ਮੋਗਾ: ਬੀਤੇ ਦਿਨ ਸਵੇਰੇ 8 ਵਜੇ ਮੋਗਾ ਦੇ ਥਾਣਾ ਮੈਨਾ ਅਧੀਨ ਆਉਂਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਵਿੱਚੋਂ ਇੱਕ 12 ਸਾਲ ਦੇ ਬੱਚੇ ਨੂੰ ਅਗਵਾਹ ਕਰਨ ਦਾ ਮਾਮਲਾ ਸਾਹਮਣੇ ਆਇਆ। ਜਦੋਂ ਇਸ ਦੀ ਸੂਚਨਾ ਥਾਣਾ ਮਹਿਣਾ ਦੀ ਮੁੱਖ ਅਫਸਰ ਅਰਸ਼ਪ੍ਰੀਤ ਕੌਰ ਨੂੰ ਮਿਲੀ ਤਾਂ ਉਨ੍ਹਾਂ ਨੇ ਇਹ ਮਸਲਾ ਮੋਗਾ ਦੇ ਐਸਐਸਪੀ ਅਤੇ ਐਸਪੀਡੀ ਦੇ ਧਿਆਨ ਵਿੱਚ ਲਿਆਂਦਾ।
ਪੁਲਿਸ ਨੇ ਕੁੱਝ ਘੰਟਿਆਂ ਬਾਅਦ ਬੱਚਾ ਕੀਤਾ ਬਰਾਮਦ (ETV BHARAT PUNJAB (ਰਿਪੋਟਰ,ਮੋਗਾ)) ਤੇਜ਼ਧਾਰ ਕਾਪੇ ਸਮੇਤ ਗ੍ਰਿਫਤਾਰ
ਇਸ ਤੋਂ ਬਾਅਦ ਸੀਨੀਅਰ ਅਫਸਰਾਂ ਨੇ ਪੁਲਿਸ ਦੀਆਂ ਫੌਰੀ ਟੀਮਾਂ ਬਣਾ ਕੇ ਇਸ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਟੈਕਨੀਕਲ ਟੀਮਾਂ ਦੇ ਸਹਿਯੋਗ ਨਾਲ ਦੋ ਘੰਟਿਆਂ ਵਿੱਚ ਹੀ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਗਿਆ ਅਤੇ ਅਗਵਾਹ ਕਰਨ ਵਾਲੇ ਵਿਅਕਤੀ ਨੂੰ ਵੀ ਤੇਜ਼ਧਾਰ ਕਾਪੇ ਸਮੇਤ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ। ਇੱਥੇ ਇਹ ਵੀ ਪਤਾ ਲੱਗਿਆ ਹੈ ਕਿ ਬੱਚੇ ਨੂੰ ਅਗਵਾਹ ਕਰਨ ਵਾਲਾ ਸੰਤੋਖ ਸਿੰਘ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਟਰ ਦਾ ਰਹਿਣ ਵਾਲਾ ਹੈ। ਪਤਾ ਲੱਗ ਹੈ ਕਿ ਅਗਵਾਕਾਰ ਦੀ ਕੋਈ ਨਿੱਜੀ ਰੰਜਿਸ਼ ਇਸ ਪਰਿਵਾਰ ਨਾਲ ਸੀ, ਜਿਸ ਕਾਰਣ ਉਸ ਨੇ ਬੱਚੇ ਨੂੰ ਕਿਡਨੈਪ ਕੀਤਾ। ਇਸ ਮੌਕੇ ਉੱਤੇ ਥਾਣਾ ਮਹਿਣਾ ਦੀ ਮੁੱਖ ਅਫਸਰ ਅਰਸ਼ਪ੍ਰੀਤ ਕੌਰ ਨੇ ਦੱਸਿਆ ਕਿ ਬੱਚੇ ਨੂੰ ਉਸ ਦੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਵੱਖ-ਵੱਖ ਧਰਾਵਾਂ ਤਹਿਤ ਮੁਲਜ਼ਮ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ।
ਪੁਲਿਸ ਦੀ ਸ਼ਲਾਘਾ
ਦੂਸਰੇ ਪਾਸੇ ਅਗਵਾਹ ਕੀਤੇ ਬੱਚੇ ਦੇ ਮਾਤਾ-ਪਿਤਾ ਨੇ ਕਿਹਾ ਕਿ ਅਸੀਂ ਧੰਨਵਾਦੀ ਹਾਂ ਥਾਣਾ ਮਹਿਣਾ ਦੀ ਮੁੱਖ ਅਫਸਰ ਅਰਸ਼ਪ੍ਰੀਤ ਕੌਰ ਦੇ ਜਿਨ੍ਹਾਂ ਨੇ ਇਸ ਮਸਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਐਕਸ਼ਨ ਕਰਕੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਉਹਨਾਂ ਕਿਹਾ ਕਿ ਜੇਕਰ ਪੁਲਿਸ ਪਾਰਟੀ ਸਾਡੀ ਮਦਦ ਨਾ ਕਰਦੀ ਤਾਂ ਹੋ ਸਕਦਾ ਸੀ ਸਾਡੇ ਬੱਚੇ ਨੂੰ ਜਾਨ ਤੋਂ ਮਾਰ ਦਿੱਤਾ ਜਾਂਦਾ। ਥਾਣਾ ਮਹਿਣਾ ਦੇ ਪੁਲਿਸ ਪਾਰਟੀ ਵੱਲੋਂ ਨਿਭਾਈ ਸੇਵਾ ਦੀ ਸਾਰੇ ਪਾਸੇ ਸ਼ਲਾਘਾ ਹੋ ਰਹੀ ਹੈ।