ਅੰਮ੍ਰਿਤਸਰ : ਅੰਮ੍ਰਿਤਸਰ ਦੇ ਬਟਾਲਾ ਰੋਡ 'ਤੇ ਰਾਧੇ ਕਿਸ਼ਨ ਮੈਡੀਸਿਟੀ ਹਸਪਤਾਲ ਵਿਖੇ ਪੈਸਿਆਂ ਨੂੰ ਲੈ ਕੇ ਮਰੀਜ ਦਾ ਪਰਿਵਾਰ ਅਤੇ ਡਾਕਟਰ ਆਹਮੋ ਸਾਹਮਣੇ ਹੋ ਗਏ। ਪਹਿਲੇ ਪੈਸੇ ਨੂੰ ਲੈ ਕੇ ਬਹਿਸਬਾਜ਼ੀ ਹੋਈ ਫਿਰ ਗੱਲ ਪੁਲਿਸ ਤੱਕ ਵੀ ਪਹੂੰਚੀ। ਮਾਮਲੇ ਸਬੰਧੀ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੇ ਪਿਤਾ ਦਾ ਬ੍ਰੇਨ ਦਾ ਆਪ੍ਰੇਸ਼ਨ ਹੋਣਾ ਸੀ ਜਿਸ ਲਈ ਡਾਕਟਰਾਂ ਨੇ ਪਹਿਲਾਂ 40 ਹਾਜਰ ਦਾ ਪੈਕੇਜ ਕੀਤਾ ਸੀ। ਜਿਸ ਤੋਂ ਬਾਅਦ ਥੋੜਾ-ਥੋੜਾ ਕਰਕੇ ਬਿੱਲ ਲੱਖ ਰੁਪਏ ਦੇ ਕਰੀਬ ਬਣਾ ਦਿੱਤਾ ਅਤੇ ਹੁਣ 1 ਲੱਖ ਰੁਪਏ ਦਾ ਹੋਰ ਬਿੱਲ ਬਣਾ ਦਿੱਤਾ ਹੈ। ਜੋ ਕਿ ਪਰਿਵਾਰ ਨਹੀਂ ਦੇ ਸਕਦਾ ਕਿਉਂਕਿ ਬਿੱਲ ਲੋੜ ਤੋਂ ਵੱਧ ਹੈ ਅਤੇ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਹਿਸਾਬ ਵੀ ਨਹੀਂ ਦਿੱਤਾ ਜਾ ਰਿਹਾ।
ਅੰਮ੍ਰਿਤਸਰ ਵਿੱਚ ਇਲਾਜ ਅਧੀਨ ਮਰੀਜ ਨੇ ਹਸਪਤਾਲ ਪ੍ਰਸ਼ਾਸਨ ਉੱਤੇ ਵੱਧ ਬਿੱਲ ਵਸੂਲਣ ਦੇ ਲਾਏ ਇਲਜ਼ਾਮ - Amritsar hospital and patient
AMRITSAR HOSPITAL AND PATIENT : ਅੰਮ੍ਰਿਤਸਰ ਵਿਖੇ ਇਲਾਜ ਦੌਰਾਨ ਡਾਕਟਰਾਂ ਵੱਲੋਂ ਵੱਧ ਪੈਸੇ ਲਏ ਜਾਣ ਨੂੰ ਲੈਕੇ ਪਰਿਵਾਰ ਨੇ ਰੋਸ ਜਤਾਇਆ ਹੈ। ਇਸ ਨੂੰ ਲੈਕੇ ਪੁਲਿਸ ਤੱਕ ਵੀ ਮਾਮਲਾ ਪਹੁੰਚਿਆ। ਪਰਿਵਾਰ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਨੇ ਪਹਿਲਾਂ ਘੱਟ ਪੈਸੇ ਕਿਹਾ ਸੀ ਪਰ ਅਚਾਨਕ ਬਿੱਲ ਲੱਖਾਂ ਤੱਕ ਪਹੁੰਚਾ ਦਿੱਤਾ।
Published : May 12, 2024, 10:46 AM IST
ਡਾਕਟਰਾਂ ਨੇ ਬੁਲਾਈ ਪੁਲਿਸ:ਪਰਿਵਾਰ ਨੇ ਕਿਹਾ ਕਿ ਜਦੋਂ ਅਸੀਂ ਬਿੱਲ ਦਾ ਹਿਸਾਬ ਮੰਗਿਆ ਤਾਂ ਹਸਪਤਾਲ ਵਾਲਿਆਂ ਨੇ ਪੁਲਿਸ ਵੀ ਬੁਲਾ ਲਈ ਪਰ ਇਸ ਮੌਕੇ ਪੁਲਿਸ ਨੇ ਵੀ ਮੌਕੇ 'ਤੇ ਪੂਜ ਕੇ ਪਰਿਵਾਰ ਅਤੇ ਮੀਡਿਆ ਨਾਲ ਬਦਤਮੀਜ਼ੀ ਕੀਤੀ ਅਤੇ ਮੌਕੇ ਤੋਂ ਬਿਨਾ ਗੱਲ ਕੀਤੇ ਚਲੇ ਗਏ। ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਸਾਡਾ ਆਯੁਸ਼ਮਾਨ ਕਾਰਡ ਵੀ ਬਣਿਆ ਹੋਇਆ ਹੈ ਪਰ ਆਯੁਸ਼ਮਾਨ ਕਾਰਡ 'ਤੇ ਡਾਕਟਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਸੁਵਿਧਾਵਾਂ ਉਪਲਬਧ ਨਹੀਂ ਹਨ। ਜਿਸਦੇ ਚਲਦੇ ਅਸੀਂ ਹੁਣ ਤੱਕ ਸਵਾ ਲੱਖ ਰੁਪਏ ਤੱਕ ਦਾ ਬਿੱਲ ਅਦਾ ਕਰ ਚੁੱਕੇ ਹਾਂ ਤੇ ਲੱਖ ਦੇ ਕਰੀਬ ਡਾਕਟਰ ਵੱਲੋਂ ਹੋਰ ਬਿੱਲ ਬਣਾਇਆ ਗਿਆ ਹੈ। ਜੋ ਅਸੀਂ ਦੇਣ 'ਚ ਅਸਮਰਥ ਹਾਂ ਅਸੀਂ ਚਾਹੁੰਦੇ ਹਾਂ ਕਿ ਡਾਕਟਰ ਨੂੰ ਸਾਡੇ ਮਰੀਜ਼ ਸਹੀ ਇਲਾਜ ਕੀਤਾ ਜਾਵੇ । ਜੇਕਰ ਕੱਲ ਨੂੰ ਕੋਈ ਮਰੀਜ਼ ਨੂੰ ਗੱਲਬਾਤ ਹੁੰਦੀ ਹੈ ਤੇ ਉਸਦਾ ਜਿੰਮੇਵਾਰ ਹਸਪਤਾਲ ਪ੍ਰਸ਼ਾਸਨ ਹੋਵੇਗਾ ।
ਹਸਪਤਾਲ ਪ੍ਰਸ਼ਾਸਨ ਨੇ ਦਿੱਤੀ ਸਫਾਈ: ਉਥੇ ਹੀ ਹਸਪਤਾਲ ਦੇ ਡਾਕਟਰ ਰਮਨ ਕੁਮਾਰ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਮਰੀਜ਼ ਬਲਵਿੰਦਰ ਸਿੰਘ ਸਾਡੇ ਕੋਲ ਆਇਆ ਸੀ ਤੇ ਇਸ ਨੂੰ ਬ੍ਰੇਨ ਹੈਮਰੇਜ ਸੀ। ਜਿਸ ਦਾ ਅਸੀਂ ਇਲਾਜ ਕੀਤਾ ਉਹਨਾਂ ਕਿਹਾ ਕਿ ਹੁਣ ਤੱਕ ਇਸ ਮਰੀਜ਼ 'ਤੇ ਪੌਣੇ ਦੋ ਲੱਖ ਰੁਪਏ ਦੇ ਕਰੀਬ ਖਰਚਾ ਆ ਚੁੱਕਾ ਹੈ ਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਇੱਕ ਲੱਖ ਰੁਪਿਆ ਦਿੱਤਾ ਹੈ। ਜਦਕਿ ਅਸੀਂ ਸਾਰੀ ਜਾਣਕਾਰੀ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੂੰ ਦਿੰਦੇ ਰਹੇ ਹਾਂ। ਜੋ ਵੀ ਮਰੀਜ਼ ਦੇ ਉੱਤੇ ਦਵਾਈਆਂ ਦਾ ਖਰਚ ਆਉਂਦਾ ਰਿਹਾ ਉਹ ਵੀ ਜਾਣਕਾਰੀ ਅਸੀਂ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਨੂੰ ਦਿੰਦੇ ਰਹੇ ਹਾਂ ਹੁਣ ਮਰੀਜ਼ ਦੇ ਪਰਿਵਾਰਿਕ ਮੈਂਬਰ ਪੈਸੇ ਦੇਣ ਤੋਂ ਇਨਕਾਨੀ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਜੋ ਵੀ ਬੰਦਾ ਬਿੱਲ ਹੈ ਉਹ ਹਸਪਤਾਲ ਦਾ ਉਸ ਨੂੰ ਦਿੱਤਾ ਜਾਵੇ ਤਾਂ ਕਿ ਹਸਪਤਾਲ ਨੂੰ ਵੀ ਕੋਈ ਪੈਸੈ ਦਾ ਨੁਕਸਾਨ ਨਾ ਹੋਵੇ।