ਪੰਜਾਬ

punjab

ETV Bharat / state

ਜਾਰਜੀਆ ਦੇ ਰੈਸਟੋਰੈਂਟ ਅੰਦਰ ਮ੍ਰਿਤ ਪਾਏ ਗਏ ਭਾਰਤੀਆਂ 'ਚ ਇੰਨ੍ਹਾਂ ਪਿੰਡਾਂ ਦੇ ਨੌਜਵਾਨ ਸ਼ਾਮਿਲ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ - PUNJABI DEATH IN GEORGIA

ਜਾਰਜੀਆ ਦੇ ਰੈਸਟੋਰੈਂਟ 'ਚ ਮਾਰੇ ਗਏ ਭਾਰਤੀਆਂ ਵਿੱਚ ਪੰਜਾਬ ਦੇ ਕਈ ਪਿੰਡਾਂ ਦੇ ਨੌਜਵਾਨ ਵੀ ਸ਼ਾਮਿਲ ਹਨ।

11 INDIANS KILLED IN A RESTAURAN
ਜਾਰਜੀਆ ਦੇ ਰੈਸਟੋਰੈਂਟ ਅੰਦਰ ਮ੍ਰਿਤ ਪਾਏ ਗਏ ਭਾਰਤੀਆਂ 'ਚ ਖੰਨਾ ਦਾ ਨੌਜਵਾਨ ਵੀ ਸ਼ਾਮਿਲ (ETV BHARAT PUNJAB (ਖੰਨਾ, ਪੱਤਰਕਾਰ))

By ETV Bharat Punjabi Team

Published : Dec 17, 2024, 7:25 AM IST

Updated : Dec 17, 2024, 9:45 PM IST

ਖੰਨਾ (ਲੁਧਿਆਣਾ):ਜਾਰਜੀਆ ਦੇ ਇੱਕ ਭਾਰਤੀ ਰੈਸਟੋਰੈਂਟ ਵਿੱਚ 11 ਭਾਰਤੀ ਨਾਗਰਿਕਾਂ ਸਮੇਤ 12 ਲੋਕਾਂ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਜਾਰਜੀਆ ਦਾ ਇੱਕ ਨਾਗਰਿਕ ਵੀ ਸ਼ਾਮਿਲ ਦੱਸਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਲਾਸ਼ਾਂ ਰੈਸਟੋਰੈਂਟ ਦੇ ਉਸ ਕਮਰੇ 'ਚੋਂ ਮਿਲੀਆਂ, ਜਿੱਥੇ ਕਰਮਚਾਰੀ ਸੌਂਦੇ ਸਨ।

ਜਨਮ ਦਿਨ 'ਤੇ ਹੋਈ ਸਮੀਰ ਦੀ ਦਰਦਨਾਕ ਮੌਤ (ETV BHARAT PUNJAB (ਖੰਨਾ, ਪੱਤਰਕਾਰ))

ਖੰਨਾ ਦੇ ਸਮੀਰ ਕੁਮਾਰ ਦੀ ਮੌਤ

ਅਧਿਕਾਰਤ ਰਿਪੋਰਟ ਮੁਤਾਬਕ ਮਰਨ ਵਾਲਿਆਂ 'ਚ ਰੈਸਟੋਰੈਂਟ ਦੇ ਸਟਾਫ ਮੈਂਬਰ ਵੀ ਸ਼ਾਮਲ ਹਨ। ਮ੍ਰਿਤਕਾਂ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ। ਮੁੱਢਲੀ ਜਾਂਚ ਵਿੱਚ ਮੌਤ ਦਾ ਕਾਰਨ ਲਾਈਟ ਨਾ ਹੋਣ ਕਾਰਨ ਬੰਦ ਕਮਰੇ ਵਿੱਚ ਜਨਰੇਟਰ ਦੀ ਵਰਤੋਂ ਦੱਸਿਆ ਜਾ ਰਿਹਾ ਹੈ। ਮ੍ਰਿਤਕਾਂ ਵਿੱਚੋਂ ਇੱਕ ਸਮੀਰ ਕੁਮਾਰ (26) ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਸ਼ਹਿਰ ਦਾ ਰਹਿਣ ਵਾਲਾ ਸੀ।



