ਪੰਜਾਬ

punjab

ETV Bharat / state

12ਵੀ ਦੇ ਨਤੀਜਿਆਂ ਦਾ ਐਲਾਨ: ਲੁਧਿਆਣਾ ਦੇ ਏਕਮਪ੍ਰੀਤ ਨੇ ਪੰਜਾਬ 'ਚ ਕੀਤਾ ਟੌਪ, ਪਰਿਵਾਰ 'ਚ ਖੁਸ਼ੀ ਦਾ ਮਾਹੌਲ - Announcement of 12th results

Announcement of 12th results: ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ ਅਤੇ ਲੁਧਿਆਣਾ ਬੀ.ਸੀ.ਐਮ. ਫੋਕਲ ਪੁਆਇੰਟ ਸਕੂਲ ਦਾ ਵਿਦਿਆਰਥੀ ਏਕਮਪ੍ਰੀਤ ਕਮਰਸ ਵਿਸ਼ੇ ਵਿੱਚ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਏਕਮ ਦੇ 500 ਚੋਂ 500 ਅੰਕ ਹਾਸਿਲ ਕੀਤੇ ਹਨ। ਉਸ ਦਾ ਅੱਜ ਸਕੂਲ ਪੁੱਜਣ ਤੇ ਭਰਵਾਂ ਵੱਲੋਂ ਸਵਾਗਤ ਕੀਤਾ ਗਿਆ। ਪੜ੍ਹੋ ਪੂਰੀ ਖਬਰ...

Announcement of 12th results
Announcement of 12th results

By ETV Bharat Punjabi Team

Published : Apr 30, 2024, 6:23 PM IST

Updated : Apr 30, 2024, 10:14 PM IST

12ਵੀ ਦੇ ਨਤੀਜਿਆਂ ਦਾ ਐਲਾਨ

ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ ਬਾਰਵੀਂ ਦੇ ਨਤੀਜਿਆਂ ਦਾ ਅੱਜ ਐਲਾਨ ਹੋ ਗਿਆ ਹੈ ਅਤੇ ਲੁਧਿਆਣਾ ਬੀ.ਸੀ.ਐਮ. ਫੋਕਲ ਪੁਆਇੰਟ ਸਕੂਲ ਦਾ ਵਿਦਿਆਰਥੀ ਏਕਮਪ੍ਰੀਤ ਕਮਰਸ ਵਿਸ਼ੇ ਵਿੱਚ ਪੰਜਾਬ ਭਰ ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਏਕਮ ਦੇ 500 ਚੋਂ 500 ਅੰਕ ਹਾਸਿਲ ਕੀਤੇ ਹਨ। ਉਸ ਦਾ ਅੱਜ ਸਕੂਲ ਪੁੱਜਣ ਤੇ ਭਰਵਾਂ ਵੱਲੋਂ ਸਵਾਗਤ ਕੀਤਾ ਗਿਆ। ਏਕਮ ਪ੍ਰੀਤ ਗਤਕੇ ਦਾ ਵੀ ਨੈਸ਼ਨਲ ਪੱਧਰ ਦਾ ਖਿਡਾਰੀ ਹੈ। ਸਕੂਲ ਦੀ ਪ੍ਰਿੰਸੀਪਲ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੇ ਸਕੂਲ ਦਾ ਵਿਦਿਆਰਥੀ ਪੰਜਾਬ ਭਰ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਗੱਤਕੇ ਦਾ ਵੀ ਚੈਂਪੀਅਨ ਹੈ ਅਤੇ ਪੜ੍ਹਾਈ ਦੇ ਵਿੱਚ ਵੀ ਅੱਗੇ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਸਕੂਲ ਦੀ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਦੀ ਵੀ ਸਖ਼ਤ ਮਿਹਨਤ ਰਹੀ ਹੈ, ਇਨ੍ਹਾਂ ਨੇ ਵਿਦਿਆਰਥੀ ਦੀ ਹੌਸਲਾਅਫਜਾਈ ਕੀਤੀ ਹੈ।

