ਅੰਮ੍ਰਿਤਸਰ :ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਇੱਕ ਵਾਰ ਫਿਰ ਸਾਹਮਣੇ ਆਇਆ ਹੈ, ਜਿੱਥੇ ਇੱਕ ਔਰਤ ਨੇ ਹਸਪਤਾਲ ਦੇ ਬਰਾਮਦੇ ਦੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉਸ ਸਮੇਂ ਕੋਈ ਵੀ ਡਾਕਟਰ ਉੱਥੇ ਮੌਜੂਦ ਨਹੀਂ ਸੀ ਅਤੇ ਔਰਤ ਦਰਦ ਨਾਲ ਬੁਰੀ ਤਰਾਂ ਕੁਰਲਾ ਰਹੀ ਸੀ। ਜਿਸ ਦੇ ਚਲਦੇ ਉਸ ਨੇ ਆਪਣੇ ਬੱਚੇ ਨੂੰ ਹਸਪਤਾਲ ਦੇ ਬਰੂਹਾਂ 'ਤੇ ਹੀ ਬੱਚੇ ਨੂੰ ਜਨਮ ਦੇ ਦਿੱਤਾ। ਉੱਥੇ ਹੀ ਜਦੋਂ ਇਸ ਗੱਲ ਦਾ ਪਤਾ ਡਾਕਟਰਾਂ ਨੂੰ ਲੱਗਾ ਤਾਂ ਡਾਕਟਰਾਂ ਵੱਲੋਂ ਉਸ ਔਰਤ ਨੂੰ ਹਸਪਤਾਲ ਦੇ ਵਿੱਚ ਦਾਖਲ ਕੀਤਾ ਜਿੱਥੇ ਜੱਚਾ ਬੱਚਾ ਦੋਵਾਂ ਦਾ ਇਲਾਜ ਜਾਰੀ ਹੈ।
ਹਸਪਤਾਲ ਦੀਆਂ ਬਰੂਹਾਂ 'ਤੇ ਬੱਚੇ ਦਾ ਹੋਇਆ ਜਨਮ (AMRITSAR REPORTER) ਡਾਕਟਰ ਨੇ ਦਿੱਤਾ ਗਲਤ ਸਮਾਂ
ਇਸ ਮੌਕੇ ਪੀੜਿਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਜੋੜਾ ਫਾਟਕ ਦੇ ਰਹਿਣ ਵਾਲੇ ਹਨ। ਗਰਭਵਤੀ ਔਰਤ ਨੂੰ ਬੱਚਾ ਹੋਣ ਵਾਲਾ ਸੀ ਤੇ ਡਾਕਟਰਾਂ ਵੱਲੋਂ ਉਹਨਾਂ ਨੂੰ 12 ਅਕਤੂਬਰ ਦਾ ਸਮਾਂ ਦਿੱਤਾ ਗਿਆ ਸੀ। ਅੱਜ ਅਚਾਨਕ ਹੀ ਉਸ ਨੂੰ ਬਹੁਤ ਜਿਆਦਾ ਦਰਦ ਉੱਠੀ ਤੇ ਉਹ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਵਿੱਚ ਲੈ ਕੇ ਆ ਰਹੇ ਸਨ। ਜਿਸ ਦੇ ਚਲਦੇ ਉਸ ਦੀ ਪਤਨੀ ਦਰਦ ਨਾ ਸਹਿਣ ਕਰ ਸਕੀ ਤੇ ਉਸ ਨੇ ਰਸਤੇ ਵਿੱਚ ਹੀ ਬੱਚੇ ਨੂੰ ਜਨਮ ਦੇ ਦਿੱਤਾ।
PM ਇੰਟਰਨਸ਼ਿਪ ਯੋਜਨਾ ਅੱਜ ਤੋਂ ਹੋ ਰਹੀ ਹੈ ਸ਼ੁਰੂ, ਹਰ ਮਹੀਨੇ ਮਿਲਣਗੇ 5 ਹਜ਼ਾਰ ਰੁਪਏ, ਜਾਣੋ ਸਾਰੀ ਜਾਣਕਾਰੀ - PM INTERNSHIP YOJANA LAUNCHES TODAY
ਪ੍ਰਸਿੱਧ ਲੰਗੂਰ ਮੇਲਾ: ਲੰਗੂਰ ਦੀ ਪੋਸ਼ਾਕ ਪਾਈ ਢੋਲ-ਢੱਮਕੇ ਨਾਲ ਨੰਗੇ ਪੈਰੀ ਮੰਦਿਰ ਪਹੁੰਚਦੇ ਬੱਚੇ, ਮਾਂਪਿਆ ਨੂੰ ਵੀ 10 ਦਿਨ ਕਰਨੀ ਪੈਂਦੀ ਸਖ਼ਤ ਨਿਯਮਾਂ ਦੀ ਪਾਲਣਾ - Langoor Mela
ਕੰਗਨਾ ਰਣੌਤ ਨਹੀਂ ਆ ਰਹੀ ਬਾਜ਼, ਹੁਣ ਪੰਜਾਬ ਦੇ ਨੌਜਵਾਨਾਂ 'ਤੇ ਦੇ ਦਿੱਤਾ ਵੱਡਾ ਬਿਆਨ, ਤੁਸੀਂ ਵੀ ਸੁਣੋ ਕੰਗਨਾ ਨੇ ਕੀ ਕਹਿ ਦਿੱਤਾ... - BJP MP Kangana Ranaut on Punjab
ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਪਤਨੀ ਤੇ ਬੱਚਾ ਦੋਵੇਂ ਤੰਦਰੁਸਤ ਹਨ ਤੇ ਉਹਨਾਂ ਦਾ ਡਾਕਟਰਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਡਾਕਟਰਾਂ ਨੇ ਸਾਨੂੰ 12 ਅਕਤੂਬਰ ਦਾ ਸਮਾਂ ਦਿੱਤਾ ਸੀ ਪਰ ਦਰਦ ਜ਼ਿਆਦਾ ਹੋਣ ਕਰਕੇ ਪਹਿਲਾਂ ਹੀ ਲਿਆਂਦਾ ਤਾਂ ਇਹ ਹਲਾਤ ਹੋ ਗਏ। ਉਹਨਾਂ ਕਿਹਾ ਕਿ ਹੁਣ ਭਾਵੇਂ ਹੀ ਡਾਕਟਰਾਂ ਵੱਲੋਂ ਇਲਾਜ ਕੀਤਾ ਗਿਆ ਹੈ , ਪਰ ਇਸ ਪਿਛੇ ਡਾਕਟਰਾਂ ਦੀ ਲਾਪਰਵਾਹੀ ਵੀ ਹੈ, ਕਿਉਂਕਿ ਸਾਨੂੰ ਡਾਕਟਰਾਂ ਨੇ ਸਮਾਂ ਗੱਲਤ ਦਸਿਆ ਸੀ। ਜਦੋਂ ਇਸ ਘਟਨਾ ਸਬੰਧੀ ਡਾਕਟਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਥੇ ਡਾਕਟਰਾਂ ਨੇ ਜਵਾਬ ਦੇਣਾ ਮੁਨਾਸਿਬ ਨਹੀਂ ਸਮਝਿਆ ।