ਲੁਧਿਆਣਾ:ਪੰਜਾਬ ਵਿੱਚ ਇਸ ਵਾਰ ਮਾਨਸੂਨ ਜੂਨ ਅਤੇ ਜੁਲਾਈ ਦੇ ਵਿੱਚ ਕਾਫੀ ਕਮਜ਼ੋਰ ਰਿਹਾ ਹੈ। ਹਾਲਾਂਕਿ ਅਗਸਤ ਅਤੇ ਸਤੰਬਰ ਮਹੀਨੇ ਦੇ ਵਿੱਚ ਪਈਆਂ ਬਾਰਿਸ਼ਾਂ ਨੇ ਕੁੱਝ ਪੂਰਤੀ ਜਰੂਰ ਕੀਤੀ ਹੈ ਪਰ ਹੁਣ ਕੁਝ ਹੀ ਦਿਨ ਮਾਨਸੂਨ ਦੀ ਵਾਪਸੀ ਦੇ ਬਚੇ ਹਨ। ਤਕਰੀਬਨ ਇੱਕ ਹਫਤੇ ਬਾਅਦ ਮਾਨਸੂਨ ਦੀ ਵਾਪਸੀ ਹੋ ਜਾਵੇਗੀ ਪਰ ਹੁਣ ਤੱਕ ਜੇਕਰ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕੁਝ ਹਿੱਸਿਆਂ ਨੂੰ ਛੱਡ ਕੇ ਜ਼ਿਆਦਾਤਰ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਰਹੀ ਹੈ।
15 ਫੀਸਦੀ ਦੇ ਕਰੀਬ ਘੱਟ ਬਾਰਿਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਨੇ ਦੱਸਿਆ ਕਿ ਲੁਧਿਆਣਾ ਵਿੱਚ 520 ਐਮਐਮ ਬਾਰਿਸ਼ ਹੁਣ ਤੱਕ ਰਿਕਾਰਡ ਕੀਤੀ ਗਈ ਹੈ। ਜਦੋਂ ਕਿ ਆਮ ਮਾਨਸੂਨ 600 ਐਮਐਮ ਬਾਰਿਸ਼ ਪਾਉਂਦਾ ਹੈ ਜੋ ਲਗਭਗ 15 ਫੀਸਦੀ ਦੇ ਕਰੀਬ ਘੱਟ ਬਾਰਿਸ਼ ਰਹੀ ਹੈ। ਹਾਲਾਂਕਿ ਕੁਝ ਦਿਨ ਹਾਲੇ ਹੋਰ ਮਾਨਸੂਨ ਦੇ ਬਾਕੀ ਹਨ। ਇੱਕ ਹਫਤੇ ਬਾਅਦ ਮਾਨਸੂਨ ਦੀ ਵਾਪਸੀ ਹੋ ਜਾਵੇਗੀ।
- ਅੰਮ੍ਰਿਤਸਰ ਦੇ ਜਹਾਜਗੜ੍ਹ ਇਲਾਕੇ ਵਿੱਚ ਨਵੀਂ ਬਣ ਰਹੀ ਸੜਕ ਨੂੰ ਲੈ ਕੇ ਹੋਇਆ ਵਿਵਾਦ, ਦੁਕਾਨਦਾਰ ਦੇ ਵੱਡੇ ਇਲਜ਼ਾਮ - dispute in Amritsar
- ਚੰਡੀਗੜ੍ਹ 'ਚ ਨਾਮੀ ਕਾਲਜ ਦੇ ਪ੍ਰੋਫੈਸਰ 'ਤੇ ਗੰਭੀਰ ਇਲਜ਼ਾਮ, ਵਿਦਿਆਰਥਣਾਂ ਨੂੰ ਇਕੱਲੇ ਮਿਲਣ ਲਈ ਕਰਦਾ ਸੀ ਮੈਸੇਜ - Girl Students Exploitation
- ਪੱਕਣ ਕਿਨਾਰੇ ਆਈ ਫ਼ਸਲ 'ਤੇ ਫਿਰਿਆ ਪਾਣੀ, ਰਜਬਾਹੇ 'ਚ ਪਾੜ ਪੈਣ ਕਾਰਨ ਸੈਂਕੜੇ ਏਕੜ ਦੇ ਕਰੀਬ ਫ਼ਸਲ ਤਬਾਹ - canal damaged in mansa