ਬਰਨਾਲਾ :ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ 1 ਜੂਨ 2024 ਨੂੰ ਪੈਣ ਵਾਲੀਆਂ ਵੋਟਾਂ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਤਿੰਨੋਂ ਵਿਧਾਨ ਸਭਾ ਖੇਤਰਾਂ ‘ਚ ਪੋਲਿੰਗ ਪਾਰਟੀਆਂ ਰਵਾਨਾ ਕਰ ਦਿੱਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਕੁੱਲ 2800 ਚੋਣ ਅਮਲਾ 1 ਜੂਨ 2024 ਨੂੰ ਵੋਟ ਵਾਲੇ ਦਿਨ ਤਾਇਨਾਤ ਕੀਤਾ ਗਿਆ ਹੈ ਜਿਸ ਵਿੱਚ ਰਾਖਵਾਂ ਸਟਾਫ ਵੀ ਸ਼ਾਮਿਲ ਹੈ। ਚੋਣ ਅਮਲੇ ਨੂੰ ਪੋਲਿੰਗ ਪਾਰਟੀਆਂ ਦੇ ਰੂਪ ਵਿੱਚ ਵੱਖ ਵੱਖ ਥਾਂਵਾਂ ਤੋਂ ਰਵਾਨਾ ਕੀਤਾ ਗਿਆ। ਮਹਿਲ ਕਲਾਂ ਦੇ 848 ਸਟਾਫ ਮੈਂਬਰਾਂ ਨੂੰ ਚੋਣ ਪਾਰਟੀਆਂ ਦੇ ਰੂਪ ‘ਚ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਤੋਂ ਰਵਾਨਾ ਕੀਤਾ ਗਿਆ। ਇਸੇ ਤਰ੍ਹਾਂ ਬਰਨਾਲਾ ਵਿਧਾਨ ਸਭਾ ਹਲਕੇ ਦੇ 1064 ਸਟਾਫ ਮੈਂਬਰਾਂ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂ ਪੱਤੀ ਅਤੇ ਭਦੌੜ ਵਿਧਾਨ ਸਭਾ ਹਲਕੇ ਦੇ 888 ਸਟਾਫ ਮੈਂਬਰਾਂ ਨੂੰ ਐੱਸ. ਡੀ. ਐਮ. ਦਫਤਰ ਤਪਾ ਤੋਂ ਰਵਾਨਾ ਕੀਤਾ ਗਿਆ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰਾਂ ਨਾਲ ਵੱਖ ਵੱਖ ਕੇਂਦਰਾਂ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸਾਰੇ ਸਟਾਫ ਮੈਂਬਰਾਂ ਨੂੰ ਕਿਹਾ ਕਿ ਉਹ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਆਪਣਾ ਕੰਮ ਕਰਨ। ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਵੋਟਿੰਗ ਦਾ ਸਮਾਂ ਸਵੇਰ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੈ ਅਤੇ ਜੇਕਰ ਕਿਸੇ ਵੋਟਰ ਨੇ ਆਪਣੇ ਬੂਥ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਵੋਟਰ ਹੈਲਪ ਲਾਈਨ ਐੱਪ ਤੋਂ ਇਸ ਸਬੰਧੀ ਵੇਰਵੇ ਲੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ 558 ਪੋਲਿੰਗ ਸਟੇਸ਼ਨਾਂ ‘ਚ ਕੁੱਲ 492323 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ। ਇਨ੍ਹਾਂ ਵਿੱਚ ਭਦੌੜ ‘ਚ ਕੁੱਲ 155074 (82105 ਮਰਦ, 72207 ਮਹਿਲਾਵਾਂ, 9 ਤੀਜੇ ਲਿੰਗ ਨਾਲ ਸਬੰਧਿਤ ਅਤੇ 753 ਸਰਵਿਸ ਵੋਟਰ ਹਨ)। ਇਸੇ ਤਰ੍ਹਾਂ ਬਰਨਾਲਾ ‘ਚ ਕੁੱਲ 180724 (94957 ਮਰਦ, 85127 ਮਹਿਲਾਵਾਂ, 4 ਤੀਜੇ ਲਿੰਗ ਨਾਲ ਸਬੰਧਿਤ, 636 ਸਰਵਿਸ ਵੋਟਰ ਅਤੇ 3 ਐਨ.ਆਰ.ਆਈ. ਵੋਟਰ) ਹਨ। ਮਹਿਲ ਕਲਾਂ ‘ਚ ਕੁੱਲ 156525 ਵੋਟਰ (82966 ਮਰਦ, 72590 ਮਹਿਲਾਵਾਂ, 3 ਤੀਜੇ ਧਿਰ ਨਾਲ ਸਬੰਧਿਤ, 966 ਸਰਵਿਸ ਵੋਟਰ ਅਤੇ 23 ਐਨ.ਆਰ.ਆਈ. ਵੋਟਰ) ਹਨ।
