ਪਰਥ (ਆਸਟਰੇਲੀਆ):ਭਾਰਤ ਅਤੇ ਆਸਟਰੇਲੀਆ ਵਿਚਾਲੇ ਇੱਥੋਂ ਦੇ ਓਪਟਸ ਸਟੇਡੀਅਮ 'ਚ ਖੇਡੇ ਜਾ ਰਹੇ ਪਹਿਲੇ ਟੈਸਟ 'ਚ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਨੇ ਇਤਿਹਾਸਕ ਸੈਂਕੜਾ ਲਗਾਇਆ ਹੈ। ਜੈਸਵਾਲ ਨੇ ਆਸਟ੍ਰੇਲੀਆ 'ਚ ਆਪਣੇ ਪਹਿਲੇ ਹੀ ਟੈਸਟ 'ਚ ਸੈਂਕੜਾ ਜੜ ਕੇ ਆਸਟ੍ਰੇਲੀਆ 'ਚ 47 ਸਾਲਾਂ ਦਾ ਸੋਕਾ ਖਤਮ ਕਰ ਦਿੱਤਾ ਹੈ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਤੀਜਾ ਬੱਲੇਬਾਜ਼ ਬਣ ਗਿਆ ਹੈ।
ਆਸਟ੍ਰੇਲੀਆ 'ਚ ਆਪਣੇ ਪਹਿਲੇ ਟੈਸਟ 'ਚ ਸੈਂਕੜਾ ਜੜਨ ਵਾਲਾ ਭਾਰਤੀ ਬੱਲੇਬਾਜ਼
- 101: ਐਮ ਐਲ ਜੈਸਿਮਹਾ, ਬ੍ਰਿਸਬੇਨ, 1967-68
- 113: ਸੁਨੀਲ ਗਾਵਸਕਰ, ਬ੍ਰਿਸਬੇਨ, 1977-78
- 161: ਯਸ਼ਸਵੀ ਜੈਸਵਾਲ, ਪਰਥ, 2024
ਪਰਥ ਟੈਸਟ 'ਚ ਆਸਟ੍ਰੇਲੀਆ ਹੁਣ ਬੈਕਫੁੱਟ 'ਤੇ ਹੈ। ਬੇਸ਼ੱਕ ਭਾਰਤ ਦੀ ਪਹਿਲੀ ਪਾਰੀ 150 ਦੌੜਾਂ ਤੱਕ ਹੀ ਸੀਮਤ ਰਹੀ ਸੀ। ਪਰ ਭਾਰਤ ਨੇ ਦੂਜੀ ਪਾਰੀ ਵਿੱਚ ਸ਼ਾਨਦਾਰ ਵਾਪਸੀ ਕੀਤੀ ਅਤੇ ਪਰਥ ਟੈਸਟ ਵਿੱਚ ਆਪਣੀ ਪਕੜ ਮਜ਼ਬੂਤ ਕਰ ਲਈ ਹੈ। ਯਸ਼ਸਵੀ ਜੈਸਵਾਲ ਨੇ ਕੇਐਲ ਰਾਹੁਲ ਦੇ ਨਾਲ ਸ਼ਾਨਦਾਰ ਸ਼ੁਰੂਆਤੀ ਸਾਂਝੇਦਾਰੀ ਕਰਕੇ ਭਾਰਤ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ। ਦੋਵਾਂ ਬੱਲੇਬਾਜ਼ਾਂ ਨੇ ਇਸ ਇਤਿਹਾਸਕ ਸਾਂਝੇਦਾਰੀ ਨਾਲ 38 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ।
ਆਸਟ੍ਰੇਲੀਆ ਖਿਲਾਫ ਭਾਰਤ ਦੀ ਸਭ ਤੋਂ ਵੱਡੀ ਓਪਨਿੰਗ ਸਾਂਝੇਦਾਰੀ।
- 201 ਦੌੜਾਂ: ਯਸ਼ਸਵੀ ਜੈਸਵਾਲ ਅਤੇ ਕੇਐਲ ਰਾਹੁਲ, ਪਰਥ 2024
- 191 ਦੌੜਾਂ: ਸੁਨੀਲ ਗਾਵਸਕਰ ਅਤੇ ਕ੍ਰਿਸ਼ਣਮਾਚਾਰੀ ਸ਼੍ਰੀਕਾਂਤ, ਸਿਡਨੀ 1986
- 165 ਦੌੜਾਂ: ਨੀਲ ਗਾਵਸਕਰ ਅਤੇ ਚੇਤਨ ਚੌਹਾਨ, ਮੈਲਬੋਰਨ 1981
- 141 ਦੌੜਾਂ: ਆਕਾਸ਼ ਚੋਪੜਾ ਅਤੇ ਵਰਿੰਦਰ ਸਹਿਵਾਗ, ਮੈਲਬੋਰਨ 2003
- 124 ਦੌੜਾਂ: ਵਿਨੂ ਮਾਂਕਡ ਅਤੇ ਚੰਦੂ ਸਰਵਤੇ, ਮੈਲਬੌਰਨ 1948
- 123 ਦੌੜਾਂ: ਆਕਾਸ਼ ਚੋਪੜਾ ਅਤੇ ਵਰਿੰਦਰ ਸਹਿਵਾਗ, ਸਿਡਨੀ 2004
ਜੈਸਵਾਲ ਨੇ ਦੂਜੀ ਪਾਰੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਜੋਸ਼ ਹੇਜ਼ਲਵੁੱਡ ਦੀ ਗੇਂਦ 'ਤੇ ਸਕਾਈ ਸਕਰਾਪਰ ਛੱਕਾ ਲਗਾ ਕੇ ਆਪਣਾ ਚੌਥਾ ਟੈਸਟ ਸੈਂਕੜਾ ਪੂਰਾ ਕੀਤਾ। ਇਸ ਸ਼ਾਨਦਾਰ ਸੈਂਕੜੇ ਦੇ ਨਾਲ ਹੀ ਯਸ਼ਸਵੀ ਜੈਸਵਾਲ ਨੇ ਹੋਰ ਵੀ ਕਈ ਵੱਡੇ ਰਿਕਾਰਡ ਆਪਣੇ ਨਾਂਅ ਕੀਤੇ।