ਪੰਜਾਬ

punjab

ETV Bharat / state

ਅੰਮ੍ਰਿਤਸਰ ਦੇ ਆਈਡੀਐਚ ਮਾਰਕੀਟ 'ਚ ਇੱਕ ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ - A fire broke out in clothing shop - A FIRE BROKE OUT IN CLOTHING SHOP

A fire broke out in clothing shop: ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਕੋਲ ਆਈਡੀਐਚ ਮਾਰਕੀਟ ਇੱਕ ਦੁਕਾਨ ਨੂੰ ਅਚਾਨਕ ਅੱਗ ਗਈ ਹੈ। ਪਤਾ ਲੱਗਿਆ ਹੈ ਕਿ ਇਹ ਕੱਪੜੇ ਦੀ ਦੁਕਾਨ ਸੀ ਜਿਸਨੂੰ ਨੂੰ ਬਹੁਤ ਭਿਆਨਕ ਅੱਗ ਲੱਗ ਗਈ ਹੈ। ਸੂਚਨਾ ਮਿਲਣ 'ਤੇ ਦਮਕਲ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਪੜ੍ਹੋ ਪੂਰੀ ਖਬਰ...

A fire broke out in clothing shop
ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ (ETV Bharat (ਅੰਮ੍ਰਿਤਸਰ ,ਪੱਤਰਕਾਰ))

By ETV Bharat Punjabi Team

Published : Aug 11, 2024, 3:58 PM IST

ਕੱਪੜੇ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ (ETV Bharat (ਅੰਮ੍ਰਿਤਸਰ ,ਪੱਤਰਕਾਰ))

ਅੰਮ੍ਰਿਤਸਰ: ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਕੋਲ ਆਈਡੀਐਚ ਮਾਰਕੀਟ ਵਿੱਚ ਇੱਕ ਕੱਪੜੇ ਦੀ ਦੁਕਾਨ ਵਿੱਚ ਅਚਾਨਕ ਅੱਗ ਲੱਗ ਗਈ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਦੱਸਿਆ ਜਾ ਰਿਹਾ ਹੈ ਕਿ ਇਹ ਕੱਪੜੇ ਦੀ ਦੁਕਾਨ ਤਿੰਨ ਮੰਜ਼ਿਲਾ ਸੀ ਅਤੇ ਜਿਸ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਹੈ। ਉੱਥੇ ਹੀ ਮੌਕੇ 'ਤੇ ਹੀ ਲੋਕਾਂ ਨੇ ਦਮਕਲ ਵਿਭਾਗ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ। ਦਮਕਲ ਵਿਭਾਗ ਦੇ ਅਧਿਕਾਰੀ ਤੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਸਨ। ਉਨ੍ਹਾਂ ਵੱਲੋਂ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਤਿੰਨ ਗੱਡੀਆਂ ਅੱਗ ਬੁਝਾਉਣ ਦੇ ਲਈ ਪਹੁੰਚੀਆਂ:ਇਸ ਮੌਕੇ ਦਮਕਲ ਵਿਭਾਗ ਦੇ ਅਧਿਕਾਰੀ ਹਰਸ਼ ਕੁਮਾਰ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਬੱਸ ਸਟੈਂਡ ਦੇ ਕੋਲ ਆਈਡੀਆ ਚ ਮਾਰਕੀਟ ਦੀ 103 ਨੰਬਰ ਦੁਕਾਨ ਦੇ ਵਿੱਚ ਅੱਗ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਇਹ ਦੁਕਾਨ ਕੱਪੜੇ ਦੀ ਸੀ ਜਿਸ ਵਿੱਚ ਇਹ ਅੱਗ ਲੱਗੀ ਹੈ। ਅੱਗ ਇਨੀ ਭਿਆਨਕ ਸੀ ਕਿ ਸਾਡੀਆਂ ਤਿੰਨ ਗੱਡੀਆਂ ਅੱਗ ਬੁਝਾਉਣ ਦੇ ਲਈ ਪਹੁੰਚੀਆਂ ਹਨ। ਪਰ ਫਿਲਹਾਲ ਅਜੇ ਤੱਕ ਅੱਗ 'ਤੇ ਕਾਬੂ ਨਹੀਂ ਪਾਇਆ ਜਾ ਸਕਿਆ।

