ਅੰਮ੍ਰਿਤਸਰ : ਹਲਕਾ ਅਜਨਾਲਾ ਦੇ 23 ਸਾਲਾਂ ਨੌਜਵਾਨ ਗੁਰਲਾਲ ਸਿੰਘ ਦੇ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ 18 ਤਰੀਕ ਨੂੰ ਆਪਣੇ ਦੋਸਤ ਦਾ ਜਨਮਦਿਨ ਮਨਾਉਣ ਲਈ ਘਰੋ ਗਿਆ ਸੀ। ਜਿਸ ਤੋਂ ਬਾਅਦ ਅੱਜ ਤੱਕ ਘਰ ਵਾਪਸ ਨਹੀਂ ਆਇਆ। ਪੁੱਤ ਦੇ ਇੰਝ ਲਾਪਤਾ ਹੋ ਜਾਣ ਦੀ ਖਬਰ ਤੋਂ ਬਾਅਦ ਪਰਿਵਾਰ ਵੱਲੋਂ ਗੁਰਲਾਲ ਦੀ ਭਾਲ ਕੀਤੀ ਗਈ, ਪਰ ਗੁਰਲਾਲ ਦਾ ਕੋਈ ਪਤਾ ਪਤਾ ਨਾ ਲੱਗਿਆ। ਇਸ ਸਬੰਧੀ ਪਰਿਵਾਰ ਨੇ ਪੁਲਿਸ ਨੂੰ ਵੀ ਸੂਚਨਾ ਦਿੱਤੀ। ਪਰ ਅੱਜੇ ਤੱਕ ਪੁਲਿਸ ਵੀ ਇਸ ਦਾ ਪਤਾ ਕਰਨ 'ਚ ਅਸਫਲ ਹੈ। ਉਧਰ ਪੀੜਿਤ ਪਰਿਵਾਰ ਵੱਲੋਂ ਪੁਲਿਸ ਦੇ ਉੱਚ ਅਧਿਕਾਰੀਆਂ ਕੋਲੋਂ ਗੁਹਾਰ ਲਗਾਈ ਗਈ ਹੈ ਕਿ ਉਹਨਾਂ ਦਾ ਨੌਜਵਾਨ ਪੁੱਤਰ ਗੁਰਲਾਲ ਸਿੰਘ ਨੂੰ ਜਲਦੀ ਤੋਂ ਜਲਦੀ ਲੱਭਿਆ ਜਾਵੇ ।
ਦੋਸਤ ਦੀ ਜਨਮਦਿਨ ਦੀ ਪਾਰਟੀ 'ਤੇ ਗਿਆ ਨੌਜਵਾਨ ਹੋਇਆ ਲਾਪਤਾ, ਪਰਿਵਾਰ ਦਾ ਹੋਇਆ ਬੁਰਾ ਹਾਲ - Amritsar
ਅਜਨਾਲਾ ਦਾ ਰਹਿਣ ਵਾਲਾ 23 ਸਾਲ ਦਾ ਨੌਜਵਾਨ ਪਿਛਲੇ ਕਈ ਦਿਨਾਂ ਤੋਂ ਲਾਪਤਾ ਹੈ ਜਿਸ ਦੀ ਭਾਲ ਵਿੱਚ ਪਰਿਵਾਰ ਨੇ ਚਿੰਤਾ ਜ਼ਾਹਿਰ ਕਰਦਿਆਂ ਪੁਲਿਸ ਤੋਂ ਮਦਦ ਦੀ ਗੁਹਾਰ ਲਗਾਈ ਹੈ। ਪਰਿਵਾਰ ਨੇ ਕਿਹਾ ਕਿ ਗੁਰਲਾਲ ਜਨਮਦਿਨ ਦੀ ਪਾਰਟੀ 'ਤੇ 18 ਜਨਵਰੀ ਨੂੰ ਗਿਆ ਸੀ ਜੋ ਅੱਜ ਤੱਕ ਨਹੀਂ ਪਰਤਿਆ।
Published : Feb 6, 2024, 12:31 PM IST
