ਅੰਮ੍ਰਿਤਸਰ:ਅੰਮ੍ਰਿਤਸਰ ਦੇ ਵੇਰਕਾ ਇਲਾਕੇ ਵਿੱਚ ਤਿੰਨ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਨੀਅਤ ਨਾਲ ਘਰ ਵਿੱਚ ਕੀਤੀ ਗਈ ਐਂਟਰੀ, ਉਸ ਵੇਲੇ ਲੁਟੇਰਿਆਂ ਉੱਤੇ ਹੀ ਭਾਰੀ ਪੈ ਗਈ। ਜਦੋਂ ਘਰ ਦੀ ਬਹਾਦਰ ਔਰਤ ਨੇ ਡੱਟ ਕੇ ਇਹਨਾਂ ਲੁਟੇਰਿਆਂ ਦਾ ਮੁਕਾਬਲਾ ਕੀਤਾ। ਦਰਅਸਲ ਮਾਮਲਾ ਅੰਮ੍ਰਿਤਸਰ ਦੇ ਸਟਾਰ ਅਵੈਣਿਊ ਤੋਂ ਸਾਹਮਣੇ ਆਇਆ ਹੈ ਜਿੱਥੇ ਘਰ ਵਿਚ ਲੁੱਟ ਕਰਨ ਆਏ ਲੁਟੇਰਿਆਂ ਨੈ ਕੰਧ ਟੱਪ ਕੈ ਘਰ ਵਿੱਚ ਐਨਟਰੀ ਲਈ, ਅਚਾਨਕ ਹੀ ਘਰ ਦੀ ਔਰਤ ਨੇ ਇਹਨਾਂ ਨੂੰ ਵੇਖ ਲਿਆ ਅਤੇ ਦਰਵਾਜਾ ਤੋੜਨ ਤੋਂ ਪਹਿਲਾਂ ਹੀ ਹੁਸ਼ਿਆਰੀ ਨਾਲ ਦਰਵਾਜਾ ਬੰਦ ਕਰਕੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਲੁਟੇਰਿਆਂ ਨੇ ਪਹਿਲਾਂ ਤਾਂ ਕਾਫੀ ਜ਼ੌਰ ਲਾਇਆ ਪਰ ਮਨਦੀਪ ਕੌਰ ਦੀਆਂ ਚੀਕਾਂ ਸੁਣ ਕੇ ਆਪ ਵੀ ਘਬਰਾ ਗਏ ਅਤੇ ਮੌਕੇ ਤੋਂ ਫਰਾਰ ਹੋ ਗਏ।
ਔਰਤ ਦੀ ਦਲੇਰੀ ਨੇ ਬਚਾਇਆ ਘਰ ਪਰਿਵਾਰ
ਗਲੀ ਵਿੱਚ ਰੌਲਾ ਸੁਣ ਇਲਾਕੇ ਦੇ ਲੋਕ ਜਦੋਂ ਤੱਕ ਇੱਕਠੇ ਹੁੰਦੇ ਉਦੋਂ ਤੱਕ ਬਦਮਾਸ਼ ਫਰਾਰ ਹੋ ਗਏ। ਉਥੇ ਹੀ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਉਕਤ ਬਹਾਦੁਰ ਔਰਤ ਨੇ ਦੱਸਿਆ ਕਿ ਉਹ ਘਰ ਵਿੱਚ ਬੱਚਿਆਂ ਨਾਲ ਇੱਕਲੀ ਸੀ ਜਿਸ ਵੇਲੇ ਇਹ ਲੁਟੇਰੇ ਨਕਾਬ ਪਾਏ ਉਸ ਨੇ ਘਰ ਦੇ ਬਾਹਰ ਵੇਖੇ। ਇਸ ਦੌਰਾਨ ਉਸ ਨੇ ਹਿੰਮਤ ਵਿਖਾਈ ਅਤੇ ਬੱਚਿਆਂ ਨੂੰ ਬਚਾਉਂਦੇ ਹੋਏ ਉਸ ਨੇ ਦਰਵਾਜਾ ਬੰਦ ਕੀਤਾ ਅਤੇ ਦਰਵਾਜੇ ਅੱਗੇ ਸੋਫਾ ਲਾ ਦਿੱਤਾ ਅਤੇ ਨਾਲ ਹੀ ਪਤੀ ਨੂੰ ਫੋਨ ਲਾਇਆ। ਜਿਸ ਤੋਂ ਬਾਅਦ ਉਹਨਾਂ ਨੇ ਮੌਕੇ 'ਤੇ ਪੁਲਿਸ ਨੂੰ ਸੂਚਿਤ ਕੀਤਾ। ਦੱਸ ਦਈਏ ਕਿ ਇਸ ਪੁਰੀ ਵਾਰਦਾਤ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਇਕੱਲੀ ਔਰਤ 'ਤੇ ਉਸਦੇ ਦੋ ਛੋਟੇ ਬੱਚੇ ਘਰ ਵਿੱਚ ਮੌਜੂਦ ਨਜ਼ਰ ਆ ਰਹੇ ਹਨ ਅਤੇ ਔਰਤ ਦੀ ਬਹਾਦਰੀ ਵੀ ਨਜ਼ਰ ਆ ਰਹੀ ਹੈ।