ਦੁਕਾਨਦਾਰ ਦਾ ਕੱਪੜਾ ਕਾਫੀ ਸੜ ਚੁੱਕਿਆ:ਉਨ੍ਹਾਂ ਕਿਹਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਦੁਕਾਨਦਾਰ ਦਾ ਕੱਪੜਾ ਕਾਫੀ ਸੜ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨਾ ਕਾਰਨਾਂ ਕਰਕੇ ਲੱਗੀ ਹੈ ਅੰਦਰ ਕਾਫੀ ਧੂਆਂ ਹੋਣ ਕਰਕੇ ਸਾਡੇ ਅਧਿਕਾਰੀ ਦੁਕਾਨ ਦੇ ਅੰਦਰ ਦਾਖਲ ਨਹੀਂ ਹੋ ਸਕੇ। ਜਦੋਂ ਤੱਕ ਅੱਗ 'ਤੇ ਪੂਰਾ ਕਾਬੂ ਨਹੀਂ ਪਾਇਆ ਜਾ ਸਕਦਾ ਉਦੋਂ ਤੱਕ ਸਾਨੂੰ ਕੁਝ ਪਤਾ ਨਹੀਂ ਲੱਗ ਸਕੇਗਾ।

ਲੱਗਣ ਦਾ ਕਾਰਨ ਸ਼ੋਰਟ ਸਰਕਿਟ:ਉੱਥੇ ਹੀ ਮੌਕੇ 'ਤੇ ਪਹੁੰਚੇ ਚੌਂਕੀ ਬੱਸ ਸਟੈਂਡ ਦੇ ਪੁਲਿਸ ਅਧਿਕਾਰੀ ਜਿਨਾਂ ਨੇ ਕਿਹਾ ਕਿ ਆਈਡੀਆ ਮਾਰਕੀਟ ਦੇ ਵਿੱਚ ਇੱਕ ਕੱਪੜੇ ਦੀ ਦੁਕਾਨ 'ਤੇ ਅੱਗ ਲੱਗੀ ਹੈ। ਅਸੀਂ ਮੌਕੇ 'ਤੇ ਪਹੁੰਚ ਗਏ ਹਾਂ ਅਤੇ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਨੁਕਸਾਨ ਦਾ ਪਤਾ ਨਹੀਂ ਲੱਗ ਸਕਿਆ ਅੱਗ ਕਾਫੀ ਭਿਆਨਕ ਸੀ। ਦਮਕਲ ਵਿਭਾਗ ਦੇ ਅਧਿਕਾਰੀਆਂ ਵੱਲੋਂ ਅੱਗ 'ਤੇ ਕਾਬੂ ਪਾਇਆ ਜਾ ਰਿਹਾ ਹੈ। ਕਿਹਾ ਕਿ ਸ਼ਾਇਦ ਅੱਗ ਲੱਗਣ ਦਾ ਕਾਰਨ ਸ਼ੋਰਟ ਸਰਕਿਟ ਹੋ ਸਕਦਾ ਹੈ। ਪਰ ਫਿਲਹਾਲ ਇਹ ਨਹੀਂ ਪਤਾ ਲੱਗ ਸਕਿਆ ਕਿ ਕਿੰਨਾ ਨੁਕਸਾਨ ਹੋਇਆ ਹੈ ਇਸ ਤੋਂ ਬਾਅਦ ਹੀ ਪਤਾ ਲੱਗੇਗਾ।

ABOUT THE AUTHOR

...view details