ਜਨਮਦਿਨ ਮੌਕੇ ਹੋਈ ਨੌਜਵਾਨ ਦੀ ਮੌਤ

ਸਮੀਰ ਖੰਨਾ ਦੇ ਬਿਲਾਂ ਵਾਲੀ ਛੱਪੜੀ ਇਲਾਕੇ ਦਾ ਰਹਿਣ ਵਾਲਾ ਹੈ। ਉਹ ਕਰੀਬ 6 ਮਹੀਨੇ ਪਹਿਲਾਂ ਜਾਰਜੀਆ ਗਿਆ ਸੀ। ਉੱਥੇ ਹੀ ਟਿਕਲੀਸ਼ ਰਾਜਧਾਨੀ ਦੇ ਭਾਰਤੀ ਅਰਬੀ ਰੈਸਟੋਰੈਂਟ ਹਵੇਲੀ 'ਚ ਕੰਮ ਕਰਦਾ ਸੀ। ਸਮੀਰ ਦੇ ਭਰਾ ਗੁਰਦੀਪ ਕੁਮਾਰ ਨੇ ਦੱਸਿਆ ਕਿ 14 ਦਸੰਬਰ ਨੂੰ ਸਮੀਰ ਦਾ ਜਨਮ ਦਿਨ ਸੀ। ਸਮੀਰ ਬੀਤੀ ਰਾਤ ਆਪਣੀ ਮਾਂ ਸੰਤੋਸ਼ ਕੁਮਾਰੀ ਨਾਲ ਫ਼ੋਨ 'ਤੇ ਗੱਲ ਕਰਕੇ ਸੌਂ ਗਿਆ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਕਈ ਫੋਨ ਕੀਤੇ ਪਰ ਸਮੀਰ ਵੱਲੋਂ ਕੋਈ ਜਵਾਬ ਨਹੀਂ ਆਇਆ। ਉਸ ਦੇ ਦੋਸਤਾਂ ਨੂੰ ਫੋਨ ਕੀਤੇ ਗਏ। ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ। ਇੰਟਰਨੈੱਟ ਤੋਂ ਰੈਸਟੋਰੈਂਟ ਦਾ ਨੰਬਰ ਲੈ ਕੇ ਮੈਨੇਜਰ ਨਾਲ ਸੰਪਰਕ ਕੀਤਾ ਤਾਂ ਉਹਨਾਂ ਨੇ ਦੱਸਿਆ ਕਿ ਗੈਸ ਲੀਕ ਹੋਣ ਕਾਰਨ ਸਮੀਰ ਸਮੇਤ ਕਮਰਿਆਂ ਵਿੱਚ ਸੁੱਤੇ ਪਏ ਸਾਰੇ 12 ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਹੋਰ ਕੁਝ ਨਹੀਂ ਦੱਸਿਆ ਗਿਆ।

