ਪੰਜਾਬ

punjab

ETV Bharat / state

ਤਰਨਤਾਰਨ ਦੇ ਪਿੰਡ ਮੁੰਡਾਪਿੰਡ ਦੇ ਰਹਿਣ ਵਾਲੇ ਕਿਸਾਨ ਨੇ ਦੱਸੀ ਦਾਸਤਾਨ, ਬੀਤੇ ਦਿਨ ਆਏ ਹੜ ਨੇ ਜ਼ਮੀਨ ਨੂੰ ਕਰ ਦਿੱਤਾ ਤਬਾਹ - flood destroyed the land - FLOOD DESTROYED THE LAND

The flood destroyed the land: ਤਰਨਤਾਰਨ ਦੇ ਪਿੰਡ ਮੁੰਡਾਪਿੰਡ ਦੇ ਰਹਿਣ ਵਾਲੇ ਕਿਸਾਨ ਨੇ ਦੱਸੀ ਆਪਣੀ ਦਾਸਤਾਨ ਕਿ ਬੀਤੇ ਸਮੇਂ ਵਿੱਚ ਆਏ ਹੜ ਨੇ ਗਰੀਬ ਕਿਸਾਨ ਦੀ ਜ਼ਮੀਨ ਨੂੰ ਤਬਾਹ ਕਰ ਦਿੱਤਾ ਸੀ। ਪੜ੍ਹੋ ਪੂਰੀ ਖਬਰ...

flood destroyed the land
ਹੜ ਨੇ ਗਰੀਬ ਕਿਸਾਨ ਦੀ ਜ਼ਮੀਨ ਨੂੰ ਕੀਤਾ ਤਬਾਹ (Etv Bharat Tarn Taran)

By ETV Bharat Punjabi Team

Published : May 10, 2024, 5:09 PM IST

ਹੜ ਨੇ ਗਰੀਬ ਕਿਸਾਨ ਦੀ ਜ਼ਮੀਨ ਨੂੰ ਕੀਤਾ ਤਬਾਹ (Etv Bharat Tarn Taran)

ਤਰਨਤਾਰਨ: ਬੀਤੇ ਸਮੇਂ ਵਿੱਚ ਆਏ ਹੜ ਨੇ ਗਰੀਬ ਕਿਸਾਨ ਦੀ ਜ਼ਮੀਨ ਨੂੰ ਤਬਾਹ ਕਰ ਦਿੱਤਾ ਗਿਆ ਸੀ। ਬਹੁਤ ਭਰੇ ਮਨ ਨਾਲ ਕਿਸਾਨ ਨੇ ਆਪਣੀ ਜ਼ਮੀਨ ਦੇ ਵਿਚ ਬੈਠ ਕੇ ਸਾਰੀ ਦਾਸਤਾਨ ਦੱਸੀ ਹੈ। ਰੋਟੀ ਤੋਂ ਆਤਰ ਹੋਏ ਕਿਸਾਨ ਨੇ ਮਦਦ ਦੀ ਗੁਹਾਰ ਲਾਈ ਹੈ।

ਅਸੀ ਰੋਟੀ ਖਾਣ ਤੋਂ ਆਤਰ ਹੋ ਗਏ ਹੈ :ਇੱਥੇ ਨੇੜੇ ਹੀ ਪਿੰਡ ਮੁੰਡਾਪਿੰਡ ਦੇ ਰਹਿਣ ਵਾਲੇ ਕਿਸਾਨ ਪ੍ਰਗਟ ਸਿੰਘ ਨੇ ਦੱਸਿਆ ਕਿ ਹੜ ਆਉਣ ਕਾਰਨ ਸਾਡੇ ਖੇਤਾਂ ਵਿੱਚ 5 ਫੁੱਟ ਤੋ ਉੱਪਰ ਰੇਤਾ ਚੜ ਗਿਆ, ਕਮਰੇ ਵਿੱਚ ਦੱਬੇ ਗਏ ਹਨ ਅਤੇ ਬੋਰ ਵੀ ਖਰਾਬ ਹੋ ਗਿਆ। ਸਾਡੇ ਕੋਲ ਇਹੀ ਜਮੀਨ ਹੈ। ਅਸੀ ਰੋਟੀ ਖਾਣ ਤੋਂ ਆਤਰ ਹੋ ਗਏ ਆ ! ਸਾਡਾ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਹੈ। ਸਾਡੀਆਂ ਦੋ ਫਸਲਾ ਬਰਾਬਦ ਹੋ ਚੁੱਕੀਆ ਹਨ। ਸਾਡੇ ਕੋਲ ਕੁਝ ਵੀ ਨਹੀ ਬਚਿਆ।

ਸਮਾਜ ਸੇਵੀ ਵੀਰਾ ਨੂੰ ਅਪੀਲ :ਕਿਸਾਨ ਨੇ ਕਿਹਾ ਕਿ ਅਸੀ ਸਮਾਜ ਸੇਵੀ ਵੀਰਾਂ ਨੂੰ ਅਪੀਲ ਕਰਦੇ ਆ ਕਿ ਸਾਡੇ ਖੇਤ ਵਿੱਚੋਂ ਰੇਤਾ ਚੁੱਕਣ ਲਈ ਮੱਦਦ ਕੀਤੀ ਜਾਵੇ। ਸਾਡੇ ਕੋਲ ਟਰੈਕਟਰ ਵਿੱਚ ਤੇਲ ਪਵਾਉਣ ਲਈ ਵੀ ਪੈਸੇ ਨਹੀਂ ਹਨ। ਅਸੀ ਕੀ ਕੰਮ ਕਰੀਏ ਸਰਕਾਰ ਵੱਲੋਂ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ, ਨਾ ਕੋਈ ਮਦਦ ਕੀਤੀ ਗਈ ਆ। ਜੇ ਰੇਤ ਨਾ ਚੁੱਕੀ ਗਈ ਤਾਂ ਅਸੀ ਇਸ ਵਾਰ ਦੀ ਫਸਲ ਵੀ ਨਹੀਂ ਬੀਜ ਸਕਾਂਗੇ। ਸਾਡੇ ਨੇੜੇ ਕਾਫੀ ਲੋਕਾਂ ਨੇ ਜਮੀਨ ਆਪਣੀ ਰੇਤ ਚੁੱਕ ਕੇ ਬਣਾ ਲਈ ਪਰ ਸਾਡੇ ਕੋਲ ਪੈਸੇ ਨਾ ਹੋਣ ਕਰਕੇ ਕੁਝ ਵੀ ਨਹੀ ਹੋ ਸਕਦਾ। ਅਸੀ ਐਨ.ਆਰ.ਆਈ. ਵੀਰਾ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੀ ਮੱਦਦ ਕੀਤੀ ਜਾਵੇ।

ABOUT THE AUTHOR

...view details