ਫਰੀਦਕੋਟ:ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀ ਨਾਮੁਰਾਦ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਜਿਸ ਕਾਰਨ ਇਹ ਹੁਣ ਪ੍ਰਸ਼ਾਸਨ ਦੀ ਚਿੰਤਾ ਦਾ ਕਾਰਨ ਵੀ ਬਣਦੇ ਜਾ ਰਹੇ ਹਨ। ਦਰਅਸਲ ਬੀਤੇ ਦਿਨੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕਰਦਿਆਂ ਜੇਲਾਂ 'ਚ ਬੰਦ ਕੈਦੀਆਂ ਦੇ ਟੈਸਟ ਕਰਵਾਉਣ ਨੂੰ ਕਿਹਾ ਸੀ। ਜਿਸ ਦੇ ਨਤੀਜੇ ਕਾਫੀ ਹੈਰਾਨ ਕਰਨ ਵਾਲੇ ਸਾਹਮਣੇ ਆਏ ਹਨ। ਜੇਕਰ ਫਰੀਦਕੋਟ ਦੀ ਗੱਲ ਕੀਤੀ ਜਾਵੇ ਤਾਂ ਜੇਲ੍ਹ 'ਚ ਬੰਦ 2941 ਕੈਦੀਆਂ ਦੀ ਟੈਸਟ ਰਿਪੋਰਟ ਕਾਰਫ਼ੀ ਹੈਰਾਨ ਕਰਨ ਵਾਲੀ ਸਾਹਮਣੇ ਆਈ ਹੈ। ਪਿਛਲੇ ਦਿਨੀਂ ਇਹਨਾਂ ਦੇ ਟੈਸਟ ਕਰਵਾਏ ਗਏ ਤਾਂ ਇਹਨਾ ਵਿੱਚ 908 ਕੈਦੀ ਕਾਲੇ ਪੀਲੀਏ ਦੀ ਨਾਮੁਰਾਦ ਬਿਮਾਰੀ ਦੇ ਸ਼ਿਕਾਰ ਪਾਏ ਗਏ ਹਨ।
908 ਕੈਦੀ ਪਾਜ਼ਿਟਿਵ :ਇਸ ਪੂਰੇ ਮਾਮਲੇ ਸਬੰਧੀ ਜਦੋਂ ਫਰੀਦਕੋਟ ਸਿਵਲ ਹਸਪਤਾਲ ਦੇ ਸੀ ਐਮ ਓ ਜਸਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਜਾਣਕਾਰੀ ਦਿੱਤੀ ਕਿ ਉਹਨਾਂ ਵੱਲੋਂ 2941 ਦੇ ਟੈਸਟ ਕਰਵਾਏ ਗਏ ਸੀ। ਜਿਹਨਾਂ 'ਚੋਂ 908 ਕੈਦੀ ਪਾਜ਼ਿਟਿਵ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿਚੋਂ 368 ਮਰੀਜਾਂ ਨੂੰ ਇਲਾਜ ਦੀ ਲੋੜ ਸੀ ਜਿਸ ਵਿਚੋਂ 242 ਕੈਦੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਓਹਨਾ ਕਿਹਾ ਕਿ ਕੋਈ ਵੀ ਸਰਿੰਜ ਇੰਫੈਕਟੇਡ ਮਰੀਜ ਤੋਂ ਇਲਾਵਾ ਹੋਰ ਕਿਸੇ ਨੇ ਵਰਤੋਂ ਕੀਤੀ ਹੋਵੇ ਜਾਂ ਖੂਨ ਦੇ ਸੰਪਰਕ 'ਚ ਆਉਣ ਨਾਲ ਕਾਲਾ ਪੀਲੀਆ ਫੈਲਦਾ ਹੈ। ਹੁਣ ਇਸ ਮਾਮਲੇ ਸਬੰਧੀ ਜਾਂਚ ਕੀਤੀ ਜਾਵੇਗੀ ਕਿ ਆਖਿਰ ਜੇਲ੍ਹ 'ਚ ਕਿਵੇਂ ਫੈਲਿਆ। ਇਹਨਾਂ ਕਾਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਕੈਦੀ ਇਸ ਬੀਮਾਰੀ ਦੀ ਗ੍ਰਿਫਤ ਵਿਚ ਕਿਵੇਂ ਆ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾਂ ਕੈਦੀਆਂ ਦੀ ਰਿਪੋਰਟ ਪਾਜ਼ਿਟਿਵ ਆਈ ਹੈ ਓਹਨਾ ਦੀ ਜਾਂਚ ਕੀਤੀ ਜਾ ਰਹੀ ਹੈ।
- ਆਗਰਾ 'ਚ ਵਿਆਹ ਸਮਾਗਮ ਤੋਂ ਪਰਤਦੇ ਸਮੇਂ ਹੋਇਆ ਹਾਦਸਾ, ਬੇਕਾਬੂ ਕਾਰ ਨਹਿਰ 'ਚ ਡਿੱਗੀ, 4 ਲੋਕਾਂ ਦੀ ਮੌਤ
- ਚੰਡੀਗੜ੍ਹ 'ਚ ਗਠਜੋੜ ਪਰ ਪੰਜਾਬ ਕਾਂਗਰਸ ਨੂੰ ਨਹੀਂ ਲੋੜ, INDIA ਗਠਜੋੜ 'ਤੇ ਕਾਂਗਰਸੀਆਂ ਦੇ ਸੁਰ ਵੱਖ-ਵੱਖ, ਭਾਜਪਾ ਨੇ ਲਈ ਚੁਟਕੀ
- ਚੰਡੀਗੜ੍ਹ ਪ੍ਰਸ਼ਾਸਨ ਨੇ 22 ਜਨਵਰੀ ਨੂੰ ਪੂਰੇ ਦਿਨ ਦੀ ਛੁੱਟੀ ਦਾ ਕੀਤਾ ਐਲਾਨ, ਰਾਮ ਲੱਲਾ ਮੂਰਤੀ ਪ੍ਰਾਣ ਪ੍ਰਤਿਸ਼ਠਾ ਮੌਕੇ ਲਿਆ ਫੈਸਲਾ