ਭਾਰਤ ਸਰਕਾਰ ਨੂੰ ਪਰਿਵਾਰ ਨੇ ਕੀਤੀ ਅਪੀਲ

ਸਫ਼ਾਰਖਾਨੇ, ਸਰਕਾਰ ਅਤੇ ਪ੍ਰਸ਼ਾਸਨ ਤੋਂ ਮਦਦ ਨਹੀਂ ਮਿਲ ਰਹੀ, ਗੁਰਦੀਪ ਕੁਮਾਰ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਭਰਾ ਦੀ ਲਾਸ਼ ਭਾਰਤ ਲਿਆਉਣ ਲਈ ਭਾਰਤੀ ਅੰਬੈਸੀ ਨੂੰ ਫੋਨ ਕੀਤਾ। ਉੱਥੋਂ ਉਹਨਾਂ ਨੂੰ ਕੋਈ ਮਦਦ ਨਹੀਂ ਦਿੱਤੀ ਗਈ ਨਾ ਹੀ ਕੋਈ ਤਸੱਲੀਬਖਸ਼ ਜਵਾਬ ਮਿਲਿਆ। ਸਰਕਾਰ ਦਾ ਕੋਈ ਨੁਮਾਇੰਦਾ, ਪ੍ਰਸ਼ਾਸਨ ਦਾ ਕੋਈ ਅਧਿਕਾਰੀ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ। ਉਹ ਮੁਸੀਬਤ ਵਿੱਚ ਹਨ ਅਤੇ ਇਹ ਨਹੀਂ ਜਾਣਦੇ ਹਨ ਕਿ ਉਨ੍ਹਾਂ ਦੇ ਭਰਾ ਦੀ ਲਾਸ਼ ਭਾਰਤ ਵਾਪਸ ਕਿਵੇਂ ਲਿਆਉਣੀ ਹੈ। ਪਰਿਵਾਰਕ ਮੈਂਬਰਾਂ ਨੇ ਕੇਂਦਰ ਅਤੇ ਪੰਜਾਬ ਸਰਕਾਰਾਂ ਤੋਂ ਮੰਗ ਕੀਤੀ ਕਿ ਸਮੀਰ ਦੀ ਮ੍ਰਿਤਕ ਦੇਹ ਨੂੰ ਕਿਸੇ ਵੀ ਤਰੀਕੇ ਨਾਲ ਭਾਰਤ ਲਿਆਂਦਾ ਜਾਵੇ ਤਾਂ ਜੋ ਉਹ ਅੰਤਿਮ ਰਸਮਾਂ ਨਿਭਾਅ ਸਕਣ ਅਤੇ ਸਮੀਰ ਦੀਆਂ ਰਸਮਾਂ ਅਨੁਸਾਰ ਅੰਤਿਮ ਸੰਸਕਾਰ ਕਰ ਸਕਣ।

ਮ੍ਰਿਤਕਾਂ ਵਿੱਚ ਜਲੰਧਰ ਦਾ ਨੌਜਵਾਨ ਵੀ ਸ਼ਾਮਿਲ:ਇਸ ਘਟਨਾ ਵਿੱਚ ਜਲੰਧਰ ਦੇ ਲੱਧੇਵਾਲੀ ਫਲਾਈਓਵਰ ਦੇ ਨਾਲ ਲੱਗਦੇ ਕੋਟ ਰਾਮਦਾਸ ਦੇ ਰਹਿਣ ਵਾਲੇ ਇੱਕ ਵਿਅਕਤੀ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਵਿੰਦਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਕੰਚਨ ਨੇ ਦੱਸਿਆ ਕਿ ਉਸ ਦੇ 3 ਬੱਚੇ ਹਨ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੰਚਨ ਦੀ ਭੈਣ ਨੀਲਮ ਉਸਦੇ ਭਰਾ ਨੇ ਰਾਤ ਨੂੰ ਉਸ ਨਾਲ ਗੱਲ ਕੀਤੀ ਸੀ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉੱਥੇ ਤੂਫਾਨ ਆਇਆ ਹੈ ਅਤੇ ਤੂਫਾਨ 'ਚ ਕਾਫੀ ਨੁਕਸਾਨ ਹੋਇਆ ਹੈ। ਇਸ ਦੌਰਾਨ ਦੱਸਿਆ ਕਿ ਪਰਿਵਾਰ ਨੇ ਦੱਸਿਆ ਕਿ ਰਵਿੰਦਰ ਸਿੰਘ ਕੁਝ ਸਾਲ ਦੁਬਈ ਵਿਚ ਬਿਤਾਉਣ ਤੋਂ ਬਾਅਦ ਉਹ 3 ਸਾਲ ਪਹਿਲਾਂ ਜਾਰਜੀਆ ਸ਼ਿਫਟ ਹੋਇਆ ਸੀ।, ਜਿੱਥੇ ਉਹ ਪਟਿਆਲਾ ਤੋਂ ਜਾਰਜੀਆ ਵਿਚ ਵਸੇ ਦੋ ਭਰਾਵਾਂ ਦੇ ਹੋਟਲ ਵਿਚ ਆਰਡਰ ਅਤੇ ਬਿਲਿੰਗ ਦਾ ਕੰਮ ਕਰਦਾ ਸੀ।

