸੀਂ ਅੱਜ ਕਾਰਾਂ ਗੱਡੀਆਂ 'ਤੇ ਚੱਲ ਰਹੇ ਹਾਂ।

ਲੋਕਾਂ ਨੂੰ ਵੋਟ ਪਾਉਣ ਦੀ ਅਪੀਲ:ਉਥੇ ਹੀ ਅਦਾਕਾਰ ਦੇਵ ਖਰੌੜ ਨੇ ਕਿਹਾ ਕਿ ਕਰਮਜੀਤ ਅਨਮੋਲ ਬਹੁਤ ਵਧੀਆ ਇਨਸਾਨ ਹਨ ਅਤੇ ਇੰਨ੍ਹਾਂ ਤੋਂ ਵਧੀਆ ਕੋਈ ਹੋਰ ਉਮੀਦਵਾਰ ਨਹੀਂ ਹੋ ਸਕਦਾ। ਉਨ੍ਹਾਂ ਨੇ ਕਿਹਾ ਕਿ ਕਰਮਜੀਤ ਫਰੀਦਕੋਟ ਦੇ ਲੋਕਾਂ ਲਈ ਦਿਨ ਰਾਤ ਮਿਹਨਤ ਕਰਕੇ ਹਰ ਉਹ ਸਹੂਲਤ ਦੇਵੇਗਾ ਜੋ ਫਰੀਦਕੋਟ ਦੇ ਲੋਕ ਕਰਮਜੀਤ ਅਨਮੋਲ ਤੋਂ ਉਮੀਦ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਹ ਅਪੀਲ ਕਰਦੇ ਹਨ ਕਿ 1 ਜੂਨ ਨੂੰ ਕਰਮਜੀਤ ਅਨਮੋਲ ਨੂੰ ਵੋਟਾਂ ਪਾ ਕੇ ਜਿੱਤ ਉਨ੍ਹਾਂ ਦੀ ਝੋਲੀ ਪਾਉਣ ਤਾਂ ਜੋ ਉਹ ਲੋਕ ਸਭਾ 'ਚ ਜਾ ਕੇ ਦਲੇਰੀ ਨਾਲ ਲੋਕਾਂ ਦੀ ਆਵਾਜ਼ ਚੁੱਕ ਸਕਣ।

ABOUT THE AUTHOR

...view details