ਪਟਿਆਲਾ:ਸ਼ਾਹੀ ਸ਼ਹਿਰ ਪਟਿਆਲਾ ਦੇ ਫੈਕਟਰੀ ਏਰੀਆ ਸਥਿਤ ਰਵਿਦਾਸ ਕਲੋਨੀ ਵਿੱਚ ਇੱਕ 23 ਸਾਲ ਦੀ ਵਿਆਹੁਤਾ ਲੜਕੀ ਨੇ ਖੁਦਕੁਸ਼ੀ ਕਰ ਲਈ। ਮਿਲੀ ਜਾਣਕਾਰੀ ਮੁਤਾਬਿਕ ਲੜਕੀ ਨੇ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਦੇ ਚਲਦਿਆਂ ਖ਼ੁਦਕੁਸ਼ੀ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਨੇ ਆਪਣੀ ਪਸੰਦ ਦੇ ਲੜਕੇ ਨਾਲ ਦੋ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਇਸ ਵਿਆਹ ਵਿੱਚ ਉਹਨਾਂ ਦੀ ਦੱਸ ਮਹੀਨੇ ਦੀ ਬੇਟੀ ਵੀ ਹੈ। ਉਹਨਾਂ ਦੱਸਿਆ ਕਿ ਲੜਕੀ ਦੇ ਵਿਆਹ ਤੋਂ ਉਸ ਦਾ ਤਾਇਆ ਨਾ-ਖੁਸ਼ ਸੀ ਕਿਉਂਕਿ ਉਹਨਾਂ ਦਾ ਵਿਆਹ ਇੰਟਰਕਾਸਟ ਸੀ। ਜਿਸ ਕਾਰਨ ਉਹ ਕਈ ਵਾਰ ਲੜਕੀ ਦੇ ਪਤੀ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ।
ਵਿਆਹ ਤੋੋਂ ਨਾਖੁਸ਼ ਤਾਇਆ ਕਰਦਾ ਸੀ ਪਰੇਸ਼ਾਨ : ਮ੍ਰਿਤਕ ਲੜਕੀ ਦੀ ਮਾਤਾ ਨੇ ਕਿਹਾ ਕਿ ਤਾਏ ਵੱਲੋਂ ਲਗਾਤਾਰ ਲੜਾਈ ਝਗੜਾ ਕਰਨਾ ਤੇ ਲੜਕੀ ਦੇ ਸਹੁਰਾ ਪਰਿਵਾਰ ਉੱਤੇ ਝੂਠੇ ਪਰਚੇ ਦਰਜ ਕਰਵਾਉਣ ਤੋਂ ਲੜਕੀ ਇਨਾਂ ਤੰਗ ਆ ਗਈ ਕਿ ਉਸ ਨੇ ਖ਼ੁਦਕੁਸ਼ੀ ਕਰ ਲਈ। ਲੜਕੀ ਦੀ ਮਾਤਾ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ ਕਿ ਉਹਨਾਂ ਨੂੰ ਇਸ ਪੂਰੇ ਮਾਮਲੇ 'ਚ ਇਨਸਾਫ ਦਿੱਤਾ ਜਾਵੇ।