ਸਪਾ ਸੈਂਟਰ ਦੀ ਆੜ 'ਚ ਔਰਤ ਚਲਾ ਰਹੀ ਸੀ ਦੇਹ ਵਪਾਰ ਦਾ ਧੰਦਾ (ਸੰਗਰੂਰ ਪੱਤਰਕਾਰ) ਸੰਗਰੂਰ:ਸੂਬੇ 'ਚ ਰੋਜ਼ਾਨਾ ਹੀ ਅਪਰਾਧ ਨਾਲ ਜੁੜੇ ਕਈ ਮਾਮਲੇ ਸਾਹਮਣੇ ਆਉਂਦੇ ਹਨ। ਜਿਥੇ ਨੌਜਵਾਨ ਮੂੰਡੇ ਕੁੜੀਆਂ ਸੌਖੇ ਹੀ ਅਪਰਾਧ ਨਾਲ ਜੁੜ ਰਹੇ ਹਨ। ਖ਼ਾਸ ਕਰਕੇ ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ਨਾਲ ਜੋੜ ਕੇ ਉਹਨਾਂ ਦਾ ਭਵਿੱਖ ਖਰਾਬ ਕੀਤਾ ਜਾ ਰਿਹਾ ਹੈ। ਤਾਜ਼ਾ ਮਾਮਲਾ ਸੰਗਰੂਰ ਦੇ ਲਹਿਰਾਗਾਗਾ ਤੋਂ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ ਸ਼ਮਸ਼ਾਨ ਘਾਟ ਦੇ ਪਿੱਛੇ ਬਣੇ ਘਰ ਦੇ ਵਿੱਚ ਛਾਪਾ ਮਾਰਿਆ ਤਾਂ ਖੁਲਾਸਾ ਹੋਇਆ ਕਿ ਇਥੇ ਇੱਕ ਔਰਤ ਵੱਲੋਂ ਦੇਹ ਵਪਾਰ ਦਾ ਧੰਦਾ ਚਲਾਇਆ ਜਾਂਦਾ ਹੈ। ਇਸ ਤਹਿਤ ਕਾਰਵਾਈ ਕਰਦਿਆਂ ਪੁਲਿਸ ਨੇ ਮੌਕੇ ਤੋਂ ਦਰਜਨਾਂ ਜੋੜਿਆਂ ਨੂੰ ਅਪਤੀਜਨਕ ਹਾਲਤ 'ਚ ਕਾਬੂ ਕੀਤਾ।
ਸਮਾਜ ਵਿਰੋਧੀ ਗਤਿਵੀਧੀਆਂ ਦਾ ਵਧ ਰਿਹਾ ਚਲਣ
ਪੁਲਿਸ ਮੁਤਾਬਿਕ ਉਹਨਾਂ ਨੂੰ ਗੁਪਤ ਸੁਚਨਾ ਮਿਲੀ ਸੀ ਕਿ ਸ਼ਮਸ਼ਾਨ ਘਾਟ ਨੇੜੇ ਇੱਕ ਔਰਤ ਘਰ ਵਿਚ ਸਮਾਜ ਵਿਰੋਧੀ ਕੰਮ ਕਰ ਰਹੀ ਹੈ। ਜਿਸ ਦਾ ਅਸਰ ਆਸਪਾਸ ਰਹਿੰਦੇ ਪਰਿਵਾਰਾਂ ਅਤੇ ਬੱਚਿਆਂ 'ਤੇ ਹੋ ਰਿਹਾ ਸੀ। ਇਸ ਤਹਿਤ ਉਕਤ ਮਹਿਲਾ ਦੇ ਘਰ ਛਾਪੇਮਾਰੀ ਕੀਤੀ ਤਾਂ ਕੁਝ ਮੁੰਦੇ ਕੁੜੀਆਂ ਸਣੇ ਮੁਲਜ਼ਮ ਔਰਤ ਨੂੰ ਵੀ ਕਾਬੂ ਕੀਤਾ ਗਿਆ। ਪੁਲਿਸ ਅਧਿਕਾਰੀਆਂ ਕਿਹਾ ਕਿ ਬਣਦੀਆਂ ਧਾਰਾਵਾਂ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਪੁਲਿਸ ਮੁਤਾਬਿਕ ਪਹਿਲਾਂ ਵੀ ਮੁਲਜ਼ਮ ਔਰਤ ਖਿਲਾਫ ਕਈ ਮਾਮਲੇ ਦਰਜ ਹਨ ਅਤੇ ਇਹ ਪਹਿਲਾਂ ਵੀ ਇਸ ਧੰਦੇ ਨਾਲ ਜੁੜੀ ਰਹੀ ਹੈ।
ਭਜਨ ਦੀ ਫਿਰਾਕ 'ਚ ਸੀ ਮੁਲਜ਼ਮ
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਡੀਐਸਪੀ ਦੀਪਇੰਦਰ ਜੈਜੀ ਜੀ ਨੇ ਦੱਸਿਆ ਕਿ ਜੋ ਉਥੋਂ ਨੌਜਵਾਨ ਅਤੇ ਔਰਤਾਂ ਫੜੀਆਂ ਗਈਆਂ ਹਨ ਉਹਨਾਂ ਦੀ ਉਮਰ ਤਕਰੀਬਨ 25 ਤੋਂ ਲੈ ਕੇ 40 ਸਾਲ ਤੱਕ ਦੀ ਹੈ, ਜਦੋਂ ਸਾਨੂੰ ਇਸ ਕੰਮ ਦੀ ਤਲਾਅ ਮਿਲੀ ਤਾ ਸਾਡੀ ਪੁਲਿਸ ਟੀਮ ਉੱਥੇ ਪਹੁੰਚਦੀ ਹੈ ਤਾਂ ਇਹਨਾਂ ਦੇ ਵਿੱਚੋਂ ਕੁਝ ਨੌਜਵਾਨ ਭੱਜਣ ਦੀ ਕੋਸ਼ਿਸ਼ ਕਰਦੇ ਹਨ ਪਰ ਪੁਲਿਸ ਉਹਨਾਂ ਨੂੰ ਰੰਗੇ ਹੱਥੀ ਫੜ੍ਹ ਲਿਆ ਗਿਆ। ਜ਼ਿਕਰਯੋਗ ਹੈ ਕਿ ਸੁਬੇ ਵਿੱਚ ਕਈ ਥਾਵਾਂ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਥੇ ਮਸਾਜ ਪਾਰਲਰਾਂ ਅਤੇ ਸੈਂਟਰਾਂ ਦੀ ਆੜ ਵਿੱਚ ਦੇ ਵਪਾਰ ਦੇ ਧੰਦੇ ਚਲ ਰਹੇ ਹਨ। ਇਸ ਤਹਿਤ ਹਾਲ ਹੀ 'ਚ ਅੰਮ੍ਰਿਤਸਰ ਵਿੱਚ ਵਿਦੇਸ਼ੀ ਕੁੜੀਆਂ ਨੂੰ ਵੀ ਕਾਬੂ ਕੀਤਾ ਸੀ।