ਜਲੰਧਰ ਦਾ ਨੌਜਵਾਨ ਵੀ ਜਾਰਜੀਆ ਹਾਦਸੇ 'ਚ ਸ਼ਾਮਲ (ETV Bharat (ਜਲੰਧਰ, ਪੱਤਰਕਾਰ))

3 ਛੋਟੇ ਬੱਚਿਆਂ ਜੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ

ਭੈਣ ਨੀਲਮ ਨੇ ਦੱਸਿਆ ਕਿ ਉਨ੍ਹਾਂ ਬੱਚੇ 3 ਬੱਚੇ ਹਨ ਜਿੰਨਾਂ ਵਿੱਚ 2 ਧੀਆਂ ਅਤੇ ਇੱਕ ਪੁੱਤਰ ਸ਼ਾਮਿਲ ਹੈ। ਅਜਿਹੇ 'ਚ ਪਰਿਵਾਰ ਨੇ ਪ੍ਰਸ਼ਾਸਨ ਤੋਂ ਬੱਚਿਆਂ ਦੀ ਪੜ੍ਹਾਈ 'ਚ ਮਦਦ ਕਰਨ ਦੇ ਨਾਲ-ਨਾਲ ਰਵਿੰਦਰ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ। ਪਰਿਵਾਰ ਨੇ ਦੱਸਿਆ ਕਿ ਜਾਰਜੀਆ ਵਿੱਚ ਪੱਕੀ ਹੋਣ ਲਈ ਕਾਗਜ਼ ਤਿਆਰ ਕੀਤੇ ਗਏ ਸਨ ਅਤੇ ਉਨ੍ਹਾਂ ਕਾਗਜ਼ਾਂ ’ਤੇ ਪੰਜਾਬ ਦਾ ਨੰਬਰ ਲਿਖਿਆ ਹੋਇਆ ਸੀ। ਪੇਪਰ ਵਿੱਚ ਪੰਜਾਬ ਦਾ ਨੰਬਰ ਦੇਖ ਕੇ ਉੱਥੋਂ ਦੇ ਨੌਜਵਾਨ ਨੇ ਮੌਤ ਦੀ ਸੂਚਨਾ ਦਿੱਤੀ।