ਪਰਿਵਾਰ ਦਾ ਕਿਸੇ ਨਾਲ ਨਹੀਂ ਵੈਰ ਵਿਰੋਧ:ਇਸ ਮੌਕੇ 23 ਸਾਲਾ ਨੌਜਵਾਨ ਗੁਰਲਾਲ ਸਿੰਘ ਦੇ ਮਾਤਾ ਪਿਤਾ ਅਤੇ ਭਰਾ ਨੇ ਕਿਹਾ ਕਿ ਗੁਰਲਾਲ ਆਪਣੇ ਦੋਸਤ ਦਾ ਜਨਮਦਿਨ ਮਨਾਉਣ ਲਈ ਗਿਆ ਸੀ। ਉਹਨਾਂ ਕਿਹਾ ਕਿ ਸਾਡਾ ਕਿਸੇ ਨਾਲ ਕਿਸੇ ਤਰ੍ਹਾਂ ਦਾ ਵੀ ਕੋਈ ਵੈਰ ਵਿਰੋਧ ਨਹੀਂ ਹੈ ਨਾ ਹੀ ਕੋਈ ਲੜਾਈ ਝਗੜਾ ਹੈ। ਇਸ ਲਈ ਸਾਨੂੰ ਪੁਤੱਰ ਦੀ ਭਾਲ ਕਰਨ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਦਿਹਾੜੀ ਮਜਦੂਰੀ ਕਰਕੇ ਕਮਾਈ ਕਰਨ ਵਾਲੇ ਲੋਕ ਹਾਂ,ਸਾਡਾ ਕਿਸੇ ਨਾਲ ਕੋਈ ਕਲੇਸ਼ ਨਹੀਂ ਹੈ। ਅਜਿਹੇ ਹਲਾਤਾਂ 'ਚ ਕਿਸੇ ਉਤੇ ਸ਼ੱਕ ਵੀ ਜ਼ਾਹਿਰ ਕਰਨਾ ਮੁਸ਼ਕਿਲ ਹੈ।
ਪਰਿਵਾਰ ਦੀ ਪੁਲਿਸ ਤੋਂ ਮਦਦ ਦੀ ਗੁਹਾਰ :ਲਾਪਤਾ ਨੌਜਵਾਨ ਦੇ ਭਰਾ ਨੇ ਕਿਹਾ ਕਿ ਜਨਮਦਿਨ ਪਾਰਟੀ 'ਤੇ ਜਾਣਾ ਹੀ ਮੇਰੇ ਭਰਾ ਲਈ ਮੁਸੀਬਤ ਬਣ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਕਿਸੇ ਯਾਰ ਦੋਸਤ ਨਾਲ ਵੀ ਬਾਹਰ ਗਿਆ ਹੈ ਤਾਂ ਸਾਡੇ ਨਾਲ ਸੰਪਰਕ ਕਰ ਲਵੇ ਤਾਂ ਜੋ ਸਾਡੇ ਮੰਨ ਨੂੰ ਸ਼ਾਂਤੀ ਮਿਲ ਸਕੇ ਕਿ ਉਹ ਠੀਕ ਠਾਕ ਹੈ। ਪਰਿਵਾਰ ਨੇ ਨੌਜਵਾਨ ਦੇ ਕਿਸੇ ਨਾਲ ਪ੍ਰੇਮ ਸਬੰਧਾਂ ਤੋਂ ਵੀ ਇਨਕਾਰ ਕੀਤਾ ਹੈ। ਉਹਨਾ ਕਿਹਾ ਕਿ ਗੁਰਲਾਲ ਪਿਤਾ ਨਾਲ ਦੁਕਾਨਦਾਰੀ ਕਰਦਾ ਸੀ ਅਤੇ ਉਹ ਕਿਸੇ ਗਲਤ ਸੰਗਤ ਵਿੱਚ ਵੀ ਨਹੀਂ ਸੀ ਪਟਿਵਾਰ ਨੇ ਬੇਚੈਨੀ ਜ਼ਾਹਿਰ ਕਰਦਿਆਂ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਗੁਹਾਰ ਲਾਈ ਹੈ ਕਿ ਪੁਲਸਿ ਜਲਦ ਹੀ ਉਹਨਾ ਦੇ ਪੁੱਤਰ ਦੀ ਭਾਲ ਕਰਕੇ ਜਾਣਕਾਰੀ ਦਵੇ।