ਨਵੀਂ ਦਿੱਲੀ :ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ ਵੱਡੀ ਉਪਲੱਬਧੀ ਹਾਸਲ ਕਰ ਸਕਦੇ ਹਨ। ਟੀ-20 ਵਿਸ਼ਵ ਕੱਪ 'ਚ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਨਾਂ 1216 ਦੌੜਾਂ ਹਨ। ਕੋਹਲੀ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਕੋਹਲੀ ਨੇ 14 ਅਰਧ ਸੈਂਕੜੇ ਵੀ ਲਗਾਏ ਹਨ। ਹੁਣ ਰੋਹਿਤ ਸ਼ਰਮਾ, ਵਿਰਾਟ ਕੋਹਲੀ ਦੇ ਇਸ ਰਿਕਾਰਡ ਨੂੰ ਪਾਰ ਕਰਨ ਤੋਂ ਮਹਿਜ਼ 6 ਦੌੜਾਂ ਦੂਰ ਹਨ। ਰੋਹਿਤ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡੇ ਜਾਣ ਵਾਲੇ ਫਾਈਨਲ ਮੈਚ ਵਿੱਚ 6 ਦੌੜਾਂ ਬਣਾ ਕੇ ਵਿਰਾਟ ਕੋਹਲੀ ਨੂੰ ਪਛਾੜ ਦੇਣਗੇ ਅਤੇ ਟੀ-20 ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਵਿਸ਼ਵ ਦੇ ਪਹਿਲਾ ਬੱਲੇਬਾਜ਼ ਬਣ ਜਾਣਗੇ।
IND vs SA: ਵਿਰਾਟ ਦਾ ਰਿਕਾਰਡ ਤੋੜ ਕੇ ਇਤਿਹਾਸ ਰਚਣਗੇ ਰੋਹਿਤ, ਟੀ-20 ਵਿਸ਼ਵ ਕੱਪ 'ਚ ਸਥਾਪਿਤ ਕਰਨਗੇ ਸਭ ਤੋਂ ਵੱਡਾ ਮੀਲ ਪੱਥਰ - T20 World Cup 2024 Final - T20 WORLD CUP 2024 FINAL
IND vs SA Final: ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਮੈਚ ਅੱਜ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਰੋਹਿਤ ਸ਼ਰਮਾ ਕੋਲ ਵਿਰਾਟ ਕੋਹਲੀ ਦਾ ਵੱਡਾ ਰਿਕਾਰਡ ਤੋੜ ਕੇ ਇਤਿਹਾਸ ਰਚਣ ਦਾ ਮੌਕਾ ਹੋਵੇਗਾ। ਪੜ੍ਹੋ ਪੂਰੀ ਖਬਰ..
Published : Jun 29, 2024, 7:02 PM IST
ਰੋਹਿਤ 6 ਦੌੜਾਂ ਬਣਾਉਣਦੇ ਹੀ ਰਚ ਦੇਣਗੇ ਇਤਿਹਾਸ:ਰੋਹਿਤ ਸ਼ਰਮਾ ਨੇ ਇਸ ਸੀਜ਼ਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ 7 ਮੈਚਾਂ 'ਚ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 3 ਅਰਧ ਸੈਂਕੜਿਆਂ ਦੀ ਮਦਦ ਨਾਲ 248 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਉਨ੍ਹਾਂ ਨੇ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ 1,211 ਦੌੜਾਂ ਬਣਾਈਆਂ ਹਨ। ਇਸ ਦੌਰਾਨ ਰੋਹਿਤ ਨੇ ਕੁੱਲ 12 ਅਰਧ ਸੈਂਕੜੇ ਲਗਾਏ ਹਨ। ਹੁਣ ਜੇਕਰ ਉਹ ਦੱਖਣੀ ਅਫਰੀਕਾ ਖਿਲਾਫ ਫਾਈਨਲ ਮੈਚ ਵਿੱਚ 6 ਹੋਰ ਦੌੜਾਂ ਬਣਾ ਲੈਂਦੇ ਹਨ ਤਾਂ ਉਹ ਟੀ-20 ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਜਾਣਗੇ। ਉਹ ਵਿਰਾਟ ਕੋਹਲੀ ਨੂੰ ਪਿਛੇ ਛੱਡ ਕੇ ਇਹ ਮੁਕਾਮ ਹਾਸਲ ਕਰਨਗੇ।
ਰੋਹਿਤ ਕਰ ਸਕਦੇ ਹਨ ਇਹ ਵੱਡਾ ਕਾਰਨਾਮਾ:ਰੋਹਿਤ ਸ਼ਰਮਾ ਮਹਿੰਦਰ ਸਿੰਘ ਧੋਨੀ ਤੋਂ ਬਾਅਦ ਭਾਰਤ ਲਈ ਟੀ-20 ਵਿਸ਼ਵ ਕੱਪ ਖਿਤਾਬ ਜਿੱਤਣ ਵਾਲੇ ਦੂਜੇ ਕਪਤਾਨ ਬਣ ਸਕਦੇ ਹਨ। ਜੇਕਰ ਉਹ ਅੱਜ ਫਾਈਨਲ ਜਿੱਤ ਜਾਂਦੇ ਹਨ। ਭਾਰਤੀ ਕਪਤਾਨ ਰੋਹਿਤ ਸ਼ਰਮਾ ਕਰੀਬ 13 ਮਹੀਨਿਆਂ 'ਚ ਟੀਮ ਇੰਡੀਆ ਲਈ ਲਗਾਤਾਰ ਤੀਜਾ ICC ਫਾਈਨਲ ਖੇਡਣ ਜਾ ਰਹੇ ਹਨ। ਅਜਿਹਾ ਕਰਨ ਵਾਲੇ ਉਹ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਉਨ੍ਹਾਂ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਵਨਡੇ ਵਿਸ਼ਵ ਕੱਪ ਫਾਈਨਲ ਅਤੇ ਹੁਣ ਟੀ-20 ਵਿਸ਼ਵ ਕੱਪ 2024 ਦਾ ਫਾਈਨਲ ਖੇਡਣਾ ਹੈ। ਭਾਰਤ ਨੂੰ ਆਖਰੀ ਵਾਰ 2013 ਵਿੱਚ ਚੈਂਪੀਅਨਜ਼ ਟਰਾਫੀ ਜਿੱਤੇ ਨੂੰ 11 ਸਾਲ ਹੋ ਗਏ ਹਨ ਅਤੇ ਭਾਰਤ ਨੇ ਕੋਈ ਵੀ ਆਈਸੀਸੀ ਟੂਰਨਾਮੈਂਟ ਨਹੀਂ ਜਿੱਤਿਆ ਹੈ।
- ਉਹ ਕਿਹੜੀਆਂ 5 ਟੀਮਾਂ ਨੇ ਜਿੰਨ੍ਹਾਂ ਨੇ ਸਭ ਤੋਂ ਵੱਧ ਵਾਰ ਟੀ-20 ਵਰਲਡ ਕੱਪ ਫਾਇਨਲ ਖੇਡਿਆ? - t20 world cup final
- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਖੇਡਿਆ ਜਾਵੇਗਾ ਫਾਈਨਲ ਮੁਕਾਬਲਾ, ਟਾਈਟਲ ਫਾਈਟ ਲਈ ਰੋਹਿਤ ਸ਼ਰਮਾ ਨੂੰ ਦਿੱਤੀ ਵਧਾਈ - T20 World cup 2024
- ਅੱਜ ਆਖਰੀ ਵਾਰ ਟੀਮ ਇੰਡੀਆ ਨਾਲ ਨਜ਼ਰ ਆਉਣਗੇ ਦ੍ਰਾਵਿੜ , ਮੁੱਖ ਕੋਚ ਵਜੋਂ ਕਰਨਗੇ ਆਪਣੇ ਕਰੀਅਰ ਦਾ ਅੰਤ - T20 WORLD CUP 2024