ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੂੰ ਤਿੰਨ ਮੈਚਾਂ ਦੀ ਸੀਰੀਜ਼ 'ਚ ਨਿਊਜ਼ੀਲੈਂਡ ਹੱਥੋਂ ਕਲੀਨ ਸਵੀਪ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸੀਰੀਜ਼ ਨੂੰ 3-0 ਨਾਲ ਗੁਆਉਣ ਤੋਂ ਬਾਅਦ ਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ (WTC) 2023-25 'ਚ ਵੱਡਾ ਝਟਕਾ ਲੱਗਾ ਹੈ। ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮਿਲੀ ਹਾਰ ਨਾਲ ਭਾਰਤ ਨੇ WTC ਅੰਕ ਸੂਚੀ 'ਚ ਨੰਬਰ ਇੱਕ ਸਥਾਨ ਗੁਆ ਦਿੱਤਾ ਹੈ।
ਭਾਰਤ ਨੇ WTC ਪੁਆਇੰਟ ਟੇਬਲ ਵਿੱਚ ਨੰਬਰ 1 ਸਥਾਨ ਗੁਆਇਆ
ਹੁਣ ਤੱਕ ਟੀਮ ਇੰਡੀਆ WTC ਪੁਆਇੰਟ ਟੇਬਲ 'ਚ ਪਹਿਲੇ ਨੰਬਰ 'ਤੇ ਸੀ। ਮੁੰਬਈ ਟੈਸਟ 'ਚ ਨਿਊਜ਼ੀਲੈਂਡ ਹੱਥੋਂ 25 ਦੌੜਾਂ ਦੀ ਹਾਰ ਨਾਲ ਟੀਮ ਇੰਡੀਆ ਦੂਜੇ ਨੰਬਰ 'ਤੇ ਆ ਗਈ ਹੈ। ਇਸ ਦੇ ਨਾਲ ਹੀ ਆਸਟ੍ਰੇਲੀਆ ਕ੍ਰਿਕਟ ਟੀਮ ਨੇ ਨੰਬਰ ਵਨ ਸਥਾਨ ਹਾਸਲ ਕਰ ਲਿਆ ਹੈ। ਇਸ ਸਮੇਂ ਭਾਰਤੀ ਟੀਮ ਦੇ 98 ਅੰਕ ਹਨ ਅਤੇ ਉਸ ਦਾ ਪੀਟੀਸੀ 58.33 ਹੈ। ਦੂਜੇ ਪਾਸੇ, ਆਸਟਰੇਲੀਆ ਦੇ ਇਸ ਸਮੇਂ 90 ਅੰਕ ਹਨ ਪਰ ਉਨ੍ਹਾਂ ਦਾ ਪੀਟੀਸੀ 62.50 ਹੈ, ਜਿਸ ਕਾਰਨ ਉਸ ਨੇ ਪਹਿਲੇ ਨੰਬਰ 'ਤੇ ਕਬਜ਼ਾ ਕਰ ਲਿਆ ਹੈ।