ਲੁਧਿਾਆਣਾ: ਜ਼ਿਲ੍ਹਾ ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਅਧੀਨ ਪੈਂਦੇ ਜਨਕਪੁਰੀ ਇਲਾਕੇ ਦੇ ਵਿੱਚ ਚਾਰ ਸਾਲ ਦੀ ਬੱਚੀ ਦੇ ਨਾਲ ਦੁਸ਼ਕਰਮ ਦੀ ਕੋਸ਼ਿਸ਼ ਕਰਨ ਵਾਲੇ ਇੱਕ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਦੱਸ ਦੀਏਏ ਕਿ ਉਕਤ ਮੁਲਜ਼ਮ ਉੱਤੇ ਇਲਜ਼ਾਮ ਹੈ ਕਿ ਮਾਸੂਮ ਬੱਚੀ ਨੂੰ ਟੌਫੀ ਦਾ ਲਾਲਚ ਦੇ ਕੇ ਉਹ ਕਮਰੇ ਵਿੱਚ ਲੈ ਗਿਆ ਅਤੇ ਮੁਲਜ਼ਮ ਵੱਲੋਂ ਕਮਰੇ ਵਿੱਚ ਛੋਟੀ ਬੱਚੀ ਨਾਲ ਹੈਵਾਨੀਅਤ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਲੁਧਿਆਣਾ 'ਚ 4 ਸਾਲ ਦੀ ਬੱਚੀ ਨਾਲ ਰੇਪ ਦੀ ਕੋਸ਼ਿਸ਼ ਕਰਨ ਵਾਲਾ ਕਾਬੂ, ਪੁਲਿਸ ਨੇ ਕੀਤਾ ਮਾਮਲਾ ਦਰਜ - Attempted rape arrested
ਲੁਧਿਆਣਾ ਵਿੱਚ ਇੱਕ 4 ਸਾਲ ਦੀ ਬੱਚੀ ਨਾਲ ਜਬਰ-ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤ ਬੱਚੀ ਅਤੇ ਮੁਲਜ਼ਮ ਦੋਵੇਂ ਪਰਵਾਸੀ ਹਨ।
Published : Jan 31, 2024, 4:35 PM IST
ਆਪਣੇ ਨਾਲ ਹੋ ਰਹੀ ਅਜੀਬ ਹਰਕਤ ਨੂੰ ਵੇਖ ਕੇ ਬੱਚੀ ਨੇ ਰੌਲਾ ਪਾ ਦਿੱਤਾ ਅਤੇ ਮਾਪਿਆਂ ਨੇ ਉਕਤ ਮੁਲਜ਼ਮ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਧਰ ਇਸ ਸਬੰਧ ਵਿੱਚ ਪੁਲਿਸ ਨੇ ਮਾਮਲਾ ਦਰਜ ਕਰ ਮੁਲਜ਼ਮ ਨੂੰ ਜੇਲ੍ਹ ਭੇਜ ਦਿੱਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਸਾਂਝੀ ਕਰਦਿਆਂ ਥਾਣਾ ਡਿਵੀਜ਼ਨ ਨੰਬਰ ਦੋ ਦੇ ਮੁਖੀ ਨੇ ਕਿਹਾ ਕਿ ਬੱਚੀ ਨਾਲ ਦੁਸ਼ਕਰਮ ਦੀ ਕੋਸ਼ਿਸ਼ ਮਾਮਲੇ ਵਿੱਚ ਉਹਨਾਂ ਨੂੰ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਉਹਨਾਂ ਨੇ ਉਕਤ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮੁਲਜ਼ਮ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਦੀ ਸ਼ਨਾਖ਼ਤ ਸੰਗਠਨ ਪ੍ਰਸ਼ਾਦ 28 ਸਾਲ ਵਾਸੀ ਬਰੇਲੀ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਉੱਤੇ ਧਾਰਾ 376 ਏ ਬੀ 511 ਆਈਪੀਸੀ ਐਕਟ ਅਤੇ ਪੋਕਸੋ ਐਕਟ ਲਗਾਇਆ ਗਿਆ ਹੈ।
ਪੀੜਿਤ ਪਰਿਵਾਰ ਵਿਜੇ ਨਗਰ ਲੁਧਿਆਣਾ ਦਾ ਵਸਨੀਕ ਹੈ ਅਤੇ ਪੀੜਤਾ ਦੀ ਮਾਂ ਨੇ ਹੀ ਪੁਲਿਸ ਨੂੰ ਇਸ ਜਾਣਕਾਰੀ ਦਿੱਤੀ ਸੀ। ਪੀੜਤ ਬੱਚੀ ਦੀ ਮਾਂ ਨੇ ਕਿਹਾ ਕਿ ਮੁਲਜ਼ਮ ਸਾਡੇ ਗੁਆਂਢ ਦੇ ਵਿੱਚ ਹੀ ਰਹਿੰਦਾ ਸੀ। ਪੀੜਤ ਦੀਆਂ ਦੋਵੇਂ ਬੇਟੀਆਂ ਨੂੰ ਮੁਲਜ਼ਮ ਵਰਗਲਾ ਕੇ ਨਾਲ ਲੈਕੇ ਚਲਾ ਗਿਆ ਜਦੋਂ ਉਸ ਨੇ ਉਨ੍ਹਾਂ ਨਾਲ ਅਸ਼ਲੀਲ ਹਰਕਤਾਂ ਸ਼ੁਰੂ ਕੀਤੀਆਂ ਤਾਂ ਬੱਚੀ ਨੇ ਰੌਲਾ ਪਾ ਦਿੱਤਾ। ਜਿਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੇ ਇੱਕਠੇ ਹੋਕੇ ਉਸ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰਿਵਾਰ ਨੇ ਛੋਟੀਆਂ ਬੱਚੀਆਂ ਨਾਲ ਕੋਝੀ ਹਰਕਤ ਕਰਨ ਵਾਲੇ ਮੁਲਜ਼ਮ ਖ਼ਿਲਾਫ਼ ਸਖਤ ਕਾਰਵਾਈ ਦੀ ਅਪੀਲ ਕੀਤੀ ਹੈ। ਦੱਸ ਦਈਏ ਮੁਲਜ਼ਮ ਅਤੇ ਪੀੜਤ ਬੱਚੀ ਦਾ ਪਰਿਵਾਰ ਦੋਨੋਂ ਹੀ ਪਰਵਾਸੀ ਹਨ।