ਦੇਸ਼ ਦੀਆਂ ਲੋਕ ਸਭਾ ਚੋਣਾਂ ਦੇ ਆਖ਼ਰੀ ਪੜਾਅ 'ਚ ਪੰਜਾਬ ਦੇ ਲੋਕ ਭਲਕੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਵੋਟਾਂ ਪਾਉਣ ਜਾ ਰਹੇ ਹਨ ਅਤੇ ਇਨ੍ਹਾਂ ਆਮ ਚੋਣਾਂ ਦੇ ਪੋਲਿੰਗ ਸਟੇਸ਼ਨਾਂ 'ਤੇ ਜ਼ਿਲ੍ਹਾ ਪੱਧਰੀ ਪ੍ਰਸ਼ਾਸਨ ਵੱਲੋਂ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਤਹਿਤ ਬਰਨਾਲਾ ਜ਼ਿਲ੍ਹੇ ਦੇ ਕੁੱਲ 169 ਪੋਲਿੰਗ ਕੇਂਦਰਾਂ ਲਈ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ ਹਲਕਾ ਬਰਨਾਲਾ ਦੇ ਹਲਕਾ ਭਦੌੜ ਵਿੱਚ 212 ਪੋਲਿੰਗ ਕੇਂਦਰ ਕੇਂਦਰ ਅਤੇ ਹਲਕਾ ਮਹਿਲ ਕਲਾ ਵਿੱਚ ਕੁੱਲ 155074 (82105 ਪੁਰਸ਼, 72207 ਇਸਤਰੀ, 9 ਤੀਸਰਾ ਲਿੰਗ ਅਤੇ 753 ਵੋਟਰ) ਹਨ। ਭਦੌਦ ਵਿੱਚ। ਇਸੇ ਤਰ੍ਹਾਂ ਬਰਨਾਲਾ ਵਿੱਚ ਕੁੱਲ 180724 (94957 ਮਰਦ, 85127 ਔਰਤਾਂ, 4 ਥਰਡ ਜੈਂਡਰ, 636 ਸਰਵਿਸ ਵੋਟਰ ਅਤੇ 3 ਐਨਆਰਆਈ ਵੋਟਰ) ਹਨ। ਮਹਿਲ ਕਲਾਂ ਵਿੱਚ ਕੁੱਲ 156525 ਵੋਟਰ ਹਨ (82966 ਮਰਦ, 72590 ਇਸਤਰੀ, 3 ਤੀਜਾ ਲਿੰਗ, 966 ਸਰਵਿਸ ਵੋਟਰ ਅਤੇ 23 ਐਨਆਰਆਈ ਵੋਟਰ)।
ਇਸ ਵਿੱਚੋਂ ਜ਼ਿਲ੍ਹਾ ਬਰਨਾਲਾ ਵਿੱਚ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਰੀਨ ਬੂਥ, ਮਾਡਲ ਪੋਲਿੰਗ ਬੂਥ, ਅੰਗਹੀਣਾਂ ਲਈ ਬੂਥ, ਔਰਤਾਂ ਲਈ ਗੁਲਾਬੀ ਬੂਥ ਅਤੇ ਨੌਜਵਾਨਾਂ ਵੱਲੋਂ ਪ੍ਰਬੰਧਿਤ ਪੋਲਿੰਗ ਬੂਥ ਬਣਾਏ ਗਏ ਹਨ। ਹਰੇਕ ਵਿਧਾਨ ਸਭਾ ਹਲਕੇ ਵਿੱਚ 10 ਮਾਡਲ ਪੋਲਿੰਗ ਸਟੇਸ਼ਨ ਅਤੇ ਬਾਕੀ ਵਰਗਾਂ ਲਈ 1-1 ਬੂਥ ਬਣਾਏ ਗਏ ਹਨ। ਵੋਟਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਨ ਲਈ ਗਰੀਨ ਬੂਥ ਲਗਾਏ ਜਾਣਗੇ। ਇਸੇ ਤਰ੍ਹਾਂ ਗੁਲਾਬੀ ਬੂਥਾਂ 'ਤੇ ਸਿਰਫ਼ ਔਰਤਾਂ ਹੀ ਪੋਲਿੰਗ ਕਰਮੀਆਂ ਵਜੋਂ ਤਾਇਨਾਤ ਰਹਿਣਗੀਆਂ। ਅਪਾਹਜ ਲੋਕਾਂ ਲਈ ਬਣਾਏ ਗਏ ਪੋਲਿੰਗ ਸਟੇਸ਼ਨਾਂ ਦਾ ਪ੍ਰਬੰਧ ਅਪਾਹਜਾਂ ਵਾਲੇ ਚੋਣ ਅਮਲੇ ਦੁਆਰਾ ਕੀਤਾ ਜਾਵੇਗਾ ਅਤੇ ਹਰੇਕ ਹਲਕੇ ਵਿੱਚ ਇੱਕ ਪੋਲਿੰਗ ਸਟੇਸ਼ਨ ਦਾ ਪ੍ਰਬੰਧਨ ਨੌਜਵਾਨਾਂ ਦੁਆਰਾ ਕੀਤਾ ਜਾਵੇਗਾ।