ਟੀ20 ਵਰਲਡ ਕੱਪ 2024 ਵਿੱਚ ਭਾਰਤ ਦਾ ਮੁਕਾਬਲਾ ਚੈਂਪੀਅਨ ਰਹਿ ਚੁੱਕੀ ਇੰਗਲੈਂਡ ਟੀਮ ਨਾਲ ਹੋਵੇਗਾ। ਇਹ ਮੈਚ ਵੀਰਵਾਰ 27 ਜੂਨ ਨੂੰ ਗੁਆਨਾ ਵਿੱਚ ਖੇਡਿਆ ਜਾਵੇਗਾ। ਇਹ ਮੈਚ ਭਾਰਤ ਸਮੇਂ ਮੁਤਾਬਕ ਰਾਤ 8 ਵਜੇ ਸ਼ੁਰੂ ਹੋਵੇਗਾ। ਭਾਰਤੀ ਟੀਮ ਇੰਗਲੈਂਡ ਤੋਂ ਪਿਛਲੇ ਟੀ20 ਵਰਲਡ ਕੱਰ 2022 ਦੇ ਸੈਮੀਫਾਈਨਲ ਵਿੱਚ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ ਵਿੱਚ ਉਤਰੇਗੀ। ਹਾਲਾਂਕਿ, ਇਸ ਮੈਚ ਉੱਤੇ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਪਰ, ਫਿਰ ਵੀ ਜੇਕਰ ਮੀਂਹ ਕਾਰਨ ਮੈਚ ਵਿੱਚ ਕੋਈ ਰੁਕਾਵਟ ਹੁੰਦੀ ਹੈ, ਤਾਂ ਗਰੁੱਪ ਸਟੇਜ ਵਿੱਚ ਪੁਆਇੰਟਸ ਟੇਬਲ ਉੱਤੇ ਟਾਪ ਉੱਤੇ ਰਹਿਣ ਕਾਰਨ ਟੀਮ ਇੰਡੀਆ ਫਾਈਨਲ ਵਿੱਚ ਐਂਟਰ ਕਰ ਜਾਵੇਗੀ।
ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਿਆਂ ਭਾਰਤ, ਰੋਹਿਤ ਸ਼ਰਮਾ ਬਣੇ ਮੈਨ ਆਫ ਦ ਮੈਚ - T20 World Cup - T20 WORLD CUP
Published : Jun 24, 2024, 8:01 PM IST
|Updated : Jun 25, 2024, 7:06 AM IST
ਸੇਂਟ ਲੂਸੀਆ (ਵੈਸਟ ਇੰਡੀਜ਼) :ਟੀ-20 ਵਿਸ਼ਵ ਕੱਪ 2024 ਵਿੱਚ ਭਾਰਤ ਨੇ ਸੁਪਰ-8 ਦੇ ਰੋਮਾਂਚਕ ਮੈਚ ਵਿੱਚ ਆਸਟ੍ਰੇਲੀਆ ਨੂੰ 24 ਦੌੜਾਂ ਨਾਲ ਹਰਾਇਆ। ਭਾਰਤ ਵੱਲੋਂ ਦਿੱਤੇ 206 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਆਸਟ੍ਰੇਲੀਆਈ ਟੀਮ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 181 ਦੌੜਾਂ ਹੀ ਬਣਾ ਸਕੀ ਅਤੇ 24 ਦੌੜਾਂ ਨਾਲ ਮੈਚ ਹਾਰ ਗਈ।
