ਪੰਜਾਬ

punjab

ETV Bharat / state

ਫਿਰੋਜ਼ਪੁਰ ਦੇ ਨੌਜਵਾਨ ਦੀ ਕੈਨੇਡਾ 'ਚ ਸੜਕ ਹਾਦਸੇ 'ਚ ਹੋਈ ਮੌਤ - road accident in Canada - ROAD ACCIDENT IN CANADA

death of a young man in Canada : ਜਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਰਾਮਪੁਰ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਨੌਜਵਾਨ ਧਰਮਿੰਦਰ ਸਿੰਘ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਸੀ। ਪੜ੍ਹੋ ਪੂਰੀ ਖਬਰ...

death of a young man in Canada
ਫਿਰੋਜ਼ਪੁਰ ਦੇ ਨੌਜਵਾਨ ਦੀ ਕਨੇਡਾ 'ਚ ਸੜਕ ਹਾਦਸੇ 'ਚ ਹੋਈ ਮੌਤ

By ETV Bharat Punjabi Team

Published : Apr 28, 2024, 10:06 PM IST

Updated : Apr 28, 2024, 11:00 PM IST

ਫਿਰੋਜ਼ਪੁਰ ਦੇ ਨੌਜਵਾਨ ਦੀ ਕਨੇਡਾ 'ਚ ਸੜਕ ਹਾਦਸੇ 'ਚ ਹੋਈ ਮੌਤ

ਫ਼ਿਰੋਜ਼ਪੁਰ : ਜਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਰਾਮਪੁਰ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਕੈਨੇਡਾ ਦੇ ਸ਼ਹਿਰ ਸਰੀ ਦੇ ਨਜ਼ਦੀਕ ਬੀ ਸੀ ਹਾਈਵੇ 5 ਦੇ ਨੇੜੇ ਕਲੀਅਰ ਵਾਟਰ ਕੋਲ ਦੋ ਟਰੱਕਾਂ ਵਿਚਾਲੇ ਭਿਆਨਕ ਟੱਕਰ ਹੋਣ ਨਾਲ ਟਰੱਕਾਂ ਨੂੰ ਅੱਗ ਲੱਗ ਗਈ ਸੀ। ਜਿਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਇੱਕ ਨੌਜਵਾਨ ਧਰਮਿੰਦਰ ਸਿੰਘ (37 ਸਾਲ) ਪੁੱਤਰ ਬਖਸ਼ੀਸ਼ ਸਿੰਘ ਦੀ ਮੌਤ ਹੋ ਗਈ ਹੈ। ਮੌਤ ਦੀ ਖਬਰ ਸੁਣ ਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

ਧਰਮਿੰਦਰ ਸਿੰਘ ਨੇ 11 ਸਾਲ ਸਿੰਘਾਪੁਰ 'ਚ ਲਗਾਏ ਸਨ :ਮ੍ਰਿਤਕ ਧਰਮਿੰਦਰ ਸਿੰਘ ਅਪਣੇ ਪਿੱਛੇ ਬਜ਼ੁਰਗ ਮਾਂ ਬਾਪ, ਪਤਨੀ ਅਤੇ ਇੱਕ 8 ਸਾਲ ਦੀ ਧੀ ਨੂੰ ਰੋਂਦਿਆਂ ਕੁਰਲਾਉਂਦਿਆ ਛੱਡ ਗਿਆ ਹੈ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਧਰਮਿੰਦਰ ਸਿੰਘ ਨੇ 11 ਸਾਲ ਸਿੰਘਾਪੁਰ 'ਚ ਲਗਾਏ ਸਨ ਅਤੇ ਪਿਛਲੇ ਸਵਾ ਕੁ ਸਾਲ ਤੋਂ ਕਨੇਡਾ ਰਹਿ ਰਿਹਾ ਸੀ। ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਬੀਤੀ ਰਾਤ ਉਨ੍ਹਾਂ ਨੂੰ ਧਰਮਿੰਦਰ ਸਿੰਘ ਦੇ ਦੋਸਤ ਨੇ ਇਸ ਸੜਕ ਹਾਦਸੇ ਦੀ ਖ਼ਬਰ ਫੋਨ ਕਰਕੇ ਦੱਸੀ ਹੈ।

Last Updated : Apr 28, 2024, 11:00 PM IST

ABOUT THE AUTHOR

...view details