ਐਲ.ਐਲ.ਬੀ. ਦੀ ਪੜਾਈ ਕਰਕੇ ਵਕੀਲ ਬਣਨਾ:ਏਕਮਪ੍ਰੀਤ ਨੇ ਦੱਸਿਆ ਕਿ ਉਹ ਪੜਾਈ ਦੇ ਨਾਲ ਗੱਤਕਾ ਵੀ ਖੇਡਦਾ ਹੈ। ਕੌਂਮੀ ਪੱਧਰ ਦਾ ਉਹ ਗੱਤਕੇ ਦਾ ਖਿਡਾਰੀ ਹੈ ਅਤੇ ਅਸਾਮ ਆਦਿ ਸੂਬਿਆਂ ਵਿੱਚ ਵੀ ਖੇਡ ਕੇ ਆਇਆ ਹੈ। ਉਨ੍ਹਾਂ ਦੱਸਿਆ ਕਿ ਉਹ ਅੱਗੇ ਆਪਣੇ ਪੜਾਈ ਕਮਰਸ ਫੀਲਡ ਵਿੱਚ ਹੀ ਜਾਰੀ ਰੱਖਣਾ ਚਾਹੁੰਦਾ ਹੈ ਅਤੇ ਅੱਗੇ ਜਾ ਕੇ ਉਹ ਐਲ.ਐਲ.ਬੀ. ਦੀ ਪੜਾਈ ਕਰਕੇ ਵਕੀਲ ਬਣਨਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਮੇਰੇ ਨਾਲ ਮੇਰੇ ਅਧਿਆਪਕਾਂ ਦੀ ਅਤੇ ਪਰਿਵਾਰ ਦੇ ਮੈਂਬਰਾਂ ਦੀ ਸਪੋਰਟ ਰਹੀ ਹੈ। ਜਿਸ ਕਰਕੇ ਉਹ ਇਹ ਮੁਕਾਮ ਹਾਸਿਲ ਕਰ ਸਕਿਆ ਹੈ। ਉਨ੍ਹਾਂ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਉਸ ਦੀ ਮਿਹਨਤ ਰੰਗ ਲੈ ਕੇ ਆਈ ਹੈ।

ਏਕਮਪ੍ਰੀਤ ਦੀ ਮਿਹਨਤ ਦੇ ਨਾਲ ਪੂਰੇ ਸਕੂਲ ਦੇ ਸਟਾਫ ਨੂੰ ਮਾਣ ਹੈ: ਉੱਧਰ ਬੀ.ਸੀ.ਐਮ. ਫੋਕਲ ਪੁਆਇੰਟ ਸਕੂਲ ਦੀ ਪ੍ਰਿੰਸੀਪਲ ਮੈਡਮ ਨੇਹਾ ਨੇ ਕਿਹਾ ਕਿ ਸਕੂਲ ਵਿੱਚ ਖੁਸ਼ੀ ਹੈ ਕਿ ਏਕਮਪ੍ਰੀਤ ਹਾਲ ਹੀ ਵਿੱਚ ਬਾਹਰ ਖੇਡਣ ਗਿਆ ਸੀ। ਜਿੱਥੋਂ ਆ ਕੇ ਉਸ ਨੇ ਪੜਾਈ 'ਚ ਅਪਣਾ ਦਿਲ ਲਾਉਣਾ ਸ਼ੁਰੂ ਕੀਤਾ ਅਤੇ ਸਖ਼ਤ ਮਿਹਨਤ ਤੋਂ ਬਾਅਦ ਉਹ ਪੰਜਾਬ ਭਰ ਵਿੱਚ ਪਹਿਲੇ ਸਥਾਨ ਤੇ ਆਇਆ ਹੈ। ਉਨ੍ਹਾਂ ਕਿਹਾ ਕਿ ਏਕਮਪ੍ਰੀਤ ਦੀ ਮਿਹਨਤ ਦੇ ਨਾਲ ਪੂਰੇ ਸਕੂਲ ਦੇ ਸਟਾਫ ਦੀ ਵੀ ਮਿਹਨਤ ਰਹੀ ਹੈ। ਜਿਨ੍ਹਾਂ ਨੇ ਉਸ ਦੀ ਪੜ੍ਹਾਈ ਦੇ ਵਿੱਚ ਉਸ ਦੀ ਮਦਦ ਕੀਤੀ, ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦਾ ਨਾਂ ਇਹ ਕੰਮ ਨਹੀਂ ਉੱਚਾ ਕੀਤਾ ਹੈ, ਸਾਨੂੰ ਇਸ ਤੇ ਕਾਫੀ ਖੁਸ਼ੀ ਹੈ।

Last Updated : Apr 30, 2024, 10:14 PM IST

ABOUT THE AUTHOR

...view details