ਨਾਬਾਲਿਗ ਨਾਲ ਹੋਈਆਂ ਅਸ਼ਲੀਲ ਹਰਕਤਾਂ (ETV BHARAT) ਪਠਾਨਕੋਟ: ਮਾਂ ਅਤੇ ਧੀ ਦਾ ਰਿਸ਼ਤਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਪਰ ਪਠਾਨਕੋਟ ਵਿਖੇ ਇੱਕ ਸ਼ਰਮਸਾਰ ਕਰਨ ਵਾਲਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਪਠਾਨਕੋਟ ਦੀ ਰਹਿਣ ਵਾਲੀ ਇੱਕ 13 ਸਾਲ ਦੀ ਨਾਬਾਲਿਗ ਲੜਕੀ ਦੇ ਨਾਲ ਘਿਨਾਉਣੀ ਅਸ਼ਲੀਲ ਹਰਕਤਾਂ ਕੀਤੀਆਂ ਜਾ ਰਹੀਆਂ ਸਨ। ਦੱਸਿਆ ਜਾ ਰਿਹਾ ਕਿ ਮੁਲਜ਼ਮ ਪਿਛਲੇ ਇਕ ਮਹੀਨੇ ਤੋਂ ਬੱਚੀ ਨਾਲ ਅਸ਼ਲੀਲ ਹਰਕਤਾਂ ਕਰ ਰਿਹਾ ਸੀ।
ਨਾਬਾਲਿਗ ਬੱਚੀ ਦਾ ਸ਼ਰੀਰਕ ਸੋਸ਼ਣ:ਮਿਲੀ ਜਾਣਕਾਰੀ ਅਨੁਸਾਰ ਇਹ ਅਸ਼ਲੀਲ ਹਰਕਤਾਂ ਕਰਨ ਵਾਲਾ ਕੋਈ ਹੋਰ ਨਹੀਂ ਬਲਕਿ ਪੀੜਿਤ ਲੜਕੀ ਦੀ ਮਾਂ ਦਾ ਪ੍ਰੇਮੀ ਸੀ, ਜਿਸ ਦੇ ਨਾਲ ਪੀੜਿਤ ਲੜਕੀ ਦੀ ਮਾਂ ਰਹ ਰਹੀ ਸੀ। ਇਹ ਪੀੜਤ ਬੱਚੀ ਵੀ ਆਪਣੇ ਪਿਤਾ ਤੋਂ ਅਲੱਗ ਆਪਣੀ ਮਾਂ ਨਾਲ ਹੀ ਰਹ ਰਹੀ ਸੀ, ਜਿਥੇ ਮੁਲਜ਼ਮ ਵਲੋਂ ਉਸ ਨੂੰ ਸ਼ਰੀਰਕ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ। ਜਦੋਂ ਉਸ ਦੇ ਨਾਲ ਹੱਦ ਤੋਂ ਵੱਧ ਅਸ਼ਲੀਲ ਹਰਕਤਾਂ ਉਸ ਦੀ ਮਾਂ ਦੇ ਪ੍ਰੇਮੀ ਵਲੋਂ ਕੀਤਿਆਂ ਜਾਣ ਲੱਗੀਆਂ ਤਾਂ ਉਸ ਨੇ ਇਸਦੀ ਜਾਣਕਾਰੀ ਆਪਣੇ ਪਿਤਾ ਨੂੰ ਦਿੱਤੀ।
ਬੱਚੀ ਦਾ ਕਰਵਾਇਆ ਮੈਡੀਕਲ: ਜਿਸ ਤੋਂ ਬਾਅਦ ਬੱਚੀ ਦੇ ਪਿਤਾ ਨੇ ਇਸ ਪੂਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਵਲੋਂ ਪੀੜਤ ਲੜਕੀ ਦਾ ਪਠਾਨਕੋਟ ਦੇ ਸਰਕਾਰੀ ਹਸਪਤਾਲ ਵਿਖੇ ਮੈਡੀਕਲ ਕਰਵਾਇਆ ਗਿਆ ਅਤੇ ਪੀੜਤ ਬੱਚੀ ਦੇ ਬਿਆਨਾਂ 'ਤੇ ਪੁਲਿਸ ਵਲੋਂ ਕਾਰਵਾਈ ਸ਼ੁਰੂ ਕਰ ਦਿਤੀ ਗਈ ਹੈ। ਫਿਲਹਾਲ ਪੀੜਤ ਬੱਚੀ ਦੀ ਮਾਂ ਅਤੇ ਉਸ ਦਾ ਪ੍ਰੇਮੀ ਪੁਲਿਸ ਵੱਲੋਂ ਫਰਾਰ ਦੱਸੇ ਜਾ ਰਹੇ ਹਨ।
ਪਿਤਾ ਵਲੋਂ ਇਨਸਾਫ਼ ਦੀ ਮੰਗ:ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਬੱਚੀ ਦੀ ਚਾਚੀ ਅਤੇ ਉਸ ਦੇ ਪਿਤਾ ਨੇ ਦੱਸਿਆ ਕਿ ਪੀੜਤ ਬੱਚੀ ਅਤੇ ਉਸ ਦੀ ਮਾਂ ਪਿਛਲੇ ਇੱਕ ਮਹੀਨੇ ਤੋਂ ਅਲੱਗ ਰਹਿ ਰਹੇ ਸੀ ਕਿਉਂਕਿ ਉਸ ਦੀ ਮਾਂ ਆਪਣੇ ਪ੍ਰੇਮੀ ਦੇ ਨਾਲ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਉਸ ਦਾ ਪ੍ਰੇਮੀ ਨਾਬਾਲਿਗ ਬੱਚੀ ਦੇ ਨਾਲ ਸ਼ਰੀਰਕ ਅਸ਼ਲੀਲ ਹਰਕਤਾਂ ਕਰ ਰਿਹਾ ਸੀ, ਜਿਸ ਦੀ ਜਾਣਕਾਰੀ ਪੀੜਤ ਬੱਚੀ ਨੇ ਆਪਣੇ ਪਿਤਾ ਨੂੰ ਦਿੱਤੀ ਅਤੇ ਪੀੜਤ ਬੱਚੀ ਦੇ ਪਿਤਾ ਨੇ ਪੁਲਿਸ ਕੋਲੋਂ ਇਨਸਾਫ ਦੀ ਗੁਹਾਰ ਲਗਾਈ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਜਿਸ ਵਿਅਕਤੀ ਵੱਲੋਂ ਬੱਚੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਗਈਆਂ ਹਨ, ਉਸ ਦੇ ਉੱਪਰ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਪੁਲਿਸ ਨੇ ਆਖੀ ਜਾਂਚ ਦੀ ਗੱਲ: ਉਧਰ ਮੌਕੇ 'ਤੇ ਪੁੱਜੇ ਪੁਲਿਸ ਅਧਿਕਾਰੀ ਦੇ ਨਾਲ ਜਦੋਂ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਹੈ। ਉਨ੍ਹਾਂ ਕਿਹਾ ਕਿ ਪੀੜਤ ਬੱਚੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਬੱਚੀ ਦਾ ਮੈਡੀਕਲ ਵੀ ਕਰਵਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਬਖਸ਼ਿਆ ਨਹੀਂ ਜਾਵੇਗਾ।