ਨਵੀਂ ਦਿੱਲੀ: ਵੈਸਟਇੰਡੀਜ਼ ਨੇ ਮੇਹਦੀ ਹਸਨ ਮਿਰਾਜ਼ ਦੀ ਅਗਵਾਈ ਵਾਲੀ ਬੰਗਲਾਦੇਸ਼ ਟੀਮ ਨੂੰ ਸੇਂਟ ਕਿਟਸ 'ਚ ਪਹਿਲੇ ਵਨਡੇ 'ਚ 5 ਵਿਕਟਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ 295 ਦੌੜਾਂ ਦਾ ਟੀਚਾ 47.4 ਓਵਰਾਂ 'ਚ 5 ਵਿਕਟਾਂ ਗੁਆ ਕੇ ਹਾਸਿਲ ਕਰ ਲਿਆ। ਇਸ ਜਿੱਤ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਖਿਲਾਫ ਲਗਾਤਾਰ 11 ਮੈਚਾਂ ਦੀ ਹਾਰ ਦਾ ਸਿਲਸਿਲਾ ਵੀ ਤੋੜ ਦਿੱਤਾ। ਵੈਸਟਇੰਡੀਜ਼ ਨੇ ਆਖਰੀ ਵਾਰ 2018 'ਚ ਬੰਗਲਾਦੇਸ਼ ਖਿਲਾਫ ਵਨਡੇ ਜਿੱਤਿਆ ਸੀ।
ਮੈਚ ਦਾ ਹੀਰੋ ਕੌਣ
ਇਸ ਤੋਂ ਇਲਾਵਾ ਵੈਸਟਇੰਡੀਜ਼ ਨੇ ਸੇਂਟ ਕਿਟਸ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਟੀਚਾ ਹਾਸਿਲ ਕਰ ਲਿਆ ਹੈ ਅਤੇ ਬੰਗਲਾਦੇਸ਼ ਖਿਲਾਫ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ ਦੇ ਹੀਰੋ ਸ਼ੇਰਫੇਨ ਰਦਰਫੋਰਡ ਨੇ ਸ਼ਾਨਦਾਰ ਸੈਂਕੜਾ ਜੜਿਆ, ਜੋ ਵਨਡੇ ਕ੍ਰਿਕਟ 'ਚ ਉਸ ਦਾ ਪਹਿਲਾ ਸੈਂਕੜਾ ਹੈ। ਸ਼ੇਰਫੇਨ ਰਦਰਫੋਰਡ ਨੇ 80 ਗੇਂਦਾਂ 'ਤੇ 113 ਦੌੜਾਂ ਦੀ ਪਾਰੀ ਖੇਡੀ। ਜਿਸ ਵਿੱਚ ਅੱਠ ਛੱਕੇ ਅਤੇ ਸੱਤ ਚੌਕੇ ਸ਼ਾਮਲ ਸਨ।
, "ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਸਖ਼ਤ ਮਿਹਨਤ ਕੀਤੀ ਜਾਵੇ। ਮੈਂ ਆਪਣੀ ਖੇਡ 'ਤੇ ਸਖ਼ਤ ਮਿਹਨਤ ਕਰ ਰਿਹਾ ਹਾਂ। ਬਸ ਅਨੁਸ਼ਾਸਿਤ ਰਹੋ ਅਤੇ ਆਪਣੇ ਆਪ ਨੂੰ ਵਧੀਆ ਪ੍ਰਦਰਸ਼ਨ ਕਰਨ ਦਾ ਸਭ ਤੋਂ ਵਧੀਆ ਮੌਕਾ ਦਿਓ। ਮੈਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ।"ਸ਼ੇਰਫੇਨ ਰਦਰਫੋਰਡ