ਪਟਿਆਲਾ:ਭਾਰਤੀ ਜਨਤਾ ਪਾਰਟੀ ਅਤੇ ਉਸਦੇ ਸਹਿਯੋਗੀ ਪਾਰਟੀਆਂ ਦੇ ਵੱਲੋਂ 293 ਸੀਟਾਂ ਹਾਸਿਲ ਕਰਕੇ ਤੇ ਦੇਸ਼ ਦੇ ਵਿੱਚ ਤੀਜੀ ਵਾਰ ਐਨ.ਡੀ.ਏ. ਗਠਬੰਧਨ ਦੀ ਸਰਕਾਰ ਬਣਾਉਣ ਜਾ ਰਹੇ ਹਨ। ਜਿਸ ਤੋਂ ਪਹਿਲਾਂ ਘਨੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਪ੍ਰਦੇਸ਼ ਕਾਰਜ ਕਰਨੀ ਮੈਂਬਰ ਵਿਕਾਸ ਸ਼ਰਮਾ ਵਿੱਕੀ ਘਨੌਰ ਦੀ ਅਗਵਾਈ ਹੇਠ ਇੱਕ ਪ੍ਰੋਗਰਾਮ ਰੱਖਿਆ ਗਿਆ। ਤੀਜੀ ਵਾਰ ਸਰਕਾਰ ਬਣਾਉਣ ਤੇ ਲੱਡੂ ਵੰਡ ਕੇ ਖੁਸ਼ੀ ਜਾਹਿਰ ਕੀਤੀ ਗਈ। ਘਨੌਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਵਧੇ ਗ੍ਰਾਫ ਦੇ ਲਈ ਵਰਕਰਾਂ ਦਾ ਧੰਨਵਾਦ ਸਮਾਗਮ ਵੀ ਰੱਖਿਆ ਗਿਆ।
ਤੀਜੀ ਵਾਰ ਮੋਦੀ ਸਰਕਾਰ:ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਹਲਕਾ ਇੰਚਾਰਜ ਅਤੇ ਪ੍ਰਦੇਸ਼ ਕਾਰਜਕਰਨੀ ਮੈਂਬਰ ਵਿਕਾਸ ਸ਼ਰਮਾ ਨੇ ਲੋਕ ਸਭਾ ਚੋਣਾਂ ਦੇ ਵਿੱਚ ਘਨੌਰ ਦੇ ਵੋਟਰਾਂ ਦੇ ਵੱਲੋਂ ਦਿੱਤੇ ਗਏ ਸਹਿਯੋਗ ਤੇ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਕੇਂਦਰ ਦੇ ਵਿੱਚ ਫਿਰ ਤੋਂ ਤੀਜੀ ਵਾਰ ਮੋਦੀ ਸਰਕਾਰ ਬਣਨ ਜਾ ਰਹੀ ਹੈ। ਇਹ ਵੀ ਕਿਹਾ ਕਿ ਪਟਿਆਲਾ ਸੀਟ ਤੇ ਵੀ ਮਹਾਰਾਣੀ ਪਰਨੀਤ ਕੌਰ ਜਿੱਤ ਹਾਸਲ ਕਰ ਸਕਦੇ ਸੀ। ਪਰੰਤੂ ਸ਼ੰਭੂ ਬਾਰਡਰ ਤੇ ਚੱਲ ਰਹੇ ਕਿਸਾਨੀ ਅੰਦੋਲਨ ਅਤੇ ਘਨੌਰ ਦੇ ਵਿੱਚ ਮ੍ਰਿਤਕ ਕਿਸਾਨ ਸੁਰਿੰਦਰ ਪਾਲ ਸਿੰਘ ਆਕੜੀ ਦੀ ਮੌਤ ਹੋਣ ਕਾਰਨ ਉਨ੍ਹਾਂ ਨੂੰ ਨੁਕਸਾਨ ਚਲਣਾ ਪਿਆ ਹੈ। ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦਾ ਘਨੌਰ ਦੇ ਵਿੱਚ 5000 ਵੋਟਾਂ ਤੋਂ ਵੱਧ ਕੇ 15 ਹਜਾਰ ਵੋਟਾਂ ਤੱਕ ਪਹੁੰਚ ਚੁੱਕੀ ਹੈ ਅਤੇ ਪੰਜਾਬ ਦੇ ਵਿੱਚ ਵੀ ਤੀਸਰੀ ਵੱਡੀ ਪਾਰਟੀ ਉਭਰ ਕੇ ਆਈ ਹੈ ਅਤੇ ਕੁਝ ਵਿਧਾਨ ਸਭਾ ਅਤੇ ਲੋਕ ਸਭਾ ਹਲਕਿਆਂ ਦੇ ਵਿੱਚ ਦੂਸਰੇ ਨੰਬਰ ਤੇ ਵੀ ਆਈ ਹੈ।