ਲੁਧਿਆਣਾ:ਜ਼ਿਲ੍ਹੇ ਦੇ ਤਾਜਪੁਰ ਰੋਡ 'ਤੇ ਰਹਿਣ ਵਾਲੀ ਇੱਕ 26 ਸਾਲ ਦੀ ਲੜਕੀ ਦੀ ਸੱਪ ਦੇ ਡੰਗਣ ਕਰਕੇ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਤਿੰਨ ਮਹੀਨੇ ਬਾਅਦ ਲੜਕੀ ਦਾ ਵਿਆਹ ਰੱਖਿਆ ਹੋਇਆ ਸੀ ਪਰ ਤਿਆਰੀਆਂ ਦੌਰਾਨ ਹੀ ਘਰ ਦੇ ਵਿੱਚ ਮਾਤਮ ਛਾ ਗਿਆ।
26 ਸਾਲਾ ਕੁੜੀ ਦੀ ਸੱਪ ਡੰਗਣ ਕਾਰਨ ਹੋਈ ਮੌਤ, ਤਿੰਨ ਮਹੀਨੇ ਬਾਅਦ ਸੀ ਵਿਆਹ - girl died due to snake bite - GIRL DIED DUE TO SNAKE BITE
ਲੁਧਿਆਣਾ ਦੇ ਤਾਜਪੁਰ ਰੋਡ 'ਤੇ ਰਹਿਣ ਵਾਲੀ ਇੱਕ 26 ਸਾਲਾ ਕੁੜੀ ਦੀ ਸੱਪ ਦੇ ਡੰਗਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਕਿ ਮ੍ਰਿਤਕ ਲੜਕੀ ਦਾ ਤਿੰਨ ਮਹੀਨੇ ਬਾਅਦ ਵਿਆਹ ਹੋਣਾ ਸੀ।
Published : Sep 6, 2024, 7:57 AM IST
ਸੱਪ ਦੇ ਡੰਗਣ ਕਾਰਨ ਲੜਕੀ ਦੀ ਮੌਤ: ਇਸ ਸਬੰਧੀ ਜਾਣਕਾਰੀ ਅਨੁਸਾਰ ਸੱਪ ਦੇ ਡੰਗਣ ਤੋਂ ਬਾਅਦ ਪੀੜਤ ਪਰਿਵਾਰ ਲੜਕੀ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਲੈ ਕੇ ਆਇਆ, ਪਰ ਦੇਰ ਹੋਣ ਕਰਕੇ ਉਸ ਦੀ ਮੌਤ ਹੋ ਗਈ। ਜਿਸ ਨੂੰ ਲੈ ਕੇ ਪਰਿਵਾਰ ਨੇ ਸਿਵਲ ਹਸਪਤਾਲ ਦੇ ਡਾਕਟਰਾਂ 'ਤੇ ਸਵਾਲ ਵੀ ਖੜੇ ਕੀਤੇ। ਉਨ੍ਹਾਂ ਕਿਹਾ ਕਿ ਸਮੇਂ ਸਿਰ ਉਸ ਨੂੰ ਇਲਾਜ ਮਿਲ ਜਾਂਦਾ ਤਾਂ ਸ਼ਾਇਦ ਉਹਨਾਂ ਦੀ ਬੇਟੀ ਬਚ ਸਕਦੀ ਸੀ।
ਤਿੰਨ ਮਹੀਨੇ ਬਾਅਦ ਸੀ ਮ੍ਰਿਤਕ ਦਾ ਵਿਆਹ: ਮ੍ਰਿਤਕ ਲੜਕੀ ਦੀ ਮਾਂ ਨੇ ਕਿਹਾ ਕਿ ਅਸੀਂ ਤਾਜਪੁਰ ਪਿੰਡ ਦੇ ਵਿੱਚ ਰਹਿੰਦੇ ਹਾਂ ਅਤੇ ਅੱਜ ਹੀ ਉਹਨਾਂ ਦੀ ਬੇਟੀ ਨੂੰ ਸੱਪ ਨੇ ਡੰਗ ਲਿਆ ਅਤੇ ਉਸ ਦੀ ਮੌਤ ਹੋ ਗਈ। ਉਹਨਾਂ ਕਿਹਾ ਕਿ ਤਾਜਪੁਰ ਪਿੰਡ ਦੇ ਵਿੱਚ ਜਾਂ ਉਹਨਾਂ ਦੇ ਨੇੜੇ ਤੇੜੇ ਕਿਸੇ ਵੀ ਤਰ੍ਹਾਂ ਦੀ ਕੋਈ ਡਾਕਟਰੀ ਸੁਵਿਧਾ ਉਪਲਬਧ ਨਹੀਂ ਹੈ। ਜਿਸ ਕਰਕੇ ਜਦੋਂ ਤੱਕ ਉਹ ਸਿਵਲ ਹਸਪਤਾਲ ਬੱਚੇ ਨੂੰ ਲੈ ਕੇ ਆਏ ਉਦੋਂ ਤੱਕ ਉਸ ਦੀ ਮੌਤ ਹੋ ਗਈ। ਲੜਕੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪਰਿਵਾਰ ਨੇ ਦੱਸਿਆ ਕਿ ਉਹਨਾਂ ਦੀ ਬੇਟੀ ਦੀ ਉਮਰ 26 ਸਾਲ ਸੀ, ਜਿਸ ਦਾ ਇੱਕ ਤਿੰਨ ਮਹੀਨੇ ਬਾਅਦ ਵਿਆਹ ਸੀ।
- ਹੁਣ ਭਾਜਪਾ ਆਗੂ ਹੀ ਬਣੇ ਕੰਗਨਾ ਰਣੌਤ ਦੇ ਵਿਰੋਧੀ, ਕੰਗਨਾ ਨੂੰ ਲੈ ਕੇ ਕਹਿ ਦਿੱਤੀ ਇਹ ਗੱਲ ... - BJP Leaders Statement On kangana
- CM ਮਾਨ ਵੱਲੋਂ ਕਿਸਾਨ ਮਜ਼ਦੂਰ ਆਗੂਆਂ ਨਾਲ ਮੀਟਿੰਗ, 30 ਸਤੰਬਰ ਨੂੰ ਹੋਵੇਗਾ ਵੱਡਾ ਐਲਾਨ - cm mann meeting with farmer
- ਸੀਐੱਮ ਦੀ ਕੋਠੀ ਅੱਗੇ ਅਧਿਆਪਕਾਂ 'ਤੇ ਅਧਿਆਪਕ ਦਿਹਾੜੇ 'ਤੇ ਹੀ ਵਰੀਆਂ ਡਾਂਗਾਂ, ਲੱਥੀਆਂ ਪੱਗਾਂ, ਦੇਖੋ ਤਾਂ ਜਰਾ ਵੀਡੀਓ - Teachers protest in Sangrur