ਲੁਧਿਆਣਾ : ਲੁਧਿਆਣਾ ਦੇ ਲਾਡੋਵਾਲ ਨੇੜੇ ਪੈਂਦੇ ਹੇਮਕੁੰਟ ਪੇਪਰ ਮਿਲ ਦੇ ਵਿੱਚ ਅੱਜ ਦੁਪਹਿਰ ਭਿਆਨਕ ਅੱਗ ਲੱਗ ਗਈ, ਜਿਸ ਕਰਕੇ ਫੈਕਟਰੀ ਦੇ ਵਿੱਚ ਪਰਾਲੀ ਦੇ ਲੱਗੇ ਹੋਏ ਅੰਬਾਰਾ ਨੂੰ ਅੱਗ ਲੱਗ ਗਈ ਅਤੇ ਸਾਰੀ ਹੀ ਫੈਕਟਰੀ ਅੱਗ ਦੀ ਲਪੇਟ ਵਿੱਚ ਆ ਗਈ, ਜਿਸ ਕਰਕੇ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅੱਗ ਲੱਗਣ ਤੋਂ ਤੁਰੰਤ ਬਾਅਦ ਅੱਗ ਬੁਝਾਓ ਅਮਲੇ ਨੂੰ ਸੂਚਿਤ ਕੀਤਾ ਗਿਆ ਤੇ ਅੱਧੇ ਘੰਟੇ ਬਾਅਦ ਫਾਇਰ ਬ੍ਰਿਗੇਡ ਨੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਉਣਾ ਸ਼ੁਰੂ ਕੀਤਾ। ਦੱਸ ਦਈਏ ਕਿ ਹੁਣ ਤੱਕ ਤਿੰਨ ਤੋਂ ਚਾਰ ਗੱਡੀਆਂ ਲਿਆਂਦੀਆਂ ਜਾ ਚੁੱਕੀਆਂ ਹਨ ਅਤੇ ਬਾਹਰ ਲੱਗੇ ਟਿਊਬਲ ਤੋਂ ਪਾਣੀ ਲੈ ਕੇ ਅੱਗ ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ। ਫੈਕਟਰੀ ਦੇ ਵਿੱਚ ਪਰਾਲੀ ਭਰੀ ਹੋਈ ਸੀ, ਜਿਸ ਕਰਕੇ ਅੱਗ ਤੇ ਕਾਬੂ ਪਾਉਣ ਦੇ ਵਿੱਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾ ਰੁੱਖ ਲਗਾਤਾਰ ਤੇਜ਼ ਹੋ ਰਿਹਾ ਹੈ, ਜਿਸ ਕਰਕੇ ਜਿੰਨੀ ਅੱਗ ਬੁਝਾਈ ਜਾਂਦੀ ਹੈ, ਓਨੀ ਹੋਰ ਸੁਲਗ ਜਾਂਦੀ ਹੈ।
ਪਿਛਲੇ ਦੋ ਮਹੀਨਿਆਂ ਤੋਂ ਫੈਕਟਰੀ ਵਿੱਚ ਕੰਮ ਬੰਦ ਸੀ: ਇਸ ਮੌਕੇ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਉਹ ਇੱਥੇ ਕਾਗਜ਼ ਬਣਾਉਣ ਦਾ ਕੰਮ ਕਰਦੇ ਹਨ ਅਤੇ ਬੋਇਲਰ ਜਲਾਉਣ ਦੇ ਲਈ ਉਹ ਪਰਾਲੀ ਦੀ ਵਰਤੋਂ ਕਰਦੇ ਹਨ ਕਿਉਂਕਿ ਸਰਕਾਰ ਨੇ ਕੋਇਲਾ ਬੰਦ ਕੀਤਾ ਹੋਇਆ ਹੈ ਕੋਇਲੇ ਤੇ ਪਾਬੰਦੀ ਹੈ ਅਤੇ ਇਸ ਕਰਕੇ ਉਹਨਾਂ ਨੇ ਪਰਾਲੀ ਲਿਆ ਕੇ ਰੱਖੀ ਹੋਈ ਸੀ, ਜਿਸ ਨਾਲ ਬੋਇਲਰ ਚਲਾਇਆ ਜਾਂਦਾ ਸੀ ਪਰ ਅੱਜ ਦੁਪਹਿਰ ਜਦੋਂ ਉਹ ਫੈਕਟਰੀ ਦੇ ਵਿੱਚ ਮੌਜੂਦ ਸਨ, ਉਦੋਂ ਇੱਕ ਮਜ਼ਦੂਰ ਨੇ ਆ ਕੇ ਉਹਨਾਂ ਨੂੰ ਦੱਸਿਆ ਕਿ ਅੱਗ ਲੱਗ ਗਈ ਹੈ, ਜਿਸ ਤੋਂ ਬਾਅਦ ਚਾਰ ਤੋਂ ਪੰਜ ਲੋਕਾਂ ਨੇ ਅੱਗ ਦੇ ਕਾਬੂ ਪਾਉਣ 'ਤੇ ਕੋਸ਼ਿਸ਼ ਕੀਤੀ ਪਰ ਕਾਬੂ ਨਹੀਂ ਪਾ ਸਕੇ, ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਉਹਨਾਂ ਕਿਹਾ ਕਿ ਸੁੱਖ ਦੀ ਗੱਲ ਇਹ ਹੈ ਕਿ ਪਿਛਲੇ ਇੱਕ ਦੋ ਮਹੀਨੇ ਤੋਂ ਫੈਕਟਰੀ ਦੇ ਵਿੱਚ ਕੰਮ ਬੰਦ ਸੀ ਕਿਉਂਕਿ ਫੈਕਟਰੀ ਨੂੰ ਰੈਨੋਵੇਟ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਰਕੇ ਕੋਈ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
- ਅੱਠਵੀਂ ਕਲਾਸ ਦੇ ਨਤੀਜੇ 'ਚੋਂ ਵਿਦਿਆਰਥਣ ਕਰਿਤਕਾ ਨੇ ਮਾਰੀ ਬਾਜ਼ੀ, ਪੰਜਾਬ ਵਿੱਚੋਂ 125ਵਾਂ ਰੈਂਕ ਅਤੇ ਜ਼ਿਲ੍ਹਾ ਕਪੂਰਥਲਾ 'ਚੋਂ 4 ਸਥਾਨ ਕੀਤਾ ਹਾਸਿਲ - 8th class result declared
- ਵਿਰੋਧੀਆਂ ਦੇ ਕਿਲੇ ਨੂੰ ਸੰਨ੍ਹ ਲਾ ਰਹੇ CM ਮਾਨ! ਅਕਾਲੀ ਦਲ ਤੇ ਕਾਂਗਰਸ ਦੇ ਇੰਨ੍ਹਾਂ ਲੀਡਰਾਂ ਨੂੰ ਪਾਰਟੀ 'ਚ ਕੀਤਾ ਸ਼ਾਮਲ - Lok Sabha Elections
- ਬਲੈਕਮੇਲ ਕਰਨ ਦੇ ਦੋਸ਼ ਵਿੱਚ ਬਠਿੰਡਾ ਪੁਲਿਸ ਨੇ ਸ਼ਿਵ ਸੈਨਾ ਆਗੂ ਕੀਤਾ ਗ੍ਰਿਫਤਾਰ - Shiv Sena leader arrested