ਪੰਜਾਬ

punjab

ETV Bharat / state

ਪੰਜਾਬ ਵਿੱਚ ਅੱਜ 69 ਰੇਲਾਂ ਰੱਦ; 115 ਰੂਟ ਡਾਇਵਰਟ, ਜਾਣੋ ਪੂਰੀ ਡਿਟੇਲ - Trains Canceled - TRAINS CANCELED

Trains Canceled Due To Farmer Protest: ਪੰਜਾਬ-ਹਰਿਆਣਾ ਬਾਰਡਰ ਉੱਤੇ ਚੱਲ ਰਹੇ ਕਿਸਾਨਾਂ ਦੇ ਧਰਨੇ ਕਰਕੇ ਅੱਜ ਯਾਨੀ ਵੀਰਵਾਰ ਨੂੰ ਕਰੀਬ 184 ਰੇਲਾਂ ਪ੍ਰਭਾਵਿਤ ਹੋਣਗੀਆਂ। ਜਾਣਨ ਲਈ, ਪੜ੍ਹੋ ਪੂਰੀ ਖ਼ਬਰ।

Farmer Protest
Farmer Protest (ਈਟੀਵੀ ਭਾਰਤ)

By ETV Bharat Punjabi Team

Published : May 9, 2024, 11:38 AM IST

ਚੰਡੀਗੜ੍ਹ:ਕਿਸਾਨਾਂ ਵਲੋਂ ਆਪਣੀਆਂ ਹੱਕੀ ਮੰਗਾਂ ਨੂੰ ਕੇਂਦਰ ਸਰਕਾਰ ਕੋਲੋਂ ਮੰਨਵਾਉਣ ਲਈ ਪੰਜਾਬ-ਹਰਿਆਣਾ ਬਾਰਡਰ ਉੱਤੇ ਧਰਨਾ ਦਿੱਤਾ ਗਿਆ ਹੈ। ਇਸ ਕਾਰਨ ਰੇਲ ਯਾਤਰਾ ਕਾਫੀ ਪ੍ਰਭਾਵਿਤ ਹੋ ਰਹੀ ਹੈ। ਅੱਜ ਲਗਭਗ 184 ਰੇਲਾਂ ਪ੍ਰਭਾਵਿਤ ਹੋਣਗੀਆਂ। ਇਨ੍ਹਾਂ ਵਿੱਚ ਕਈ ਸੁਪਰ ਫਾਸਟ ਟਰੇਨਾਂ ਵੀ ਸ਼ਾਮਲ ਹਨ। ਇਸ ਕਾਰਨ ਪੰਜਾਬ ਭਰ ਦੇ ਰੇਲਵੇ ਸਟੇਸ਼ਨਾਂ 'ਤੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਰੇਲਾਂ ਦੇ ਰੂਟ ਡਾਇਵਰਟ :ਰੇਲਵੇ ਵੱਲੋਂ ਜਾਰੀ ਸ਼ਡਿਊਲ ਮੁਤਾਬਕ 9 ਮਈ ਨੂੰ ਕਰੀਬ 184 ਰੇਲਾਂ ਪ੍ਰਭਾਵਿਤ ਹੋਣਗੀਆਂ। ਇਸ 'ਚ ਕੁਝ ਟਰੇਨਾਂ ਨੂੰ ਛੋਟਾ ਕਰ ਦਿੱਤਾ ਗਿਆ ਹੈ, ਜਦਕਿ 115 ਤੋਂ ਜ਼ਿਆਦਾ ਰੇਲਾਂ ਦੇ ਰੂਟ ਡਾਇਵਰਟ ਕੀਤੇ ਗਏ ਹਨ। ਇਸ ਦੌਰਾਨ 69 ਰੇਲਾਂ ਰੱਦ ਰਹਿਣਗੀਆਂ। ਇਨ੍ਹਾਂ ਵਿੱਚ ਦਿੱਲੀ ਜਾਣ ਵਾਲੀਆਂ ਗੱਡੀਆਂ ਦੇ ਨਾਲ-ਨਾਲ ਚੰਡੀਗੜ੍ਹ-ਅੰਮ੍ਰਿਤਸਰ ਰੂਟ ਦੀਆਂ ਕਈ ਰੇਲਾਂ ਵੀ ਸ਼ਾਮਲ ਹਨ।

ਸ਼ਾਨ-ਏ-ਪੰਜਾਬ, ਸ਼ਤਾਬਦੀ ਵਰਗੀਆਂ ਰੇਲਾਂ ਵੀ ਪ੍ਰਭਾਵਿਤ:ਦੱਸ ਦੇਈਏ ਕਿ ਬੀਤੇ ਦਿਨ ਸ਼ਾਨ-ਏ-ਪੰਜਾਬ, ਸ਼ਤਾਬਦੀ ਐਕਸਪ੍ਰੈਸ ਅਤੇ ਗਰੀਬ ਰੱਥ ਵਰਗੀਆਂ ਪ੍ਰਮੁੱਖ ਰੇਲਾਂ ਵੀ ਕਰੀਬ 23 ਘੰਟੇ ਦੇਰੀ ਨਾਲ ਚੱਲੀਆਂ। ਅੰਦਾਜ਼ਾ ਹੈ ਕਿ ਅੱਜ ਵੀ ਇਹ ਰੇਲਾਂ ਦੇਰੀ ਨਾਲ ਚੱਲਣਗੀਆਂ। ਦਿੱਲੀ ਤੋਂ ਆਉਣ ਵਾਲੀਆਂ ਜ਼ਿਆਦਾਤਰ ਐਕਸਪ੍ਰੈਸ ਰੇਲਾਂ ਲਗਾਤਾਰ ਲੇਟ ਹੋ ਰਹੀਆਂ ਹਨ। ਇਸ ਪੂਰੀ ਘਟਨਾ ਕਾਰਨ ਰੇਲਵੇ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਹਾਈਵੇਅ 'ਤੇ ਵੀ ਧਰਨਾ ਜਾਰੀ, ਆਮ ਜਨਤਾ ਪ੍ਰੇਸ਼ਾਨ: ਸ਼ੰਭੂ ਸਟੇਸ਼ਨ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਰੇਲਵੇ ਟਰੈਕ ਸਮੇਤ ਸੜਕ ਜਾਮ ਹੋ ਗਈ ਹੈ। ਇਸ ਕਾਰਨ ਯਾਤਰੀਆਂ ਨੂੰ ਦਿੱਲੀ ਰੂਟ 'ਤੇ ਬੱਸਾਂ 'ਚ ਸਫਰ ਕਰਨ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਕਾਰਨ ਰੇਲਵੇ ਵੱਲੋਂ ਟਰੇਨਾਂ ਦੇ ਰੂਟ ਡਾਇਵਰਟ ਕੀਤੇ ਜਾ ਰਹੇ ਹਨ।

ਜਿਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ 'ਤੇ ਪਹੁੰਚਣ 'ਚ ਦੇਰੀ ਹੋ ਰਹੀ ਹੈ। ਦੱਸ ਦੇਈਏ ਕਿ ਰੇਲਵੇ ਲਈ ਪ੍ਰਦਰਸ਼ਨ ਇੰਨੀ ਵੱਡੀ ਸਮੱਸਿਆ ਬਣ ਗਿਆ ਹੈ ਕਿ ਰੇਲਾਂ ਨੂੰ ਰਸਤੇ 'ਚ ਹੀ ਬੰਦ ਕਰ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਪਿੱਛੇ ਤੋਂ ਵਾਪਸ ਭੇਜ ਦਿੱਤਾ ਜਾਂਦਾ ਹੈ।

ABOUT THE AUTHOR

...view details