ਸੁਨਾਮ ਨਿਵਾਸੀ ਪਤੀ-ਪਤਨੀ ਦੀ ਜਾਰਜੀਆ ਦੇਸ 'ਚ ਵਾਪਰੇ ਦਰਦਨਾਕ ਹਾਦਸੇ 'ਚ ਹੋਈ ਮੌਤ

ਇਸ ਹਾਦਸੇ ਵਿੱਚ ਸੁਨਾਮ ਨਿਵਾਸੀ ਪਤੀ ਪਤਨੀ ਦੀ ਵਿਦੇਸ਼ ਜਾਰਜੀਆ ਦੇਸ ਵਿੱਚ ਇੱਕ ਹਾਦਸੇ 'ਚ ਦੋਵਾਂ ਦੀ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਨਾਮ ਨਿਵਾਸੀ ਰਵਿੰਦਰ ਸਿੰਘ ਅਤੇ ਉਸ ਦੀ ਪਤਨੀ ਗੁਰਵਿੰਦਰ ਕੌਰ ਜੋ ਕਿ ਜੋਰਜੀਆ ਦੇਸ਼ 'ਚ ਕੰਮ ਕਰ ਲਈ ਗਏ ਹੋਏ ਸਨ। ਉੱਥੇ ਇਹ ਦੋਵੇਂ ਪਤੀ ਪਤਨੀ ਰਹਿੰਦੇ ਸਨ। ਉੱਥੇ ਇਕ ਇੰਡੀਅਨ ਰੈਸਟੋਰੈਟ ਜੋ ਕਿ ਪੰਜਾਬੀਆਂ ਦਾ ਸੀ, ਜਿਸ ਵਿੱਚ ਦੋਵੇਂ ਕੰਮ ਕਰਦੇ ਸਨ। ਜਿੱਥੇ ਕੋਈ ਵੱਡਾ ਹਾਦਸਾ ਵਾਪਰਨ ਨਾਲ ਇਨਾ ਦੋਵਾਂ ਪਤੀ ਪਤਨੀ ਦੀ ਦਰਦਨਾਕ ਮੌਤ ਹੋ ਗਈ ਹੈ।

ਹੀਟਰਾਂ ਦੀ ਗੈਸ ਚੜਨ ਨਾਲ ਵਾਪਰਿਆ ਹਾਦਸਾ

ਪਰਿਵਾਰਕ ਮੈਂਬਰ ਕੁਲਦੀਪ ਸਿੰਘ ਬਾਵਾ ਕੈਚੀ ਨੇ ਦੱਸਿਆ ਕਿ ਉੱਥੇ ਬਰਫੀਲਾ ਤੂਫਾਨ ਚੱਲ ਰਿਹਾ ਸੀ, ਇਹ ਸਾਰੇ ਜਣੇ ਜੋ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ। ਉਹ ਰੈਸਟੋਰੈਂਟ ਦੇ ਇੱਕ ਕਮਰੇ ਵਿੱਚ ਸੁੱਤੇ ਪਏ ਸਨ ਜਿੰਨਾਂ ਨੇ ਬਰਫੀਲੇ ਤੂਫਾਨ ਕਾਰਨ ਸਾਰੀਆਂ ਤਾਕੀਆਂ ਬਾਰੀਆਂ ਬੰਦ ਕਰ ਲਈਆਂ ਅਤੇ ਅੰਦਰ ਚੱਲ ਰਹੇ ਹੀਟਰਾਂ ਦੀ ਗੈਸ ਚੜਣ ਕਾਰਨ ਵਾਪਰੇ ਇਸ ਦਰਦਨਾਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਉਨ੍ਹਾਂ ਦੇ ਪਰਿਵਾਰਕ ਮੈਂਬਰ ਰਵਿੰਦਰ ਸਿੰਘ ਅਤੇ ਉਸ ਪਤਨੀ ਗੁਰਵਿੰਦਰ ਕੌਰ ਸਾਮਿਲ ਸਨ। ਇਸ ਮੌਕੇ ਪਰਿਵਾਰਿਕ ਮੈਂਬਰਾਂ ਵੱਲੋਂ ਸਰਕਾਰ ਕੋਲੋਂ ਮ੍ਰਿਤਕਾਂ ਦੀਆਂ ਲਾਸਾਂ ਨੂੰ ਪੰਜਾਬ ਲੈ ਕੇ ਆਉਣ ਦੀ ਮੰਗ ਕੀਤੀ ਹੈ। ਇਸ ਮੌਕੇ 'ਤੇ ਮ੍ਰਿਤਕਾ ਦੇ ਪਰਿਵਾਰਕ ਮੈਂਬਰ ਬਹੁਤ ਹੀ ਸਦਮੇ ਵਿੱਚ ਹਨ।

Last Updated : Dec 17, 2024, 9:45 PM IST

ABOUT THE AUTHOR

...view details