ਆਸਟ੍ਰੇਲੀਆ ਲਈ ਟ੍ਰੈਵਿਸ ਹੈੱਡ ਨੇ ਸਭ ਤੋਂ ਵੱਧ 76 ਦੌੜਾਂ ਬਣਾਈਆਂ। ਕਪਤਾਨ ਮਿਸ਼ੇਲ ਮਾਰਸ਼ ਨੇ ਵੀ 37 ਦੌੜਾਂ ਦਾ ਯੋਗਦਾਨ ਪਾਇਆ। ਇਨ੍ਹਾਂ ਦੋਵਾਂ ਤੋਂ ਇਲਾਵਾ ਹੋਰ ਕੋਈ ਵੀ ਕੰਗਾਰੂ ਬੱਲੇਬਾਜ਼ ਪ੍ਰਭਾਵ ਬਣਾਉਣ 'ਚ ਨਾਕਾਮ ਰਿਹਾ। ਭਾਰਤ ਵੱਲੋਂ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਸਟਾਰ ਸਪਿਨਰ ਕੁਲਦੀਪ ਯਾਦਵ ਨੂੰ ਵੀ 2 ਸਫਲਤਾ ਮਿਲੀ।
LIVE FEED
ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਜਾਵੇਗਾ ਸੈਮੀਫਾਈਨਲ-2
ਰੋਹਿਤ ਸ਼ਰਮਾ ਬਣੇ ਮੈਨ ਆਫ ਦ ਮੈਚ
ਆਸਟ੍ਰੇਲੀਆ ਖਿਲਾਫ ਸੁਪਰ-8 ਮੁਕਾਬਲੇ ਵਿੱਚ ਭਾਰਤ ਦੀ ਧਮਾਕੇਦਾਰ ਜਿੱਤ ਦੇ ਹੀਰੋ ਕਪਤਾਨ ਰੋਹਿਤ ਸ਼ਰਮਾ ਰਹੇ। ਰੋਹਿਤ ਸ਼ਰਮਾ ਨੇ 41 ਗੇਂਦਾਂ ਉੱਤੇ 92 ਦੌੜਾਂ ਬਣਾਈਆਂ। ਰੋਹਿਤ ਹਾਲਾਂਕਿ ਸੈਂਕੜਾ ਬਣਾਉਣ ਵਿੱਚ ਮਹਿਜ 8 ਦੌੜਾਂ ਤੋਂ ਰਹਿ ਗਏ। ਪਰ, ਉਨ੍ਹਾਂ ਦਾ ਪਾਰੀ ਨੇ ਭਾਰਤ ਦੇ ਸਕੋਰ ਨੂੰ 200 ਤੋਂ ਪਾਰ ਲੰਘਾਇਆ। ਰੋਹਿਤ ਨੇ 8 ਛੱਕੇ ਅਤੇ 4 ਚੌਕਿਆਂ ਦੀ ਪਾਰੀ ਨਾਲ ਪਲੇਅਰ ਆਫ ਦ ਮੈਚ ਬਣੇ।
ਟੀ20 ਵਰਲਡ ਕੱਪ 2024 ਦੇ ਸੈਮੀਫਾਈਨਲ ਵਿੱਚ ਪਹੁੰਚਿਆਂ ਭਾਰਤ
ਆਸਟ੍ਰੇਲੀਆ ਖਿਲਾਫ ਸ਼ਾਨਦਾਰ ਜਿੱਤ ਹਾਸਿਲ ਕਰਨ ਤੋਂ ਬਾਅਦ ਭਾਰਤ ਨੇ ਟੀ20 ਵਰਲਡ ਕੱਪ 2024 ਦੇ ਸੈਮੀਫਾਈਨਲ ਵਿੱਚ ਐਂਟਰੀ ਮਾਰ ਲਈ ਹੈ। ਉੱਥੇ ਹੀ, ਆਸਟ੍ਰੇਲੀਆ ਨੂੰ ਹੁਣ ਸੈਮੀਫਾਈਨਲ ਵਿੱਚ ਪਹੁੰਚਣ ਲਈ ਬੰਗਲਾਦੇਸ਼ ਖਿਲਾਫ ਮੰਗਲਵਾਰ ਨੂੰ ਖੇਡੇ ਜਾਣ ਵਾਲੇ ਮੈਚ ਵਿੱਚ ਅਫ਼ਗਾਨਿਸਤਾਨ ਦੀ ਹਾਰ ਦੀ ਦੁਆ ਕਰਨੀ ਹੋਵੇਗੀ।
IND vs AUS Live Updates : ਆਸਟ੍ਰੇਲੀਆ ਦੀ ਪਲੇਇੰਗ-11
ਟ੍ਰੈਵਿਸ ਹੈੱਡ, ਡੇਵਿਡ ਵਾਰਨਰ, ਮਿਸ਼ੇਲ ਮਾਰਸ਼ (ਸੀ), ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਟਿਮ ਡੇਵਿਡ, ਮੈਥਿਊ ਵੇਡ (ਡਬਲਯੂ.ਕੇ.), ਪੈਟ ਕਮਿੰਸ, ਮਿਸ਼ੇਲ ਸਟਾਰਕ, ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