ਚੰਡੀਗੜ੍ਹ : ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਪੈਰਿਸ ਓਲੰਪਿਕ 2024 ਦੇ ਫਾਈਨਲ 'ਚ ਜਗ੍ਹਾ ਬਣਾ ਲਈ ਸੀ ਅਤੇ ਪੂਰਾ ਭਾਰਤ ਸੈਮੀਫਾਈਨਲ 'ਚ ਆਪਣੀ ਰੈਸਲਰ ਦੀ ਜਿੱਤ ਮਗਰੋਂ ਉਸ ਦੇ ਫਾਈਨਲ ਵਿੱਚ ਪ੍ਰਵੇਸ਼ ਕਰਨ ਦਾ ਜਸ਼ਨ ਮਨਾ ਰਿਹਾ ਸੀ ਪਰ ਅਚਾਨਕ ਸਭ ਨੂੰ ਨਿਰਾਸ਼ ਹੋਣਾ ਪਿਆ ਕਿਉਂਕਿ ਓਲੰਪਿਕ ਫਾਈਨਲ ਮੈਚ ਤੋਂ ਪਹਿਲਾਂ ਭਾਰਤ ਦੀ ਰੈਸਲਰ ਵਿਨੇਸ਼ ਫੋਗਾਟ ਪੈਰਿਸ ਓਲੰਪਿਕ 2024 ਵਿੱਚ 50 ਕਿਲੋਗ੍ਰਾਮ ਔਰਤਾਂ ਦੇ ਫ੍ਰੀਸਟਾਈਲ ਸੋਨ ਤਗਮੇ ਦੇ ਮੈਚ ਤੋਂ ਅਯੋਗ ਕਰਾਰ ਦਿੱਤੀ ਗਈ।
ਰੈਸਲਰ ਵਿਨੇਸ਼ ਫੋਗਾਟ ਨੇ ਕੁਸ਼ਤੀ ਨੂੰ ਕਿਹਾ ਅਲਵਿਦਾ, ਸੋਸ਼ਲ ਮੀਡੀਆ ਉੱਤੇ ਲਿਖਿਆ- ਕੁਸ਼ਤੀ ਜਿੱਤੀ ਮੈਂ ਹਾਰੀ, ਮੈਨੂੰ ਮਾਫ ਕਰਨਾ, ਅਲਵਿਦਾ - VINESH PHOGAT LEFT WRESTLING
ਰੈਸਲਰ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ ਫਾਈਨਲ ਤੋਂ ਪਹਿਲਾਂ 50 ਕਿੱਲੋਗ੍ਰਾਮ ਮਹਿਲਾ ਕੁਸ਼ਤੀ ਵਰਗ ਵਿੱਚ ਅਯੋਗ ਕਰਾਰ ਦਿੱਤਾ ਗਿਆ ਸੀ। ਹੁਣ ਵਿਨੇਸ਼ ਫੋਗਾਟ ਨੇ ਭਰੇ ਮਨ ਨਾਲ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਸ ਸਬੰਧੀ ਨਿਊਜ਼ ਏਜੰਸੀ ANI ਨੇ ਐਕਸ ਰਾਹੀਂ ਪੋਸਟ ਸਾਂਝੀ ਕੀਤੀ ਹੈ।
Published : Aug 8, 2024, 6:33 AM IST
|Updated : Aug 8, 2024, 7:48 AM IST
ਸੰਨਿਆਸ ਦਾ ਐਲਾਨ:ਫਾਈਨਲ ਮੁਕਾਬਲੇ ਤੋਂ ਪਹਿਲਾਂ ਮਿਲੇ ਝਟਕੇ ਮਗਰੋਂ ਰੈਸਲਰ ਵਿਨੇਸ਼ ਫੋਗਾਟ ਨੇ ਹੁਣ ਕੁਸ਼ਤੀ ਨੂੰ ਸਦਾ ਲਈ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ ਹੈ ਕਿ ਮਾਂ ਮੈਨੂੰ ਮਾਫ ਕਰਨਾ,ਅੱਜ ਮੈਂ ਹਾਰ ਗਈ ਹਾਂ ਅਤੇ ਕੁਸ਼ਤੀ ਜਿੱਤ ਗਈ ਹੈ। ਮੇਰੀ ਸਾਰੀ ਹਿੰਮਤ ਟੁੱਟ ਗਈ ਹੈ ਅਤੇ ਹੁਣ ਮੇਰੇ ਵਿੱਚ ਮੁੜ ਕੇ ਲੜਨ ਦੀ ਤਾਕਤ ਨਹੀਂ ਰਹੀ। ਦੱਸਣਯੋਗ ਹੈ ਕਿ ਸ਼ਾਨਾਰ ਪ੍ਰਦਰਸ਼ਨ ਮਗਰੋਂ ਫਾਈਨਲ ਵਿੱਚ ਪਹੁੰਚੀ ਰੈਸਲਰ ਵਿਨੇਸ਼ ਫੋਗਾਟ ਨੂੰ ਕੁੱਝ ਗ੍ਰਾਮ ਭਾਰ ਵਧਣ ਕਰਕੇ ਫਾਈਨਲ ਤੋਂ ਡਿਸਕੁਆਲੀਫਾਈ ਕਰ ਦਿੱਤਾ ਗਿਆ ਅਤੇ ਬਗੈਰ ਕਿਸੇ ਮੈਡਲ ਤੋਂ ਹੀ ਉਸ ਨੂੰ ਸੰਤੋਸ਼ ਕਰਨਾ ਪਿਆ ਹੈ। ਇਸ ਦੌਰਾਨ ਰੈਸਲ ਫੋਗਾਟ ਨੇ ਭਰੇ ਮਨ ਨਾਲ ਕੁਸ਼ਤੀ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ।
- ਅੰਨੂ ਰਾਣੀ ਅਤੇ ਸਰਵੇਸ਼ ਕੁਸ਼ਾਰੇ ਦੀ ਮੁਹਿੰਮ ਖਤਮ, ਕੁਆਲੀਫਿਕੇਸ਼ਨ ਰਾਊਂਡ ਦੌਰਾਨ ਹੋਏ - qualify in high jump
- ਪੀਟੀ ਊਸ਼ਾ ਨੇ ਡਿਸਕੁਆਲੀਫਾਈ ਹੋਈ ਪਹਿਲਵਾਨ ਵਿਨੇਸ਼ ਫੋਗਾਟ ਨਾਲ ਕੀਤੀ ਮੁਲਾਕਾਤ, ਸਾਂਝੀ ਕੀਤਾ ਵੱਡਾ ਅਪਡੇਟ - Vinesh Phogat Disqualified
- ਓਲੰਪਿਕ ਫਾਈਨਲ ਦੇ ਲਈ ਵਿਨੇਸ਼ ਫੋਗਾਟ ਡਿਸਕੁਆਲੀਫਾਈ, ਬਾਲੀਵੁੱਡ ਅਤੇ ਪਾਲੀਵੁੱਡ ਸਿਤਾਰਿਆਂ ਵਿੱਚ ਪਸਰੀ ਉਦਾਸੀ - Vinesh Phogat Disqualified
ਪ੍ਰੇਰਨਾ ਸ੍ਰੋਤ ਰਹੀ ਹੈ ਵਿਨੇਸ਼ ਫੋਗਾਟ:ਦੱਸ ਦਈਏ ਵਿਨੇਸ਼ ਫੋਗਾਟ ਇੱਕ ਭਾਰਤੀ ਫ੍ਰੀਸਟਾਈਲ ਪਹਿਲਵਾਨ ਸਨ ਜਿਸ ਨੇ ਤਿੰਨ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗਮੇ ਅਤੇ ਕਈ ਏਸ਼ੀਆਈ ਖੇਡਾਂ, ਵਿਸ਼ਵ ਚੈਂਪੀਅਨਸ਼ਿਪ ਦੇ ਤਗਮੇ ਸਮੇਤ ਕਈ ਅੰਤਰਰਾਸ਼ਟਰੀ ਤਗਮੇ ਜਿੱਤੇ ਹਨ। ਉਸ ਨੂੰ ਭਾਰਤ ਦੀ ਸਭ ਤੋਂ ਸਫਲ ਮਹਿਲਾ ਪਹਿਲਵਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਵਿਨੇਸ਼ ਫੋਗਾਟ ਪਹਿਲਵਾਨਾਂ ਦੇ ਪਰਿਵਾਰ ਤੋਂ ਆਉਂਦੀ ਹੈ, ਜਿਸ ਵਿੱਚ ਉਸ ਦੀਆਂ ਚਚੇਰੀਆਂ ਭੈਣਾਂ ਗੀਤਾ ਫੋਗਾਟ ਅਤੇ ਬਬੀਤਾ ਕੁਮਾਰੀ ਸ਼ਾਮਲ ਹਨ, ਜੋ ਅੰਤਰਰਾਸ਼ਟਰੀ ਪਹਿਲਵਾਨ ਵੀ ਹਨ। ਉਸ ਨੂੰ ਉਸ ਦੇ ਪਿਤਾ ਰਾਜਪਾਲ ਫੋਗਾਟ ਦੁਆਰਾ ਸਿਖਲਾਈ ਦਿੱਤੀ ਗਈ ਹੈ। ਵਿਨੇਸ਼ ਫੋਗਾਟ ਆਪਣੇ ਦ੍ਰਿੜ ਇਰਾਦੇ, ਹੁਨਰ ਅਤੇ ਖੇਡ ਪ੍ਰਤੀ ਸਮਰਪਣ ਲਈ ਜਾਣੀ ਜਾਂਦੀ ਹੈ, ਜਿਸ ਨੇ ਭਾਰਤ ਅਤੇ ਦੁਨੀਆ ਭਰ ਦੇ ਬਹੁਤ ਸਾਰੇ ਨੌਜਵਾਨ ਪਹਿਲਵਾਨਾਂ ਨੂੰ ਪ੍ਰੇਰਿਤ ਕੀਤਾ।