ਅੰਮ੍ਰਿਤਸਰ:ਅੰਮ੍ਰਿਤਸਰ 'ਚ ਇੱਕ ਮਾਨਸਿਕ ਤੌਰ 'ਤੇ ਬਿਮਾਰ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਵਿਅਕਤੀ ਦੀ ਉਮਰ 42 ਸਾਲ ਦੀ ਦੱਸੀ ਜਾ ਰਹੀ ਹੈ ਜੋ ਕਿ ਆਪਣੀ ਪਤਨੀ ਅਤੇ ਬੱਚੀ ਦੇ ਨਾਲ ਰਹਿੰਦਾ ਸੀ। ਅਚਾਨਕ ਇਸ ਮੰਦਭਾਗੀ ਖਬਰ ਨਾਲ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਉਥੇ ਹੀ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਕਮਲ ਕੁਮਾਰ ਸ਼ਰਮਾ ਗੋਕੁਲ ਵਿਹਾਰ ਗਲੀ ਵਿਚ ਰਹਿੰਦਾ ਸੀ ਅਤੇ ਸਿਕਊਰਟੀ ਗਾਰਡ ਦੀ ਡਿਊਟੀ ਕਰਦਾ ਸੀ।
ਅੰਮ੍ਰਿਤਸਰ 'ਚ ਡਿਪ੍ਰੇਸ਼ਨ ਦੇ ਸ਼ਿਕਾਰ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ - person suffering from depression - PERSON SUFFERING FROM DEPRESSION
ਅੰਮ੍ਰਿਤਸਰ ਵਿਖੇ ਇੱਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰਿਕ ਮੈਂਬਰਾਂ ਮੁਤਾਬਿਕ ਵਿਅਕਤੀ ਡਿਪ੍ਰੈਸ਼ਨ ਦਾ ਸ਼ਿਕਾਰ ਸੀ ਇਸ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ।
Published : Mar 28, 2024, 4:53 PM IST
ਡਿਪ੍ਰੈਸ਼ਨ ਦਾ ਸ਼ਿਕਾਰ ਸੀ ਮ੍ਰਿਤਕ :ਪਰਿਵਾਰ ਨੇ ਦੱਸਿਆ ਕਿ ਕਾਫੀ ਸਮੇਂ ਤੋਂ ਡਿਪ੍ਰੈਸ਼ਨ 'ਚ ਹੋਣ ਕਾਰਨ ਉਸ ਦੀਆਂ ਦਵਾਈਆਂ ਚੱਲ ਰਹੀਆਂ ਸੀ। ਬੀਤੇ ਕੁਝ ਦਿਨ ਪਹਿਲਾ ਇਸਦੀ ਪਤਨੀ ਰਾਜੀ ਖੁਸ਼ੀ ਆਪਣੇ ਪੇਕੇ ਗਈ ਸੀ। ਪਰ ਅੱਜ ਅਚਾਨਕ ਹੀ ਕਮਲ ਕੁਮਾਰ ਵੱਲੋਂ ਆਤਮਹੱਤਿਆਂ ਕਰ ਲਈ ਗਈ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕੀ ਦੋਵਾਂ ਪਤੀ ਪਤਨੀ ਦਾ ਆਪਸ 'ਚ ਕੋਈ ਝਗੜਾ ਨਹੀਂ ਸੀ। ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਪਤਨੀ ਵੱਲੋਂ ਦਰਵਾਜਾ ਖੜਕਾਇਆ ਗਿਆਂ ਪਰ ਕਿਸੇ ਨੇ ਦਰਵਾਜਾ ਨਹੀਂ ਖੋਲਿਆ। ਜਿਸ ਤੋਂ ਬਾਅਦ ਗੁਆਂਢੀਆਂ ਵੱਲੋਂ ਕੰਦ ਟੱਪ ਕੇ ਦੇਖਿਆ ਗਿਆ ਤਾਂ ਪਤਾ ਲੱਗਾ ਕਿ ਕਮਲ ਸ਼ਰਮਾ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ।
- ਭਾਜਪਾ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ 'ਆਪ' ਪਾਰਟੀ ਦੀ ਕੀਤੀ ਸ਼ਿਕਾਇਤ, ਸਖ਼ਤ ਕਾਰਵਾਈ ਦੀ ਮੰਗ - BJP complained about AAP
- ਪੰਜਾਬ ਦੇ ਪਾਣੀ ਅਤੇ ਖੇਤੀ ਸੰਕਟ ਨੂੰ ਲੈ ਕੇ ਅੱਗੇ ਆਏ ਐਡਵੋਕੇਟ ਫ਼ੂਲਕਾ, ਆਪਣੇ ਖੇਤ 'ਚ ਕਰ ਰਹੇ ਹਨ ਵੱਖਰੀ ਵਿਧੀ ਨਾਲ ਖੇਤੀ - water and agriculture crisis Punjab
- ਹੁਣ ਪੰਜਾਬ 'ਚ ਸ਼ਰਾਬ ਨੀਤੀ 'ਤੇ ਸਿਆਸਤ; ਵਿਰੋਧੀਆਂ ਦਾ ਸਵਾਲ - ਸੰਗਰੂਰ ਸ਼ਰਾਬ ਕਾਂਡ ਦਾ ਜ਼ਿੰਮੇਵਾਰ ਕੌਣ, ਦੁੱਚਿਤੀ 'ਚ ਕਾਂਗਰਸ - Punjab Excise Policy
ਪੁਲਿਸ ਕਰ ਰਹੀ ਮਾਮਲੇ ਦੀ ਪੜਤਾਲ :ਫਿਲਹਾਲ ਪੁਲਿਸ ਦੇ ਦੱਸਣ ਮੁਤਾਬਕ ਘਰ ਵਿੱਚ ਕਿਸੇ ਵੀ ਤਰਾਂ ਦਾ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਪੁਲਿਸ ਅਧਿਕਾਰੀ ਨੇ ਕਿਹਾ ਕੀ ਫਿਲਹਾਲ ਬੋਡੀ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ। ਇਸ ਮੌਕੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਦੇ ਨਾਲ ਕਮਲ ਕੁਮਾਰ ਹੈ ਤੇ ਉਹ ਡਿਪਰੈਸ਼ਨ ਵਿੱਚ ਰਹਿੰਦਾ ਸੀ। ਜਿਸਦੀ ਦਵਾਈ ਵੀ ਚੱਲ ਰਹੀ ਸੀ। ਉਸ ਦੀ ਇੱਕ ਬੇਟੀ ਵੀ ਹੈ ਉਹਨਾਂ ਕਿਹਾ ਕਿ ਘਰ ਵਿੱਚ ਕੋਈ ਵੀ ਲੜਾਈ ਝਗੜਾ ਨਹੀਂ ਸੀ ਸਿਰਫ ਉਸਦੀ ਡਿਪਰੈਸ਼ਨ ਦੀ ਦਵਾਈ ਚੱਲਦੀ ਪਈ ਸੀ ਲੱਗਦਾ ਕਿ ਉਸਨੇ ਦਵਾਈ ਨਾ ਖਾਣ ਕਰਕੇ ਇਹ ਉਹ ਡਿਪ੍ਰੈਸ਼ਨ ਵਿੱਚ ਚਲਾ ਗਿਆ ਤੇ ਆਪਣੇ ਆਪ ਨੂੰ ਫਾਹਾ ਲਗਾ ਲਿਆ।