ਪੰਜਾਬ

punjab

ETV Bharat / state

ਲੁਧਿਆਣ ਦੇ ਢੋਲੇਵਾਲ ਪੁਲ ਨੇੜਿਓ ਮਿਲੀ ਸਿਰ ਕਟੀ ਲਾਸ਼, ਪੁਲਿਸ ਕਰ ਰਹੀ ਮਾਮਲੇ ਦੀ ਜਾਂਚ - decapitated body found in Ludhiana - DECAPITATED BODY FOUND IN LUDHIANA

Ludhiana Crime News: ਲੁਧਿਆਣਾ ਦੇ ਢੋਲੇਵਾਲ ਪੁਲ ਨੇੜਿਓਂ ਸਿਰ ਕਟੀ ਲਾਸ਼ ਬਰਾਮਦ ਹੋਣ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ਉੱਤੇ ਪਹੁੰਚੀ ਪੁਲਿਸ ਵੱਲੋਂ ਲਾਸ਼ ਕਬਜ਼ੇ ਵਿੱਚ ਲੈਕੇ ਕਾਰਵਾਈ ਆਰੰਭੀ ਗਈ ਹੈ।

decapitated body was found near Dholewal bridge
ਲੁਧਿਆਣ ਦੇ ਢੋਲੇਵਾਲ ਪੁਲ ਨੇੜਿਓ ਮਿਲੀ ਸਿਰ ਕਟੀ ਲਾਸ਼

By ETV Bharat Punjabi Team

Published : Apr 11, 2024, 12:51 PM IST

ਢੋਲੇਵਾਲ ਪੁਲ ਨੇੜਿਓ ਮਿਲੀ ਸਿਰ ਕਟੀ ਲਾਸ਼

ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇੱਕ ਲਵਾਰਿਸ ਬੈਗ ਵਿੱਚੋਂ ਪੁਲਿਸ ਨੇ ਮ੍ਰਿਤਕ ਦੇਹ ਦਾ ਧੜ ਬਰਾਮਦ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲਵਾਰਿਸ ਬੈਗ ਸਬੰਧੀ ਸੂਚਨਾ ਮਿਲੀ ਸੀ ਅਤੇ ਜਦੋਂ ਮੌਕੇ ਉੱਤੇ ਆਕੇ ਵੇਖਿਆ ਤਾਂ ਮ੍ਰਿਤਕ ਦੇਹ ਦਾ ਧੜ ਇੱਕ ਬੈਗ ਵਿੱਚ ਪੁਲ ਦੇ ਉੱਪਰ ਪਿਆ ਸੀ ਅਤੇ ਕੱਟੀ ਹੋਈ ਧੌਣ ਇੱਕ ਲਿਫਾਫੇ ਵਿੱਚ ਪੁਲ ਦੇ ਥੱਲੇ ਪਈ ਹੋਈ ਸੀ।

ਧੜ ਨਾਲੋਂ ਵੱਖਰੀ ਮਿਲੀ ਲਾਸ਼ ਦੀ ਧੌਣ: ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇਹ ਬੁਰੀ ਹਾਲਤ ਦੇ ਵਿੱਚ ਬਰਾਮਦ ਹੋਈ ਹੈ ਅਤੇ ਮ੍ਰਿਤਕ ਦਾ ਸਿਰ ਧੜ ਨਾਲੋਂ ਵੱਖਰਾ ਪਿਆ ਮਿਲਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਲਾਸ਼ ਦੀ ਸ਼ਨਾਖਤ ਨਹੀਂ ਹੋਈ ਹੈ। ਮਾਮਲਾ ਉੱਚ ਅਧਿਆਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈਕੇ ਪੁਲਿਸ ਨੇ ਕਾਰਵਾਈ ਕਰਨ ਦੀ ਗੱਲ ਆਖੀ ਹੈ। ਏਐਸਆਈ ਚੌਂਕੀ ਢੋਲੇਵਾਲ ਨੇ ਕਿਹਾ ਕਿ ਮਾਮਲਾ ਦੀ ਜਾਂਚ ਜੀਆਰਪੀ ਕਰੇਗੀ ਜਾਂ ਫਿਰ ਉਹਨਾਂ ਦੇ ਥਾਣੇ ਵਿੱਚ ਦਰਜ ਹੋਵੇਗਾ। ਇਸ ਨੂੰ ਲੈ ਕੇ ਜੀਆਰਪੀ ਪੁਲਿਸ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

ਪੋਸਟਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ: ਉਨ੍ਹਾਂ ਦੋਹਰਾਇਆ ਕਿ ਪੁਲਿਸ ਨੂੰ ਲਵਾਰਿਸ ਬੋਕਸ ਸਬੰਧੀ ਫੋਨ ਕੀਤਾ ਗਿਆ ਸੀ ਪਰ ਜਦੋਂ ਬੈਗ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਇੱਕ ਕੱਟਿਆ ਹੋਇਆ ਸਿਰ ਬਰਾਮਦ ਹੋਇਆ। ਉਹਨਾਂ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਹੈ ਅਤੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਲਾਸ਼ ਇੱਥੇ ਕਿਸੇ ਨੇ ਚਲਦੀ ਟ੍ਰੇਨ ਵਿੱਚੋਂ ਸੁੱਟੀ ਹੈ ਜਾਂ ਫਿਰ ਲੁਧਿਆਣਾ ਦੇ ਵਿੱਚ ਹੀ ਕਿਸੇ ਦਾ ਕਤਲ ਕਰਕੇ ਉਸ ਨੂੰ ਇੱਥੇ ਸੁੱਟਿਆ ਗਿਆ ਹੈ, ਇਸ ਸਬੰਧੀ ਪੁਲਿਸ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਨੇੜੇ ਤੇੜੇ ਦੇ ਕੈਮਰੇ ਵੀ ਚੈੱਕ ਕਰ ਰਹੀ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਇਸ ਸਬੰਧੀ ਹੋਰ ਖੁਲਾਸੇ ਹੋ ਸਕਣਗੇ।

ਚੋਣ ਜ਼ਾਬਤੇ ਦੌਰਾਨ ਹੋਇਆ ਕਾਂਡ: ਦੱਸ ਦਈਏ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਸਮੇਤ ਪੂਰੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਦਰਸ਼ ਚੋਣ ਜ਼ਾਬਤਾ ਲਾਗੂ ਹੈ ਅਤੇ ਪੁਲਿਸ ਵੱਲੋਂ ਸ਼ਹਿਰ ਸਮੇਤ ਪੂਰੇ ਲੁਧਿਆਣਾ ਜ਼ਿਲ੍ਹੇ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ। ਦੂਜੇ ਪਾਸੇ ਸੁਰੱਖਿਆ ਦਾਅਵਿਆਂ ਦੀ ਪੋਲ ਇਹ ਸਿਰ ਕਟੀ ਲਾਸ਼ ਖੋਲ੍ਹਦੀ ਵਿਖਾਈ ਦੇ ਰਹੀ ਹੈ।


ABOUT THE AUTHOR

...view details